
ਅੰਮ੍ਰਿਤਸਰ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਥੇ ਉਚ ਸਿੱਖਿਆ ਦੀ ਪੜ੍ਹਾਈ, ਖੇਡਾਂ ਲਈ ਘੱਟ ਸਮਾਂ ਹੀ ਛੱਡਦੇ ਹਨ, ਉਥੇ ‘ਗਲੋਬਲ ਇੰਸਟੀਚਿਊਟਜ’ ਨੇ ਇਕ ਕਦਮ ਅੱਗੇ ਵਧਾ ਕੇ ਆਪਣੇ ਵਿਦਿਆਰਥੀਆਂ ਨੂੰ ‘ਬਹਾਰ ਤਿਉਹਾਰ’ ਰਾਹੀ ਰਵਾਇਤੀ ਖੇਡਾਂ ਦੇ ਨਾਲ ਅੱਜ ਸੰਸਥਾ ਦੇ ਵਿਹੜੇ ‘ਚ ਜੋੜਿਆ।ਬਹਾਰ ਦਾ ਮੌਸਮ ਫੂਲਾਂ ਦੇ ਖਿੜਣ ਅਤੇ ਖੇਤਾਂ ਵਿਚ ਲਹਿਰਾਉਂਦੀ ਸੁਨਹਿਰੀ ਸਰਸੋ ਦੇ ਫੁਲਾਂ ਦੇ ਦ੍ਰਿਸ਼ ਅਤੇ ਮੀਠੇ ਮੌਸਮ ਦਾ ਪੰਜਾਬ ਵਿਚ ਖਾਸ ਮਹੱਤਵ ਹੈ। ਇਹ ਮੌਸਮ ਕੁਦਰਤ ਦੀ ਪ੍ਰਤਿੱਭਾ ਅਤੇ ਨਵੇ ਜੀਵਨ ਦਾ ਪ੍ਰਤੀਕ ਹੈ। ਸੰਸਥਾ ਦੀਆਂ 21-ਟੀਮਾਂ ਨੇ ਰਵਾਇਤੀ ਖੇਡਾਂ ਜਿਵੇ ਕਿ ਰੱਸਾਕਸ਼ੀ, ਮਟਕੀ ਤੋੜਨਾ, ਪਤੰਗਬਾਜੀ ਦਾ ਖੂਬ ਆਨੰਦ, ਲੋਕ ਗੀਤਾਂ ਅਤੇ ਢੋਲ ਦੀ ਥਾਪ ਤੇ ਭੰਗੜਾ ਅਤੇ ਗਿਧੇ ਨਾਲ ਲਿਆ।ਮਟਕੀ ਤੋੜਨ ਦੀ ਖੇਡ ਬਹੁਤ ਦਿਲਚਸਪ ਰਹੀ ਜਿਥੇ 12-ਟੀਮਾਂ ਦੇ ਖਿਡਾਰੀਆਂ ਨੇ ਜਨਮਾਸ਼ਟਮੀ ਦੇ ਤਿਉਹਾਰ ਵਾਂਗੂ ਉਪਰ ਲਟਕੀ ਮਟਕੀ ਨੂੰ ਤੋੜਿਆ ਜਿਸ ਵਿਚ ਵਿਦਿਆਰਥੀਆਂ ਦਾ ਸੰਤੁਲਨ ਦੀ ਕੌਸ਼ਲਤਾ ਦਾ ਇਮਤਿਹਾਨ ਵਰਗੀ ਹੋਈ।
ਟੀਮਾਂ ਦੇ ਸਾਥਿਆਂ ਨੇ ਜੇਕਾਰਿਆਂ ਨਾਲ ਆਪਣੀ-ਆਪਣੀ ਟੀਮਾਂ ਨੂੰ ਉਤਸਾਹਿਤ ਕੀਤਾ। ਮੁਕਾਬਲਿਆਂ ਵਿਚ ਮੈਕੈਨੀਕਲ ਵਿਭਾਗ ਦੇ ਵਿਦਿਆਰਥੀਆਂ ਨੇ ਓਵਰ ਆਲ ਟਰਾਫੀ (ਲੜਕਿਆਂ ਦੇ ਵਰਗ) ਵਿਚ ਜਿੱਤ ਕੇ ਆਪਣਾ ਲੋਹਾ ਮਨਵਾਇਆ ਅਤੇ ਲੜਕੀਆਂ ਦੇ ਵਰਗ ਵਿਚ ਓਵਰ ਆਲ ਟਰਾਫੀ ਐਮ.ਸੀ.ਏ. ਭਾਗ-1 ਦੇ ਵਿਦਿਆਰਥੀਆਂ ਨੇ ਜਿੱਤ ਕੇ ਆਪਣੀ ਸ਼ਾਨ ਵਧਾਈ।ਇਸ ਮੌਕੇ ਤੇ ਵਿਦਿਆਰਥੀਆਂ ਨੇ ਲੰਗਰ ਵਰਤਾਇਆ ਅਤੇ ਹਲਵਾ ਤੇ ਘੁਨਗਨਿਆਂ ਦੇ ਨਾਲ ‘ਬਹਾਰ ਤਿਉਹਾਰ’ ਦਾ ਆਨੰਦ ਲਿਆ।
ਇਸ ਤੋ ਪਹਿਲਾ, ਸੰਸਥਾ ਦੇ ਚੇਅਰਮੈਨ ਡਾ. ਬੀ.ਐਸ. ਚੰਡੀ ਨੇ ‘ਬਹਾਰ ਤਿਉਹਾਰ’ ਦਾ ਉਦਘਾਟਨ ਕੀਤਾ। ਜੇਤੂਆਂ ਨੂੰ ਵਧਾਈ ਦਿੰਦੇ ਹੋਏ ਵਾਇਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਨੇ ਕਿਹਾ ਕਿ ਜਿਥੇ ਰਵਾਇਤੀ ਖੇਡਾਂ ਹੋਲੀ-ਹੋਲੀ ਆਪਣੀ ਚਮਕ ਗਵਾ ਰਹੀ ਹੈ ਉਥੇ ਉਤਸਵ ਅਤੇ ਤਿਉਹਾਰਾਂ ਰਾਹੀ ਇਨ੍ਹਾਂ ਪੁਨਰਜੀਵਤ ਕਰਨ ਦਾ ਇੰਸਟੀਚਿਊਟਜ ਰਾਹੀ ਇਕ ਛੋਟਾ ਜਿਹਾ ਕਦਮ ਹੈ। ਇੰਸਟੀਚਿਊਟਜ ਦੇ ਨਿਰਦੇਸ਼ਕ ਡਾ. ਅਰਵਿੰਦ ਭਾਰਦਵਾਜ ਨੇ ਵਿਦਿਆਰਥੀਆਂ ਦੀ ਪੇਸ਼ਕਸ਼ ਦੀ ਸਰਹਾਨਾ ਕੀਤੀ ਅਤੇ ਭਵਿੱਖ ਦੇ ਯਤਨਾਂ ਦੇ ਲਈ ਉਹਨਾਂ ਲਈ ਵਾਧੇ ਦੀ ਕਾਮਨਾ ਕੀਤੀ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media