Tuesday, June 17, 2025
Breaking News

ਯਾਦਗਾਰੀ ਹੋ ਨਿਬੜਿਆ ਨੌਜਵਾਨ ਸਾਹਿਤ ਸਭਾ ਭਲੂਰ ਦਾ ਸਮਾਗਮ

ਕਹਾਣੀਕਾਰਾ ਪ੍ਰੀਤਮਾ ਦੋਮੇਲ ਨਾਲ ਰੂਬਰੂ, ਦੋ ਪੁਸਤਕਾਂ ਰਿਲੀਜ਼

PPN1302201511

ਭਲੂਰ, 13 ਫਰਵਰੀ (ਬੇਅੰਤ ਗਿੱਲ ਭਲੂਰ) – ਪੰਜਾਬ ਦੀਆਂ ਨਾਮਵਰ ਸਾਹਿਤ ਸੰਭਾਵਾ ਵਿਚ ਗਿਣੀ ਜਾਣ ਵਾਲੀ ਨੌਜਵਾਨ ਸਾਹਿਤ ਸਭਾ ਭਲੂਰ ਵੱਲੋਂ ਨੌਜਵਾਨ ਸ਼ਾਇਰ ਬੇਅੰਤ ਗਿੱਲ ਭਲੂਰ, ਸਰਬਜੀਤ ਸਿੰਘ ਸਮਾਲਸਰ, ਜਸਕਰਨ ਲੰਡੇ, ਅਨੰਤ ਗਿੱਲ ਭਲੂਰ, ਦਲਜੀਤ ਕੁਸ਼ਲ ਆਦਿ ਦੇ ਯਤਨਾਂ ਨਾਲ ਸਿਵਾਨੀ ਅਕੈਡਮੀ ਸਮਾਲਸਰ ਦੇ ਵਿਹੜੇ ਵਿਚ ਪ੍ਰਧਾਨ ਚਰਨਜੀਤ ਗਿੱਲ ਸਮਾਲਸਰ ਦੀ ਅਗਵਾਈ ਹੇਠ ਇੱਕ ਵਿਸ਼ਾਲ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਪਹਿਲੇ ਪੜਾਅ ਦੌਰਾਨ ਪ੍ਰਸਿੱਧ ਕਹਾਣੀਕਾਰਾ ਪ੍ਰੀਤਮਾ ਦੁਮੇਲ ਲੇਖਕਾ ਅਤੇ ਪਾਠਕਾ ਦੇ ਰੂਬਰੂ ਹੋਏ। ਜਿਸ ਦੀ ਪ੍ਰਧਾਨਗੀ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਗੁਰਪ੍ਰੀਤ ਸਿੰਘ ਨੀਟਾ ਡਾਇਰੈਕਟਰ ਸਿਵਾਨੀ ਅਕੈਡਮੀ ਸਮਾਲਸਰ, ਗਜ਼ਲਗੋਅ ਹਰਮਿੰਦਰ ਸਿੰਘ ਕੁਹਾਰਵਾਲਾ, ਹਰਨੇਕ ਸਿੰਘ ਨੇਕ, ਸੁਰਜੀਤ ਬਰਾੜ, ਦਲਜੀਤ ਸਿੰਘ ਕਾਉਂਕੇ ਅਤੇ ਪ੍ਰਧਾਨ ਚਰਨਜੀਤ ਗਿੱਲ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਪ੍ਰੀਤਮਾ ਦੁਮੇਲ ਦੀਆਂ ਲਿਖਤਾਂ ਅਤੇ ਉਹਨਾਂ ਦੇ ਜੀਵਨ ਉੱਪਰ ਪ੍ਰਧਾਨ ਚਰਨਜੀਤ ਗਿੱਲ ਸਮਾਲਸਰ ਅਤੇ ਉੱਘੇ ਅਲੋਚਕ ਡਾ. ਸੁਰਜੀਤ ਬਰਾੜ ਘੋਲੀਆ ਵੱਲੋਂ ਚਾਨਣਾ ਪਾਇਆ ਗਿਆ। ਇਸ ਦੇ ਨਾਲ ਹੀ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਪ੍ਰੀਤਮਾ ਦੁਮੇਲ ਦੀਆਂ ਕਹਾਣੀਆ ਬਾਰੇ ਬੋਲਦਿਆ ਕਿਹਾ ਕਿ ਦੁਮੇਲ ਦੀਆਂ ਕਹਾਣੀਆਂ ਨਾਰੀਆ ਦੇ ਪਰਦੇ ਨਹੀ ਕੱਜਦੀਆ ਸਗੋਂ ਉਹਨਾਂ ਦੀਆ ਕਮਜੋਰੀਆ ਨੂੰ ਉਜਾਰਗਰ ਕਰਦੀਆਂ ਹਨ। ਇਸ ਮੌਕੇ ਪ੍ਰੀਤਮਾ ਦੁਮੇਲ ਨੇ ਆਪਣੇ ਸਾਹਿਤਕ ਸਫਰ ਅਤੇ ਪਰਿਵਾਰਕ ਜਿੰਦਗੀ ਬਾਰੇ ਲੇਖਿਕਾ ਅਤੇ ਪਾਠਕਾ ਨਾਲ ਖੁੱਲ ਕੇ ਗੱਲਾਂ ਕੀਤੀਆਂ। ਇਸ ਮੌਕੇ ਬੇਅੰਤ ਗਿੱਲ ਭਲੂਰ ਵੱਲੋਂ ਸਿਵਾਨੀ ਅਕੈਡਮੀ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਨੀਟਾ, ਮਾਸਟਰ ਗੁਰਚਰਨ ਸਿੰਘ ਅਤੇ ਪ੍ਰਿੰਸੀਪਲ ਸਰਬਜੀਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਜਿਨ੍ਹਾਂ ਨੇ ਇਹ ਸਮਾਗਰ ਕਰਵਾਉਣ ਲਈ ਵੱਡਾ ਸਹਿਯੋਗ ਦਿੱਤਾ।ਇਸ ਪੜਾਅ ਦਾ ਸਟੇਜ ਸੰਚਾਲਨ ਚਰਨਜੀਤ ਗਿੱਲ ਸਮਾਲਸਰ ਨੇ ਕੀਤਾ। ਇਸ ਮੌਕੇ ਪ੍ਰੀਤਮਾ ਦੁਮੇਲ ਦੇ ਨਵੇ ਕਹਾਣੀ ਸੰਗ੍ਰਹਿ “ਪਹਿਰ ਦਰ ਪਹਿਰ“ ਅਤੇ ਸੂਬੇਦਾਰ ਮੁਨਸ਼ੀ ਸਿੰਘ ਬਰਗਾੜੀ ਦੀ ਪੁਸਤਕ “ਗੁਆਚਿਆ ਵਿਰਸਾ“ ਦੀ ਘੁੱਢ ਚੁਕਾਈ ਕੀਤੀ ਗਈ। ਇਸਦੇ ਨਾਲ ਹੀ ਸਮਾਗਮ ਦਾ ਦੂਸਰਾ ਪੜਾਅ ਕਵੀ ਦਰਬਾਰ ਸੁਰੂ ਹੋਇਆ। ਜਿਸਦਾ ਸਟੇਜ ਸੰਚਾਲਨ ਜਸਕਰਨ ਲੰਡੇ ਨੇ ਕੀਤਾ। ਇਸ ਮੌਕੇ ਗੁਰਮੇਜ਼ ਸਿੰਘ ਗੇਜਾ ਲੰਗੇਆਣਾ, ਸਰਬਜੀਤ ਸਿੰਘ ਸਮਾਲਸਰ, ਲਖਵੀਰ ਸਿੰਘ ਕੋਮਲ, ਗੁਰਸੇਵਕ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ, ਕੁਲਵਿੰਦਰ ਸਿੰਘ ਬਰਗਾੜੀ, ਸੁਰਜੀਤ ਕੌਰ ਸਮਾਲਸਰ, ਚਮਕੌਰ ਸਿੰਘ ਬਾਘੇਵਾਲੀਆ, ਜਸਪਾਲ ਕੌਰ ਭਲੂਰ, ਅਰਸ਼ਵਿੰਦਰ ਸਿੰਘ ਭਲੂਰ, ਵਰਿੰਦਰ ਸਿੰਘ ਭਲੂਰ, ਅਮਰ ਘੋਲੀਆ, ਗੁਰਜੰਟ ਕਲਸੀ ਲੰਡੇ, ਜਗਦੀਸ਼ ਠੱਠੀ ਭਾਈ, ਰਾਜਿੰਦਰ ਨਾਗੀ, ਅਮਰਜੀਤ ਸਿੰਘ ਰਣੀਆ, ਗੁਰਤੇਜ ਪੱਖੀ ਕਲਾਂ, ਸੰਦੀਪ ਸਮਾਲਸਰ, ਮੇਜ਼ਰ ਸਿੰਘ ਸਾਹੀ, ਜੰਗੀਰ ਖੋਖਰ, ਡਾ. ਨਿਰਮਲ ਪੱਤੋ, ਯਸ਼ ਪੱਤੋ, ਸੁਰਜੀਤ ਸਿੰਘ ਕਾਉਂਕੇ, ਹਰਮੰਦਰ ਕੁਹਾਰਵਾਲਾ, ਸਤਨਾਮ ਸਿੰਘ ਸ਼ਦੀਦ, ਗੁਰਮੁੱਖ ਸਿੰਘ, ਹਰਨੇਕ ਸਿੰਘ ਨੇਕ, ਮਲਕੀਤ ਸਿੰਘ, ਜਗਰਾਜ ਸਿੰਘ ਅਤੇ ਹੋਰ ਵੀ ਵੱਡੀ ਗਿਣਤੀ ਵਿਚ ਲੇਖਿਕਾ ਅਤੇ ਕਵੀਆ ਵੱਲੋਂ ਰਚਨਾਵਾਂ ਪੇਸ਼ ਕੀਤੀਆ ਗਈ। ਇਸ ਸਮਾਗਮ ਦੌਰਾਨ ਬਰਗਾੜੀ ਵੱਲੋਂ ਪੁੁਸਤਕਾਂ ਦੀ ਸਟਾਲ ਵੀ ਲਗਾਈ ਗਈ। ਆਖੀਰ ਵਿਚ ਆਏ ਹੋਏ ਸਾਹਿਤਕਾਰਾ ਅਤੇ ਲੇਖਕਾ ਦਾ ਅਨੰਤ ਗਿੱਲ ਭਲੂਰ ਵੱਲੋਂ ਧੰਨਵਾਦ ਕੀਤਾ ਗਿਆ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply