Monday, April 6, 2026

ਵੀਜਾ ਲਿੰਕ ਕਨਲਟੈਂਸੀ ਸਰਵਿਸ ਵਲੋਂ ਕੈਨੇਡਾ, ਅਸਟ੍ਰੇਲੀਆ, ਨਿਊਜੀਲੈਂਡ ਲਈ ਬਠਿੰਡਾ ‘ਚ ਸੇਵਾਵਾਂ ਸ਼ੁਰੂ – ਸਿੱਧੂ ਕੈਨੇਡਾ

PPN1602201503
ਬਠਿੰਡਾ, 16 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਆਈ.ਸੀ.ਸੀ.ਆਰ.ਸੀ ਕੈਨੇਡਾ ਮੈਬਰ ਸz ਗੁਰਮੀਤ ਸਿੰਘ ਸਿੱਧੂ ਵਲੋਂ ਸਥਾਨਿਕ ਅਜੀਤ ਰੋਡ ਗਲੀ ਨੰ  ਮੇਨ ਰੋਡ ਬਠਿੰਡਾ ਵਿਖੇ ਵੀਜਾਲਿੰਕ ਕਨਲਟੈਸੀ ਸਰਵਿਸ ਕੈਨੇਡਾ, ਅਸਟ੍ਰੇਲੀਆ ਨਿਊਜੀਲੈਂਡ ਲਈ ਬਠਿੰਡਾ ਵਿਖੇ ਦਫਤਰ ਦਾ ਉਦਘਾਟਨ ਕੀਤਾ ਗਿਆ । ਕੈਨੇਡਾ ਅਸਟ੍ਰੇਲੀਆ ਅਤੇ ਨਿਊਜੀਲੈਂਡ ਦੇ ਸਟੂਡੈਂਟ ਵੀਜਾ, ਬਿਜਨਿਸ ਵੀਜਾ, ਵਿਜਟਰ ਵੀਜਾ, ਫੈਮਲੀ ਵੀਜਾ ਪੀਆਰ ਕੇਸ ਐਕਸਕੈਸ ਐਟਰੀ ਕੇਸਾ ਦੇ ਮਾਹਰ ਮੈਬਰ ਸਿੱਧੂ ਆਈ ਸਥਿਤ ਵੀਜਾ ਲਿੰਕ ਕੰਸਲਟੈਸੀ ਵਿਖੇ ਆਪਣੀਆਂ ਸੇਵਾਂਵਾਂ ਅੱਜ ਕੰਪਨੀ ਦੇ ਦਫਤਰ ਵਿਖੇ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਦੱਸਿਆ ਕਿ ਵੀਜਾ ਲਿੰਕ ਕੰਸਲਟੈਸੀ ਸਰਵਿਸਜ ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਯੋਗ ਵਿੱਧੀ ਵਾਲੀਆਂ ਇੰਮੀਗ੍ਰੇਸ਼ਨ ਕਾਨੂੰਨ ਅਨੁਸਾਰ ਸਲਾਹ ਮਸ਼ਵਰਾ ਦੇਵੇਗੀ ਅਤੇ ਕਾਨੂੰਨੀ ਤੌਰ ਤੇ ਸਾਰੀਆਂ ਲੋੜੀਦੀਆਂ ਕਾਰਵਾਈਆ ਦੀ ਪਾਲਣਾਂ ਉਪਰੰਤ ਕਰਨ ਵਿੱਚ ਮੱਦਦਗਾਰ ਹੋਵੇਗੀ ।ਸz ਸਿੱਧੂ ਅੱਗੇ ਦੱਸਿਆ ਕਿ ਵਿਦੇਸ਼ ਜਾਣ ਦੇ ਚਾਹਵਾਨ ਜਿਆਦਾਤਰ ਅਣਅਧਿਕਾਰਤ ਏਜੰਸੀਆਂ ਵੱਲੋਂ ਵਿਖਾਏ ਸ਼ਬਜਬਾਗਾ ਦੇ ਚੱਕਰ ਵਿੱਚ ਫਸ ਕੇ ਪੈਸੇ ]ਤੇ ਸਮੇ ਤੋ ਆਪਣੇ ਵਿਦੇਸ਼ ਜਾਣ ਦੇ ਮੌਕਿਆ ਤੋ ਵਾਂਝੇ ਰਹਿ ਜਾਂਦੇ ਹਨ ਅਤੇ ਬੁਰੀ ਤਰਾਂ ਆਰਥਿਕ ਠੱਗੀ ਦਾ ਸਿਕਾਰ ਹੋ ਜਾਦੇ ਹਨ ।ਉਹਨਾਂ ਵਿਸ਼ੇਸ਼ ਤੌਰ ਤੇ ਸਪੱਸਟ ਕੀਤਾ ਕਿ ਵਿਦੇਸੀ ਇੰਮੀਗ੍ਰੇਸ਼ਨ ਇਕ ਕਾਨੂੰਨੀ ਮਸਲਾ ਹੈ ਇਸ ਸਬੰਧੀ ਸਲਾਹ ਮਸ਼ਵਰਾ ਸਿਰਫ ਮਾਨਤਾ ਪ੍ਰਾਪਤ ਆਈ.ਸੀ.ਸੀ.ਆਰ.ਸੀ ਹੀ ਦੇ ਸਕਦੇ ਹਨ ।
ਸz ਸਿੱਧੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਵੀਜਾ ਲਿੰਕ ਕੰਸਲਟੈਸੀ ਸਰਵਿਸ਼ਜ ਬਿਜਨਸ ਵੀਜਾ, ਵਿਜਟਰ ਵੀਜਾ, ਵਰਕ ਪਰਟਮਿੰਟ ਅਤੇ ਕੈਨੇਡਾ ਆਦਿ ਵਿੱਚ ਸਟੇਸ਼ਨ ਤੇ ਕਾਲਜ ਬਦਲਣ ਲਈ ਸਾਲਕਾਰੀ ਸੇਵਾਵਾਂ ਪ੍ਰਦਾਨ ਕਰੇਗੀ ਅਤੇ ਇਸ ਤੋ ਇਲਾਵਾ 29 ਕੈਟਾਗਿਰੀਆਂ ਤਹਿਤ ਐਪਲੀਕੇਸ਼ਨਾਂ ਪੀਐਸਪੀ ਪ੍ਰੋਗਰਾਮ ਸਕੈਚਵਨ ਅਤੇ ਮੈਨੀਟੋਬਾ ਅਤੇ ਕੈਨੇਡਾ ਦੇ ਪੱਕੇ ਵਸਨੀਕ ਬਣਨ ਲਈ ਪੂਰੀ ਤਰਾਂ ਆਪਣੀਆਂ ਸੇਵਾਵਾਂ ਦੇਵੇਗੀ।ਇੰਚਾਰਜ ਜੋਗਿੰਦਰ ਸਿੰਘ ਬੱਲੂਆਣਾਂ ਦੱਸਿਆ ਕਿ  ਵੀਜਾਲਿੰਕ ਕੰਸਲਟੈਸੀ ਦੇ ਦਫਤਰ ਵਿਖੇ ਇਲਾਕੇ ਦੇ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਸਹੀ ਯੋਗ ਸਲਾਹ ਲੈਣ ਤੇ ਡੈਕੂਮੈਟੇਸ਼ਨ ਲਈ ਹੁਣ ਦੂਜੇ ਵੱਡੇ ਸ਼ਹਿਰਾਂ ਵਿੱਚ ਜਾਣਾਂ ਦੀ ਲੋੜ ਨਹੀ ਪਵੇਗੀ ਅਤੇ ਇਮੀਗ੍ਰੇਸ਼ਨ ਸੇਵਾਵਾਂ ਸਬੰਧੀ ਸਾਰੀਆਂ ਲੋੜਾਂ ਇਸ ਦਫਤਰ ਰਾਈ ਪੂਰੀਆਂ ਕੀਤੀਆਂ ਜਾਣਗੀਆਂ।ਇਸ ਮੌਕੇ ਸਰੂਪ ਚੰਦ ਸਿੰਗਲਾ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ, ਗੁਰਮੀਤ ਸਿੰਘ ਸਿੱਧੂ ਆਈਸੀ.ਸੀ.ਆਰ.ਸੀ.,ਜਨਕ ਸਿੰਘ ਡੀਐਸਪੀ ਮੌੜ ਮੰਡੀ, ਕਰਮਚੰਦ ਸ਼ਰਮਾਂ ਡਿਪਟੀ ਮੈਨੇਜਰ (ਲਾਅ ) ਐਨ.ਐਫ.ਐਲ ਬਠਿੰਡਾ, ਜੋਗਿੰਦਰ ਸਿੰਘ ਬੱਲੂਆਣਾਂ ਐਡਵੋਕੇਟ, ਗੁਰਦੀਪ ਸਿੰਘ ਪਟਵਾਰੀ, ਵਾਹਿਗੁਰੂਪਾਲ ਸਿੰਘ ਪੀਆਰਓ ਰਿਫਾਇਨਰੀ, ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜਰ ਸਨ ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply