Thursday, June 5, 2025
Breaking News

ਜਨਸੰਖਿਆ ਸਿੱਖਿਆ ਪ੍ਰੋਜੈਕਟ ਅਧੀਨ ਦੋ ਰੋਜਾ ਕੌਮੀ ਪੱਧਰ ਦੀ ਕਾਨਫਰੰਸ ਦਾ ਆਯੋਜਨ

33 ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਰਿਜੀਨਲ ਸੰਸਥਾ ਆਫ ਐਜੁਕੇਸ਼ਨ ਦੇ ਨੁਮਾਇੰਦਿਆਂ ਨੇ ਲਿਆ ਭਾਗ

PPN1602201526

ਛੇਹਰਟਾ, 16 ਫਰਵਰੀ (ਕੁਲਦੀਪ ਸਿੰਘ ਨੋਬਲ) ਅੇਨ.ਸੀ.ਆਰ.ਟੀ ਨਵੀ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜਨਸੰਖਿਆ ਸਿੱਖਿਆ ਪ੍ਰੋਜੈਕਟ ਅਧੀਨ ਦੋ ਰੋਜਾ ਕਾਨਫਰੈਂਸ ਖੈਬਰ ਹੋਟਲ ਵਿਖੇ ਡੀਨ ਅਕਾਦਮਿਕ ਅਤੇ ਪ੍ਰੌਜੈਕਟ ਕੋਆਰਡੀਨੇਟਰ ਪ੍ਰੋ. ਸ਼੍ਰੀਮਤੀ ਸਰੋਜ ਯਾਦਵ ਦੀ ਅਗਵਾਈ ਹੇਠ ਰਾਜ ਸਾਇੰਸ ਸਿੱਖਿਆ ਸੰਸਥਾ ਪੰਜਾਬ ਵਲੋਂ ਅਯੋਜਿਤ ਕੀਤੀ ਗਈ। ਐਨਸੀਈਆਰਟੀ ਦੇ ਡਾਇਰੈਕਟਰ ਸ਼੍ਰੀਮਤੀ ਪੰਕਜ ਸ਼ਰਮਾ ਅਤੇ ਨੈਸ਼ਨਲ ਪਾਪੁਲੇਸ਼ਨ ਐਜੁਕੇਸ਼ਨ ਪ੍ਰੌਜੈਕਟ ਦੇ ਡਾਇਰੈਕਟਰ ਸ਼੍ਰੀਮਤੀ ਸਰੋਜ ਯਾਦਵ ਨੇ ਇਸ ਕਾਨਫਰੈਂਸ ਦਾ ਸ਼ੁਭ ਆਰੰਭ ਕੀਤਾ। ਕਾਨਫਰੈਂਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਸਾਇੰਸ ਸਿੱਖਿਆ ਸੰਸਥਾ ਦੇ ਡਾਇਰੈਕਟਰ ਜਗਤਾਰ ਸਿੰਘ ਕੁਲਾੜੀਆ ਅਤੇ ਕੋਆਰਡੀਨੇਟਰ ਸ਼੍ਰੀਮਤੀ ਹਰਪ੍ਰੀਤ ਕੋਰ ਨੇ ਦੱਸਿਆ ਕਿ ਇਹ ਨੈਸ਼ਨਲ ਲੈਵਲ ਦੀ ਦੋ ਰੋਜਾ ਕਾਨਫਰੈਂਸ ਵਿਚ 33 ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਰਿਜੀਨਲ ਸੰਸਥਾ ਆੱਫ ਐਜੁਕੇਸ਼ਨ ਦੇ ਨੁਮਾਇੰਦਿਆਂ ਨੇ ਭਾਗ ਲਿਆ ਹੈ।

ਇਸ ਮੋਕੇ ਜਿਲ੍ਹਾ ਸਿਖਿਆ ਅਫਸਰ (ਸੈ) ਅੰਮ੍ਰਿਤਸਰ ਸਤਿੰਦਰਬੀਰ ਸਿੰਘ ਅਤੇ ਜਿਲ੍ਹਾ ਸਿੱਖਿਆ ਅਫਸਰ (ਅ) ਅੰਮ੍ਰਿਤਸਰ ਜੁਗਰਾਜ ਸਿੰਘ ਵਿਸ਼ੇਸ਼ ਤੋਰ ਤੇ ਹਾਜਰ ਸਨ। ਬੀ.ਕੇ ਤ੍ਰਿਪਾਠੀ ਅਤੇ ਮੈਡਮ ਸਰੋਜ ਯਾਦਵ ਨੇ ਜਨਸੰਖਿਆ ਸਿੱਖਿਆ ਕਿਸ਼ੋਰ ਸਿੱਖਿਆ ਦੇ ਮੁੱਦਿਆਂ ‘ਤੇ ਵਿਦਿਆਰਥੀਆਂ ਦੇ ਵਸੋ ਅਤੇ ਵਿਕਾਸ ਸਬੰਧੀ ਜੁੜੇ ਮੁੁੱਦਿਆਂ ਨਾਲ ਵਧੀਆ ਢੰਗ ਨਾਲ ਨਜਿੱਠਣ ਲਈ ਰੋਸ਼ਨੀ ਪਾਈ।ਕਿਸ਼ੋਰਾਂ ਦੀਆਂ ਸੱਮਸਿਆਂਵਾਂ ਜਿਵੇਂ ਐਚਆਈਵੀ ਏਡਜ ਅਤੇ ਨਸ਼ਿਆਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਲਾਈਵ ਸਕਿੱਲਸ ਵਿਕਸਤ ਕਰਨੀਆਂ ਤਾਂ ਜੋ ਵਰਤਮਾਨ ਅਤੇ ਭਵਿੱਖ ਵਿਚ ਵਿਦਿਆਰਥੀ ਚੁਣੋਤੀਆਂ ਦਾ ਸਾਹਮਣਾ ਕਰਨ ਲਈ ਸਮੱਰਥ ਬਣਨ।ਰਾਸ਼ਟਰੀ ਜਨਸੰਖਿਆ ਸੈਲ ਵਲੋਂ ਹਰ ਇਕ ਰਾਜ ਵਿਚ ਕਈ ਤਰਾਂ ਦੀਆਂ ਗਤੀਵਿਧੀਆਂ ਅਤੇ ਕੰਮ ਕਰਵਾਏ ਜਾ ਰਹੇ ਹਨ।ਇਸ ਕਾਨਫਰੈਂਸ ਵਿਚ ਇੰਨਾ ਕੰਮਾਂ ਦਾ ਜਾਇਜਾ ਲਿਆ ਗਿਆ ਅਤੇ ਅਗਲੇ ਸਾਲ ਦੀ ਰੂਪਰੇਖਾ ਤਿਆਰ ਕੀਤੀ ਗਈ। ਇਸ ਕਾਨਫਰੈਂਸ ਨੂੰ ਕਾਮਯਾਬ ਬਣਾਉਣ ਲਈ ਅੰਮ੍ਰਿਤਸਰ ਡੀਐਸਐਸ ਸ਼੍ਰੀਮਤੀ ਸੁਦੀਪ ਕੌਰ ਅਤੇ ਉਨਾਂ ਦੇ ਟੀਮ ਮੈੰਬਰ ਰੋਹਿਤ ਦੱਤਾ, ਗੌਰਵ ਅਰੋੜਾ, ਪ੍ਰਦੀਪ ਕਾਲੀਆ, ਸੁਖਪਾਲ ਸਿੰਘ ਸੰਧੂ, ਕੰਵਲਜੀਤ ਸਿੰਘ, ਰਾਜਵਿੰਦਰ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ।

Check Also

ਸਫਰ-ਏ-ਸ਼ਹਾਦਤ ਪ੍ਰੋਗਰਾਮ ਤਹਿਤ ਸ਼ਹੀਦੀ ਸਪਤਾਹ ਮਨਾਇਆ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਮਜੀਠਾ …

Leave a Reply