Monday, April 6, 2026

ਅਜਨਾਲਾ ਨੇੜੇ ਬੈਂਕ ਲੁੱਟਣ ਦੀ ਵਰਦਾਤ ਦਾ ਮਾਮਲਾ ਕਮਿਸ਼ਨਰੇਟ ਪੁਲਿਸ ਨੇ ਸੁਲਝਾਇਆ

ਆਲਟੋ ਕਾਰ, ਅਸਲਾ ਅਤੇ ਲੁੱਟ ਦੇ 14,50,000/-ਰੁਪਏ ਕੀਤੇ ਬਰਾਮਦ

PPN1502201507

ਅੰਮ੍ਰਿਤਸਰ, 15 ਫਰਵਰੀ (ਸੁਖਬੀਰ ਸਿੰਘ) ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਨੇ ਦਿਹਾਤੀ ਥਾਣਾ ਰਮਦਾਸ ਵਿੱਖੇ ਪੰਜਾਬ ਨੈਸ਼ਨਲ ਬੈਂਕ ਵਿੱਚ ਹੋਈ ਬੈਂਕ ਡਕੈਤੀ ਸਬੰਧੀ ਦਰਜ ਮੁਕੱਦਮਾ ਨੰਬਰ 18 ਮਿਤੀ 09-02-2015 ਜੁਰਮ 392,342 ਭ:ਦ: ਥਾਣਾ ਰਮਦਾਸ, ਅੰਮ੍ਰਿਤਸਰ ਦਿਹਾਤੀ ਜਿਸ ਵਿੱਚ ਕਰੀਬ 21,77,000/-ਰੁਪਏ ਦੀ ਬੈਂਕ ਡਕੈਤੀ ਹੋਈ ਸੀ, ਨੂੰ ਹੱਲ ਕਰ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਸ੍ਰੀ ਜਤਿੰਦਰ ਸਿੰਘ ਔਲਖ, ਆਈ.ਪੀ.ਐਸ, ਕਮਿਸ਼ਨਰ ਪੁਲਿਸ ਵੱਲੋ ਸਥਾਨਕ ਪੁਲਿਸ ਲਾਈਨ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵੱਲੋ ਇਕ ਸਪੈਸ਼ਲ ਟੀਮ ਸ੍ਰੀ ਜਗਜੀਤ ਸਿੰਘ ਵਾਲੀਆ, ਏ.ਡੀ.ਸੀ.ਪੀ/ਕਰਾਇਮ, ਅੰਮ੍ਰਿਤਸਰ ਦੀ ਅਗਵਾਈ ਹੇਠ ਸ੍ਰੀ ਹਰਜੀਤ ਸਿੰਘ ਧਾਰੀਵਾਲ, ਏ.ਸੀ.ਪੀ/ਕਰਾਇਮ, ਅੰਮ੍ਰਿਤਸਰ ਅਤੇ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਦੀ ਤਿਆਰ ਕਰਕੇ ਇਸ ਕੇਸ ਨੂੰ ਹੱਲ ਕਰਨ ਦਾ ਟਾਸਕ ਦਿੱਤਾ ਗਿਆ ਸੀ, ਜਿੰਨਾਂ ਵੱਲੋ ਕੇਸ ਦੇ ਚਾਰ ਦੋਸ਼ੀਆਂ ਨੂੰ ਬੈਂਕ ਡਕੈਤੀ ਦੌਰਾਨ ਵਰਤੀ ਗਈ ਆਲਟੋ ਕਾਰ ਸਮੇਤ ਗ੍ਰਿਫ਼ਤਾਰ ਕਰਕੇ ਲੁੱਟੀ ਗਈ ਕੁੱਲ ਰਕਮ ਵਿੱਚੋ 14,50,000/-ਰੁਪਏ ਬ੍ਰਾਮਦ ਕੀਤੇ ਗਏ ਹਨ।ਕਮਿਸ਼ਨਰ ਪੁਲਿਸ ਸ. ਔਲਖ ਨੇ ਦੱਸਿਆ ਕਿ ਇਹ ਲੁਟੇਰੇ ਸ਼ਹਿਰ ਦੇ ਵੱਖ-ਵੱਖ ਮਾਲਾਂ ਤੋਂ ਕੱਪੜੇ, ਮੋਬਾਇਲ ਤੇ ਹੋਰ ਸਮਾਨ ਦੀ ਖਰੀਦੋ ਫਰੋਖਤ ਕਰ ਰਹੇ ਸਨ ਅਤੇ ਇਸ ਦੀ ਗੁਪਤ ਸੂਚਨਾ ਮਿਲਣ ‘ਤੇ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਦੀਆਂ ਹਦਾਇਤਾਂ ਤੇ ਐਸ.ਆਈ ਅਵਤਾਰ ਸਿੰਘ, ਏ.ਐਸ.ਆਈ ਗੁਰਵਿੰਦਰ ਸਿੰਘ, ਏ.ਐਸ.ਆਈ ਮਾਨ ਸਿੰਘ ਅਤੇ ਏ.ਐਸ.ਆਈ ਅਸ਼ਵਨੀ ਕੁਮਾਰ ਸਮੇਤ ਪੁਲਿਸ ਪਾਰਟੀ ਦੇ ਪਿੰਡ ਸੁਲਤਾਨਵਿੰਡ ਪਲਾਟ ਦਬੁੱਰਜੀ ਰੋਡ ਵਿੱਖੇ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਅਤੇ ਇਕ ਆਲਟੋ ਕਾਰ ਦਬੂਰਜੀ ਤੋ ਪਿੰਡ ਸੁਲਤਾਨਵਿੰਡ ਵਾਲੇ ਪਾਸੇ ਆਉਂਦੀ ਦੇਖ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿੱਚ ਬੈਠੇ ਵਿਅਕਤੀਆਂ ਨੇ ਨਾਕੇ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀ ਆਲਟੋ ਕਾਰ ਭੱਜਾ ਲਈ ਜਿਸ ਤੇ ਪੁਲਿਸ ਪਾਰਟੀ ਨੇ ਪਿੱਛਾ ਕੀਤਾ ਪਰ ਅੱਗੇ ਰਸਤਾ ਨਾ ਹੋਣ ਕਰਕੇ ਦੋਸ਼ੀਆਂ ਨੇ ਆਲਟੋ ਕਾਰ ਰੋਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਨੇ ਉਕਤ ਦੋਸ਼ੀਆਂ ਨੂੰ ਕਾਬੂ ਕੀਤਾ ਅਤੇ ਉਹਨਾਂ ਪਾਸੋ ਕਾਰ ਆਲਟੋ ਨੰਬਰ ਫਭ-02-ਭਂ-2013,ਰੰਗ ਚਿੱਟਾ, ਪਿਸਟਲ 32 ਬੋਰ ਅਤੇ 32 ਰੌਂਦ ਜਿੰਦਾ ਕਾਰਤੂਸ ਅਤੇ ਨਗਦੀ ਬ੍ਰਾਮਦ ਕੀਤੀ ਗਈ।ਪੁਲਿਸ ਪਾਰਟੀ ਪਾਸ ਮੌਜੂਦ ਬੈਂਕ ਡਾਕੇ ਦੇ ਦੋਸ਼ੀਆਂ ਦੇ ਸਕੈਚਾਂ ਅਤੇ ਫੋਟੋਆਂ ਪਹਿਹਲਾਂ ਹੀ ਜਾਰੀ ਕੀਤੀਆਂ ਗਈਆਂ ਸਨ, ਜਿਸ ਕਰਕੇ ਸੰਦੀਪ ਪੁੱਤਰ ਸ਼ਾਮ ਲਾਲ ਕੌਮ ਬ੍ਰਾਹਮਣ ਵਾਸੀ ਪੱਟੀ ਜਿਲਾ ਤਰਨ ਤਾਰਨ ਸਮੇਤ ਕਾਰ ਆਲਟੋ ਨੰਬਰ ਫਭ-02-ਭਂ-2013,ਰੰਗ ਚਿੱਟਾ ਪਿਸਟਲ 32 ਬੋਰ ਅਤੇ 32 ਰੌਦ ਜਿੰਦਾ, ਮਲਕੀਤ ਸਿੰਘ ਫੌਜੀ ਵਾਸੀ ਵੈਰੋਵਾਲ, ਜਿਲਾ ਤਰਨ ਤਾਰਨ ਸਮੇਤ ਇਕ ਰਿਵਾਲਵਰ 32 ਬੋਰ ਸਮੇਤ 38 ਰੌਦ ਜਿੰਦਾ, ਜਗਦੀਪ ਸਿੰਘ ਜੱਜ ਪੁੱਤਰ ਅਮਰਜੀਤ ਸਿੰਘ ਵਾਸੀ ਵੈਰੋਵਾਲ, ਜਿਲਾ ਤਰਨ ਤਾਰਨ ਸਮੇਤ ਇਕ ਪਿਸਟਲ 32 ਬੋਰ ਸਮੇਤ 31 ਰੌਦ ਤੇ ਇਕ ਮੈਗਜਿਨ ਅਤੇ ਬੂਟਾ ਸਿੰਘ ਲਾਟੀ ਪੁੱਤਰ ਸੁਰਿੰਦਰ ਸਿੰਘ ਕੌਮ ਮੱਜਬੀ ਵਾਸੀ ਪੱਤੀ ਦਾਰਾਪੁਰ ਵੈਰੋਵਾਲ, ਜਿਲਾ ਤਰਨ ਤਾਰਨ ਸਮੇਤ ਇਕ ਪਿਸਟਲ 9 ਐਮ.ਐਮ ਸਮੇਤ 2 ਰੌਦ ਜਿੰਦਾ ਨੇ ਆਪਣਾ ਗੁਨਾਹ ਕਬੂਲ ਕਰ ਲਿਆ।ਉਨਾਂ ਦੱਸਿਆ ਕਿ ਦੀਪ ਸਿੰਘ ਜੱਜ ਉੱਪਰ 1 ਮੁਕੱਦਮਾ ਅਤੇ ਬੂਟਾ ਸਿੰਘ ਲਾਟੀ ਉੱਪਰ 8 ਮੁਕੱਦਮੇ ਪਹਿਲਾ ਹੀ ਸੰਗੀਨ ਜੁਰਮਾਂ ਤਹਿਤ ਵੱਖ ਵੱਖ ਥਾਣਿਆ ਵਿੱਚ ਦਰਜ ਹਨ।ਦੋਸ਼ੀ ਬੂਟਾ ਸਿੰਘ ਪਰੋਲ ਛੁੱਟੀ ਪਰ ਆਇਆ ਸੀ ਅਤੇ ਇਸਨੇ ਮਿਤੀ 03-01-2015 ਨੂੰ ਵਾਪਸ ਸੈਟ੍ਰਲ ਜੇਲ ਜਾਣਾ ਸੀ ਅਤੇ ਦੋਸ਼ੀ ਮਲਕੀਤ ਸਿੰਘ ਤਰਨ ਤਾਰਨ ਪੁਲਿਸ ਤੋ ਭਗੋੜਾ ਹੈ।ਕਮਿਸ਼ਨਰ ਪੁਲਿਸ ਅਨੁਸਾਰ ਇਹ ਜਿਲੇ ਦੀ ਬਹੁਤ ਵੱਡੀ ਕਾਮਯਾਬੀ ਹੈ ਅਤੇ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਉੰਨਾਂ ਪਾਸੋ ਪੁੱਛ ਗਿੱਛ ਕਰਕੇ ਹੋਰ ਵਾਰਦਾਤਾਂ ਦਾ ਪਤਾ ਲੱਗਣ ਦੀ ਸੰਭਾਵਨਾ ਹੈ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply