
ਅੰਮ੍ਰਿਤਸਰ, 14 ਫਰਵਰੀ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਦੇ ਆਰਮੀ ਵਿੰਗ ਦੇ ਕੈਡਿਟਾਂ ਨੇ 26 ਜਨਵਰੀ 2015 ਨੂੰ ਗਾਂਧੀ ਗਰਾਉਡ ਵਿਖੇ ਹੋਈ ਪਰੇਡ ਵਿਚ ਭਾਗ ਲਿਆ। ਕਾਲਜ ਦੀ ਕੈਡਿਟ ਵੰਸ਼ਿਕਾ ਨੇ ਕੁੜੀਆਂ ਦੀ ਟੁੱਕੜੀ ਦੀ ਕਮਾਂਡਰ ਵਜੋਂ ਚੋਣ ਹੋਈ।ਉਸ ਨੇ ਕਮਾਂਡਰ ਵਜੋਂ ਪਹਿਲਾ ਇਨਾਮ ਵੀ ਜਿੱਤਿਆ।ਐਨ.ਸੀ.ਸੀ ਇੰਚਾਰਜ ਹਰਸਿਮਰਨ ਕੌਰ ਦੀ ਨਿਗਰਾਨੀ ਹੇਠ ਕਾਲਜ ਦਾ ਐਨ ਵਿਭਾਗ ਅਜਿਹੀਆਂ ਪ੍ਰਾਪਤੀਆਂ ਲਈ ਕਾਰਜਸ਼ੀਲ ਹੈ।ਇਸ ਤੋ ਇਲਾਵਾ ਕਾਲਜ ਦੀ ਹੀ ਕੈਡਿਟ ਸੰਦੀਪ ਕੌਰ ਨੇ ਦਿੱਲੀ ਵਿਖੇ 66ਵੇਂ ਗਣਤੰਤਰ ਦਿਵਸ ਪਰੇਡ ਵਿਚ ਭਾਗ ਲੈ ਕੇ ਪੂਰੇ ਪੰਜਾਬ ਦਾ ਨਾਂ ਰੋਸ਼ਨ ਕੀਤਾ। ਕਾਲਜ ਪ੍ਰਿੰਸੀਪਲ ਡਾ. (ਮਿਸਜ਼) ਨੀਲਮ ਕਾਮਰਾ ਨੇ ਕੈਡਿਟਾਂ ਨੂੰ ਇਸ ਜਿੱਤ ਲਈ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿਖ ਦੀ ਕਾਮਨਾ ਕੀਤੀ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media