Tuesday, March 17, 2026

ਸਰਹੱਦ ਏ ਪੰਜਾਬ ਵੈਲਫੇਅਰ ਸੁਸਾਇਟੀ ਵਲੋਂ ਲੌੜਵੰਦ ਵਿਅਕਤੀ ਨੂੰ ਦਿੱਤਾ ਟਰਾਈ ਸਾਇਕਲ

 ਔਰਤਾਂ ਤੇ ਹੋ ਰਹੇ ਅੱਤਿਆਚਾਰ, ਭਰੂਣ ਹੱਤਿਆ ਤੇ ਨਸ਼ਿਆਂ ਖਿਲਾਫ ਜਲਦ ਹੋਣਗੇ ਸੈਮੀਨਾਰ- ਪ੍ਰਿੰ. ਬੇਦੀ

PPN1202201516

ਛੇਹਰਟਾ, 12 ਫਰਵਰੀ (ਕੁਲਦੀਪ ਸਿੰਘ ਨੋਬਲ) – ਬੀਤੇ ਦਿਨੀ ਇਕ ਹਾਦਸੇ ਦੌਰਾਨ ਲੱਕ ਟੁੱਟ ਜਾਣ ਕਾਰਨ ਅਪਾਹਿਜ ਹੋਏ ਸੁਖਬੀਰ ਸਿੰਘ ਵਾਸੀ ਨਰਾਇਣਗੜ ਨੂੰ ਸਰਹੱਦ ਏ ਪੰਜਾਬ ਵੈਲਫੇਅਰ ਸੁਸਾਇਟੀ ਵਲੋਂ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ ਦੀ ਅਗਵਾਈ ਹੇਠ ਇਕ ਟਰਾਈ ਸਾਇਕਲ ਦਾਨ ਕੀਤਾ ਗਿਆ। ਇਸ ਮੋਕੇ ਪ੍ਰਿੰ ਨਿਰਮਲ ਸਿੰਘ ਬੇਦੀ ਨੇ ਕਿਹਾ ਕਿ ਸਰਹੱਦ ਏ ਪੰਜਾਬ ਵੈਲਫੇਅਰ ਸੁਸਾਇਟੀ ਵਲੋਂ ਪਹਿਲਾਂ ਵੀ ਕਈ ਵਾਰ ਗਰੀਬਾਂ, ਮਜਲੂਮਾਂ ਤੇ ਬੇਸਹਾਰਾਂ ਲੋਕਾਂ ਦੀ ਮਦਦ ਕੀਤੀ ਗਈ ਹੈ ਤੇ ਅਗਾਂਹ ਵੀ ਉਨਾਂ ਦੀ ਸੰਸਥਾ ਇਸੇ ਤਰਾਂ ਦੇ ਉਪਰਾਲੇ ਕਰਦੀ ਰਹੇਗੀ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਉਨਾਂ ਦੀ ਸੁਸਾਇਟੀ ਵਲੋਂ ਔਰਤਾਂ ਤੇ ਹੋ ਰਹੇ ਅੱਤਿਆਚਾਰ, ਭਰੂਣ ਹੱਤਿਆ ਤੇ ਨਸ਼ਿਆ ਖਿਲਾਫ ਵੱਖ ਵੱਖ ਥਾਵਾਂ ਤੇ ਸੈਮੀਨਾਰ ਕਰਵਾਉਣ ਦੇ ਨਾਲ ਨਾਲ ਗਰੀਬ ਲੜਕੀਆਂ ਦੇ ਵਿਆਹ ਵੀ ਕਰਵਾਏ ਜਾਣਗੇ। ਇਸ ਮੋਕੇ ਪੀੜਤ ਸੁਖਬੀਰ ਸਿੰਘ ਦੇ ਪਿਤਾ ਜਗਤਾਰ ਸਿੰਘ ਜੌਗਾ ਨੇ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ ਤੇ ਉਨਾਂ ਦੀ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦੀ ਸੁਸਾਇਟੀ ਗਰੀਬਾਂ ਤੇ ਮਜਲੂਮਾਂ ਲਈ ਮਸੀਹਾਂ ਬਣ ਕੇ ਆਈ ਹੈ। ਇਸ ਮੋਕੇ ਰਿੰਕੂ ਬੌਧਰਾਜ, ਕੈਪਟਨ ਨਿਰੰਜਣ ਸਿੰਘ, ਸੂਬੇਦਾਰ ਬਲਕਾਰ ਸਿੰਘ, ਅਵਤਾਰ ਸਿੰਘ ਅਰੌੜਾ, ਤਰਸੇਮ ਸਿੰਘ, ਨਰਿੰਦਰਪਾਲ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply