Wednesday, June 18, 2025
Breaking News

ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ ਵਲੋਂ ਬਠਿੰਡਾ ਵਿਖੇ ਕੈਰੀਅਰ ਕੌਸਲਿੰਗ ਕੇਂਦਰ ਸ਼ੁਰੂ

ਮਲੂਕਾ ਵਲੋਂ ਕੈਰੀਅਰ ਕੌਸਸਿੰਗ ਕੇਂਦਰ ਦਾ ਉਦਘਾਟਨ

PPN1402201506

ਬਠਿੰਡਾ, 14 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ) – ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸ਼ਹਿਰ ਦੇ ਨਿੱਜੀ ਸੰਸਥਾਵਾਂ ਵਲੋ ਸਿੱਖਿਆਂ ਦੇ ਖੇਤਰ ਵਿਚ ਪਾਏ ਜਾ ਰਹੇ ਮਹੁੱਤਵਪੂਰਨ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪ੍ਰਾਈਵੇਟ ਸੰਸਥਾਵਾਂ ਵਲੋਂ ਚਲਾਏ ਜਾ ਰਹੇ ਸਕੂਲ ,ਕਾਲਜ ਅਤੇ ਯੂਨੀਵਰਸਿਟੀਆਂ ਸੂਬੇ ਦੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੀਆਂ ਹਨ ਅੱਜ ਉਹ ਇਹ ਵਿਚਾਰ ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ ਵਲੋਂ ਇਥੇ ਖੋਲ੍ਹੇ ਗਏ ਕੈਰੀਅਰ ਕੌਸਸਿੰਗ ਕੇਂਦਰ ਦਾ ਉਦਘਾਟਨ ਪ੍ਰਗਟ ਕਰਦਿਆਂ ਕਹੇ ਕਿ ਪੰਜਾਬ ਸਰਕਾਰ ਉਨ੍ਹਾਂ ਸਾਰੀਆਂ ਸੰਸਥਾਵਾਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜਿਹੜੀਆਂ ਇਥੇ ਆਪਣੇ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹਣ ਦੀਆਂ ਚਾਹਵਾਨ ਹਨ। ਉਨ੍ਹਾਂ ਕਿਹਾ ਸਿੱਖਿਆਂ ਖੇਤਰ ਹੀ ਅਜਿਹਾ ਹੈ ਜਿਸ ਵੱਲ ਜਿਆਦਾ ਧਿਆਨ ਤੇ ਪਹਿਲ ਦੇਣ ਦੀ ਜਰੂਰਤ ਹੈ ਜਿਸ ਨੇ ਭਵਿੱਖ ਵਿਚ ਮੁਲਕ ਦੇ ਆਗੂ ਬਨਣਾ ਹੈ । ਮਲੂਕਾ ਨੇ ਨਿੱਜੀ ਸੰਸਥਾਵਾਂ ਦੇ ਮਾਲਕਾਂ ਤੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਵਪਾਰਕ ਨਜ਼ਰੀਏ ਦੀ ਥਾਂ ਮਿਸ਼ਨਰੀ ਭਾਵਨਾ ਨਾਲ ਬੱਚਿਆਂ ਦਾ ਭਵਿੱਖ ਤਿਆਰ ਕਰਨ।ਉਨ੍ਹਾਂ ਐਸ.ਯੂ.ਐਸ ਗਰੁੱਪ ਨੂੰ ਸ਼ਹਿਰ ਵਿਚ ਆਪਣਾ ਕੌਸਲਿੰਗ ਕੇਂਦਰ ਖੋਲ੍ਹਣ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਮਾਲਵਾ ਖੇਤਰ ਦੇ ਵਿਦਿਆਰਥੀਆਂ ਨੂੰ ਆਪਣਾ ਰਾਹ ਚੁਨਣ ਵਿਚ ਬਹੁਤ ਮਦਦ ਮਿਲੇਗੀ। ਉਨ੍ਹਾਂ ਪ੍ਰਬੰਧਕਾਂ ਵਲੋਂ ਕੇਂਦਰ ਵਿਚ ਵਿਦਿਆਰਥੀਆਂ ਨੂੰ ਮੁਫ਼ਤ ਸਲਾਹ ਮਸ਼ਵਰਾ ਦੇਣ ਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ।
ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਐਸ.ਯੂ.ਐਸ ਗਰੁੱਪ ਦੇ ਪਲੈਨਿੰਗ ਡਾਇਰੈਕਟਰ ਡਾ: ਐਚ.ਐਸ ਰੋਜ ਨੇ ਕਿਹਾ ਕਿ ਮਾਲਵਾ ਖੇਤਰ ਵਿਚੋਂ ਇਸ ਵੇਲੇ ਵੱਖ ਵੱਖ ਤਕਨੀਕੀ ਕਾਲਜਾਂ ਵਿਚ ਤਰੀਬਨ 500 ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਪਰ ਇਹ ਗਿਣਤੀ ਸੂਬੇ ਦੇ ਦੂਜਿਆਂ ਖੇਤਰਾਂ ਦੇ ਮੁਕਾਬਲੇ ਬਹੁਤ ਹੀ ਘੱਟ ਹੈ। ਉਨ੍ਹਾਂ ਕਿਹਾ ਕਿ ਐਸ.ਯੂ.ਐਸ ਗਰੁੱਪ ਨੇ ਬਠਿੰਡਾ ਵਿਖੇ ਇਹ ਕੇਂਦਰ ਇਸ ਮਕਸਦ ਨਾਲ ਖੋਲ੍ਹਿਆ ਹੈ ਕਿ ਇਸ ਇਲਾਕੇ ਦੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿਚ ਹਰ ਨਵੇਂ ਰੁਝਾਨ ਤੇ ਸੰਭਾਵਨਾਵਾਂ ਬਾਰੇ ਜਾਣਕਾਰੀ ਮਿਲ ਸਕੇ।ਉਨ੍ਹਾਂ ਦੱਸਿਆ ਕਿ ਮੋਹਾਲੀ ਜ਼ਿਲੇ ਦੇ ਪਿੰਡ ਤੰਗੋਰੀ ਵਿਖੇ 1996 ਤੋਂ ਚੱਲ ਰਿਹਾ ਸ਼ਹੀਦ ਊਧਮ ਸਿੰਘ ਕਾਲਜ ਪੰਜਾਬ ਦਾ ਸਭ ਤੋਂ ਪੁਰਾਣਾ ਇੰਜਨੀਅਰਿੰਗ ਕਾਲਜ ਹੈ ਜਿਹੜਾ ਪਲੇਸ਼ਮੇਂਟ ਲਈ ਟੀ.ਸੀ.ਐਸ ਨਾਲ ਜੁੜਿਆ ਹੋਇਆ ਹੈ। ਇਹ ਕਾਲਜ ਇੰਜਨੀਅਰਿੰਗ ਮੈਨੇਜਮੇਂਟ ਅਤੇ ਬਾਇਓ ਟੈਕਨਾਲੋਜੀ ਖੇਤਰਾਂ ਵਿਚ ਮਿਆਰੀ ਸਿੱਖਿਆ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਦੌਰਾਨ ਹੀ ਵਿਦਿਆਰਥੀਆਂ ਨੂੰ ਇੰਡਸਟਰੀ ਦੀਆਂ ਲੋੜਾ ਦਾ ਗਿਆਨ ਦੇ ਦਿੱਤਾ ਜਾਂਦਾ ਹੈ ਤਾਂ ਕਿ ਉਨ੍ਹਾਂ ਨੂੰ ਪੜਾਈ ਤੋਂ ਬਾਅਦ ਨੌਕਰੀ ਲੱਭਣ ਤੇ ਕਰਨ ਵਿਚ ਕੋਈ ਦਿੱਕਤ ਪੇਸ਼ ਨਾ ਆਵੇ।
ਐਸ.ਯੂ.ਐਸ ਗਰੁੱਪ ਦੇ ਜਨਰਲ ਸਕੱਤਰ ਗੁਰਲਾਭ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਦੇ ਇਸ ਕੇਂਦਰ ਦਾ ਮਕਸਦ ਇਸ ਖਿੱਤੇ ਦੇ ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਨੂੰ ਸਹੀ ਦੇਣ ਹੈ ਤਾਂ ਕਿ ਉਹ ਜਿੰਦਗੀ ਵਿਚ ਕਾਮਯਾਬ ਹੋ ਸਕਣ।ਉਨ੍ਹਾਂ ਇਸ ਸੰਸਥਾ ਵਿਚ ਸਾਬਕਾ ਸੈਨਿਕਾਂ ਤੇ ਅਧਿਆਪਕਾਂ ਦੇ ਹੁਸ਼ਿਆਰ ਬੱਚਿਆਂ ਨੂੰ ਉਚੇਰੀ ਸਿੱਖਿਆਂ ਦੇਣ ਲਈ ਵਜੀਫ਼ੇ ਦੇਵੇਗੀ।ਇੰਜਨੀਅਰ ਹਰਜੋਤ ਸਿੰਘ ਸਿੱਧੂ ਦੀ ਇਸ ਕੇਂਦਰ  ਮੁੱਖੀ ਵਜੋਂ ਨਿਯੁੱਕਤੀ ਦਾ ਐਲਾਨ ਵੀ ਕੀਤਾ।ਇਸ ਮੌਕੇ ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜਿਲ੍ਹ ਪ੍ਰੀਸ਼ਦ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply