Wednesday, March 11, 2026

ਪਿੰਡ ਨਠਵਾਲ ਵਿਖੇ 13ਵੇਂ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ

20 ਫਰਵਰੀ ਨੂੰ ਗਰੀਬ ਜੋੜਿਆਂ ਦੇ ਅਨੰਦ ਕਾਰਜ ਕਰਵਾਏ ਜਾਣਗੇ-ਮਾਸਟਰ ਦਲਬੀਰ ਸਿੰਘ

PPN1302201508

ਬਟਾਲਾ, 13 ਫਰਵਰੀ (ਨਰਿੰਦਰ ਬਰਨਾਲ) – ਹਰ ਸਾਲ ਦੀ ਪਿੰਡ ਨਠਵਾਲ ਨਜਦੀਕ ਬਟਾਲਾ ਵਿਖੇ 13ਵੇਂ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਮਾਸਟਰ ਦਲਬੀਰ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿਚ ਦੇਸ਼ਾਂ ਵਿਦੇਸ਼ਾਂ ਤੋ ਕੀਰਤਨੀਏ ਸਿੰਘ ਹਾਜਰ ਹੁੰਦੇ ਹਨ ਤੇ ਇਸੇ ਸਮਾਗਮ ਵਿਚ ਹੀ ਗਰੀਬ ਜੋੜਿਆਂ ਦੇ ਵਿਆਹ ਕਰਵਾਏ ਜਾਂਦੇ ਹਨ। ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਦੇਖ ਰੇਖ ਹੇਠ ਕਰਵਾਏ ਜਾਦੇ ਸਮਾਗਮ ਨਾਲ ਸਬੰਧਿਤ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ ਸੁਰੂ ਕੀਤੀ ਜਾ ਚੁੱਕੀ ਹੈ। 19 ਫਰਵਰੀ ਸਾਮ ੫ ਵਜੇ ਤੋ ਰਾਤ ਗਿਆਰਾਂ ਵਜੇ ਤੱਕ ਡਾ ਸਿਵ ਸਿੰਘ ਰੈਣ ਸਬਾਈ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। 20 ਫਰਵਰੀ ਨੂੰ ਗਰੀਬ ਜੋੜਿਆਂ ਦੇ ਅਨੰਦ ਕਾਰਜ ਜਰਨੈਲ ਸਿੰਘ ਅਸਟਰੀਆਂ ਦੀ ਅਗਵਾਈ ਹੇਠ ਕਰਵਾਏ ਜਾਣਗੇ। 21 ਫਰਵਰੀ ਨੂੰ ਸੰਗਤਾਂ ਨੂੰ ਧਾਂਰਮਿਕ ਫਿਲਮਾ ਦਿਖਾਈਆਂ ਜਾਣਗੀਆਂ। 22 ਫਰਵਰੀ ਨੂੰ ਇਸੇ ਹੀ ਲੜੀ ਤਹਿਤ 9 ਵਜੇ ਭੋਗ ਉਪਰੰਤ ਖੁਲੇ ਪੰਡਾਲ ਵਿਚ ਮੇਜਰ ਸਿੰਘ ਚਮਕੌਰ ਸਾਹਿਬ, ਜਰਨੈਲ ਸਿੰਘ ਅਸਟਰੀਆ (ਜੈਤੋਸਰਜਾ) ਬਲਜਿੰਦਰ ਸਿੰਘ ਦਮਦਮੀ ਟਕਸਾਲ ਕੀਰਤਨ ਨਾਲ ਸੰਗਤਾ ਨੂੰ ਨਿਹਾਲ ਕਰਨਗੇ। ਬਲਜੀਤ ਸਿੰਘ ਤੇ ਸਾਥੀਆਂ ਵੱਲੋ ਕਵੀਸਰੀ ਪੇਸ ਕੀਤੀ ਜਾਵੇਗੀ। ਪ੍ਰੈਸ ਨੋਟ ਜਾਰੀ ਕਰਨ ਸਮੇ ਜੱਸਾ ਸਿੰਘ, ਸਤਨਾਮ ਸਿੰਘ , ਕੰਵਲਜੀਤ ਸਿੰਘ, ਰਾਜਵਿੰਦਰ ਸਿਘ, ਹਰਭਜਨ ਸਿਘ, ਡਾ ਕੁਲਦੀਪ ਸਿੰਘ, ਮੇਜਰ ਸਿੰਘ, ਆਦਿ ਹਾਜਰ ਸਨ। ਇਲਾਕੇ ਦੀਆਂ ਸਮੁਹ ਸੰਗਤਾ ਵਾਸਤੇ ਗੁਰੂ ਕਾ ਲੰਗਰ ਅਟੁਟ ਵਰਤੇਗਾ । ਸੰਗਤਾਂ ਨੂੰ ਇਸ ਸਮਾਗਮ ਵਿਚ ਪਹੁੰਚਣ ਦੀ ਅਪੀਲ ਕੀਤੀ ਜਾਦੀ ਹੈ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply