ਬਠਿੰਡਾ, 13 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਸਰਕਾਰੀ ਪ੍ਰਾਇਮਰੀ ਸਕੂਲ ਦੌਲਤਪੁਰਾ (ਗੋਸਲ) ਦਾ ਸਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿੱਬੜਿਆ ਹੈ। ਵਿਦਿਆਰਥੀਆਂ ਨੇ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਕਰਕੇ ਕੀਤੀ। ਇਸ ਮੌਕੇ ਅਧਿਆਪਕ ਬਲਵਿੰਦਰ ਸਿੰਘ ਮਾਨ ਨੇ ਆਏ ਹੋਏ ਮਹਿਮਾਨਾਂ ਤੇ ਪਤਵੰਤੇ ਸੱਜਣਾਂ ਨੂੰ ਜੀ ਆਇਆ ਕਿਹਾ। ਸਕੂਲ ਦੀ ਮੁੱਖ ਅਧਿਆਪਕਾਂ ਬਲਵਿੰਦਰ ਕੌਰ ਨੇ ਸਕੂਲ ਦੀਆਂ ਸਲਾਨਾ ਪ੍ਰਾਪਤੀਆਂ ‘ਤੇ ਚਾਨਣਾ ਪਾਇਆ। ਸਕੂਲੀ ਬੱਚਿਆਂ ਨੇ ਵੈਲਕਮ ਡਾਂਸ, ਗੀਤ-ਕਵਿਤਾਵਾਂ, ਗਰੁੱਪ ਡਾਂਸ ਅਤੇ ਕੋਰੀਓਗਾ੍ਰਫੀਆਂ ਪੇਸ਼ ਕਰਕੇ ਰੰਗ ਬੰਨਿਆ। ਸਮਾਗਮ ਦੇ ਮੁੱਖ ਮਹਿਮਾਨ ਉਘੇ ਸਮਾਜ ਸੇਵੀ ਡਾ. ਲਾਲ ਸਿੰਘ ਧਨੋਆ ਨੇ ਵਿਸ਼ੇਸ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ। ਸਟੇਜ ਸੰਚਾਲਨ ਕਰਦਿਆਂ ਅਧਿਆਪਕ ਹਰਪਾਲ ਸਿੰਘ ਧਨੋਆ ਨੇ ਸਭਨਾਂ ਦਾ ਧੰਨਵਾਦ ਕਰਿਆ। ਸਮਾਗਮ ਵਿਚ ਪਿੰਡ ਦੀ ਸਰਪੰਚ ਕਮਲਜੀਤ ਕੌਰ, ਜ਼ੋਰਾ ਸਿੰਘ ਧਨੌਆ, ਅਜੈਬ ਸਿੰਘ, ਜੁਗਰਾਜ ਸਿੰਘ ਮੌਜੀ, ਚਰਨਜੀਤ ਸਿੰਘ ਨੰਬਰਦਾਰ, ਗੁਰਚਰਨ ਸਿੰਘ ਨੰਬਰਦਾਰ, ਦਰਸ਼ਨ ਸਿੰਘ ਸੂਬੇਦਾਰ, ਡਾ. ਜਗਰੂਪ ਸਿੰਘ, ਜਥੇਦਾਰ ਸੁਰਜੀਤ ਸਿੰਘ ਸਿੱਧੂ, ਪੀ.ਬੀ.ਸੀ.ਵਿਜੇ ਕੁਮਾਰ, ਪੰਚ ਜਸਵਿੰਦਰ ਸਿੰਘ, ਪੰਚ ਕੁਲਦੀਪ ਸਿੰਘ, ਪੰਚ ਸਵਰਨਜੀਤ ਕੌਰ, ਰਾਮ ਚੰਦ ਸਿੰਗ, ਜਸਪ੍ਰੀਤ ਸਿੰਘ ਸਿੱਧੂ, ਰਮਨਾ ਧਨੋਆ ਅਤੇ ਮਾਨੀ ਸਿੰਘ ਆਦਿ ਨੇ ਵੀ ਵਿਸ਼ੇਸ ਤੌਰ ‘ਤੇ ਹਾਜ਼ਰੀ ਭਰੀ। ਸਮਾਗਮ ਕਰਾਉਣ ਲਈ ਅਧਿਆਪਕ ਇੰਦਰ ਸਿੰਘ ਬਾਲਿਆਂਵਾਲੀ, ਮੈਡਮ ਸੁਰਮੀਤ ਕੌਰ, ਕੁਲਵਿੰਦਰ ਕੌਰ, ਗੁਰਮੀਤ ਕੌਰ, ਰਮਨਦੀਪ ਕੌਰ, ਬਿਮਲਾ ਕੌਰ, ਸਪੋਰਟਸ ਕਲੱਬ ਪ੍ਰਧਾਨ ਹਰਮੋਲ ਸਿੰਘ, ਵੀਰਦਵਿੰਦਰ ਸਿੰਘ, ਐਸ.ਐਮ.ਸੀ.ਕਮੇਟੀ ਚੇਅਰਮੈਨ ਗੁਰਮੀਤ ਕੌਰ, ਜਗਸੀਰ ਸਿੱਧੂ, ਜਗਸੀਰ ਧਨੋਆ, ਸਿੰਮੀ ਸਿੱਧੂ ਆਦਿ ਨੇ ਸਹਿਯੋਗ ਕਰਿਆ।
Check Also
ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ
ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …