Thursday, July 3, 2025
Breaking News

ਕਾਗਜ਼ਾਂ ਦੀ ਚੈਕਿੰਗ ਭਾਜਪਾ ਉਮੀਦਵਾਰਾਂ ਵਲੋ ਕਰਨ ‘ਤੇ ਕਾਂਗਰਸੀ ਉਮੀਦਵਾਰਾਂ ਤੇ ਵਰਕਰਾਂ ਵਲੋਂ ਵਿਰੋਧ

PPN1302201518

PPN1302201519

ਹੁਸ਼ਿਆਰਪੁਰ, 13 ਫਰਵਰੀ (ਸਤਵਿੰਦਰ ਸਿੰਘ) – ਬੀਤੇ ਕੱਲ੍ਹ ਹੁਸ਼ਿਆਰਪੁਰ ਨਗਰ ਨਿਗਮ ਦੀਆ ਚੋਣਾਂ ਨੂੰ ਲੈ ਕੇ ਕਾਂਗਰਸੀ ਉਮੀਦਵਾਰਾ ਵਲੋ ਉਹਨਾ ਦੇ ਕਾਗਜ਼ਾ ਦੀ ਚੈਕਿੰਗ ਭਾਂਜਪਾ ਉਮੀਦਵਾਰਾ ਵਲੋ ਕਰਨ ਤੇ ਕਾਂਗਰਸੀ ਉਮੀਦਵਾਰਾ ਅਤੇ ਵਰਕਰਾ ਨੇ ਜੰਮ ਕੇ ਵਿਰੋਧ ਕੀਤਾ।ਜਿਸ ਕਾਰਨ ਕੱਲ ਕਾਂਗਰਸ ਤੇ ਬੀ ਜੇ ਪੀ ਦੇ ਉਮੀਦਵਾਰਾ ਵਿੱਚ ਰਿਟਰਨਿੰਗ ਅਫਸਰ ਦੇ ਦਫਤਰ ਵਿੱਚ ਜੰਮ ਕੇ ਝੜਪ ਹੋਈ ਸੀ।ਅੱਜ ਕਾਂਗਰਸੀ ਉਮੀਦਵਾਰਾ ਨੇ ਵਿਧਾਇਕ ਤੇ ਜਿਲ੍ਹਾਂ ਕਾਂਗਰਸ ਪ੍ਰਧਾਨ ਸੁੰਦਰ ਸ਼ਾਮ ਅਰੋੜਾ ਦੀ ਹਾਜ਼ਰੀ ਵਿੱਚ ਕਾਂਗਰਸ ਦਫਤਰ ਵਿੱਚ ਪ੍ਰੈਸ ਨੂੰ ਸਬੋਧਨ ਕਰਦਿਆ ਸਾਬਕਾ ਕੌਸਲਰ ਮੋਹਨ ਲਾਲ ਪਹਿਲਵਾਨ ਨੇ ਦੱਸਿਆ ਕਿ ਕੱਲ ਜਦੋ ਨਗਰ ਨਿਗਮ ਵਿੱਚ ਉਮੀਦਵਾਰਾ ਦੇ ਕਾਗਜ਼ਾ ਦੀ ਜਾਚ ਦੌਰਾਨ ਜਾਵੇਦ ਸੂਦ ਜੋ ਕਿ ਤੀਕਸ਼ਣ ਸੂਦ ਦਾ ਬੇਟਾ ਹੈ ਰਿਟਰਨਿੰਗ ਅਫਸਰ ਦੇ ਦਫਤਰ ਵਿੱਚ ਬੈਠ ਕੇ ਕਾਂਗਰਸੀ ਉਮੀਦਵਾਰਾ ਦੀਆ ਫਾਇਲਾ ਚੈਕ ਕਰ ਰਿਹਾ ਸੀ ਜਦੋ ਉਸ ਨੇ ਜਾ ਕੇ ਜਾਵੇਦ ਨੂੰ ਪੁਛਿਆ ਕਿ ਤੂੰ ਕਿਸ ਅਥਾਰਟੀ ਨਾਲ ਇਥੇ ਬੈਠ ਕੇ ਫਾਈਲਾ ਚੈਕ ਕਰ ਰਿਹਾ ਹੈ ਤਾ ਜਾਵੇਦ ਨੇ ਉਸ ਨੂੰ ਜਾਤੀ ਸੂਚਕ ਗਾਲਾ ਕੱਢ ਦਿਆ ਕਿਹਾ ਕਿ ਤੂੰ ਹਰ ਜਗ੍ਹਾ ਮੂੰਹ ਚੱਕ ਕੇ ਆ ਜਾਦਾ ਹੈ।ਉਸ ਤੋ ਬਾਦ ਅਰੋੜਾ ਨੇ ਦੱਸਿਆ ਕਿ ਬੀ ਜੇ ਪੀ ਹਾਰਨ ਦੇ ਡਰ ਤੋ ਕਾਂਗਰਸੀ ਉਮੀਦਵਾਰਾ ਨੂੰ ਡਰਾ ਧਮਕਾ ਕੇ ਚੋਣਾਂ ਵਿੱਚੋ ਹਟਾ ਰਹੇ ਹਨ।ਜਿਸ ਦੀ ਚੋਣ ਕਮਿਸ਼ਨਰ ਨੂੰ ਜਾਚ ਦੀ ਮੰਗ ਕਰਦੇ ਹਾ ਤੇ ਉਨ੍ਹਾਂ ਕਿਹਾ ਕਿ ਜਾਵੇਦ ਤੋ ਜਦੋ ਅਥਾਰਟੀ ਬਾਰੇ ਪੁੱਛਿਆ ਗਿਆ ਤਾ ਜਾਵੇਦ ਨੇ ਅਥਾਰਟੀ ਆਪਣੀ ਜੇਬ ਵਿੱਚੋ ਕੱਢ ਕੇ ਦਿਖਾਈ ਜਦੋ ਕਿ ਅਥਾਰਟੀ ਰਿਟਰਨਿੰਗ ਅਫਸਰ ਦੇ ਕੋਲ ਜਮਾ ਹੋਣੀ ਸੀ।ਉਨ੍ਹਾਂ ਇਸ ਬਾਰੇ ਵੀ ਜਾਚ ਦੀ ਮੰਗ ਕੀਤੀ।ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply