Thursday, October 15, 2026

ਪੱਤਰਕਾਰ ਅਰੁਣ ਸ਼ਰਮਾ ਨੂੰ ਭਾਰੀ ਸਦਮਾ-ਮਾਤਾ ਪੰਜਾਂ ਤੱਤਾਂ ਵਿੱਚ ਵਲੀਨ

ਚੋਥਾ ਤੇ ਉਠਾਲਾ 18 ਫਰਵਰੀ ਨੂੰ ਖੰਡਵਾਲਾ ਵਿਖੇ ਦੁਪਾਹਿਰ 1 ਤੋ 2 ਵਜੇ

PPN1602201525

ਛੇਹਰਟਾ, 16 ਫਰਵਰੀ (ਕੁਲਦੀਪ ਸਿੰਘ ਨੋਬਲ) – ਛੇਹਰਟਾ ਪ੍ਰੈਸ ਕਲੱਬ ਦੇ ਪ੍ਰਧਾਨ ਤੇ ਪੱਤਰਕਾਰ ਅਰੁਣ ਸ਼ਰਮਾ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦ ਉਨਾਂ ਦੀ ਮਾਤਾ ਰਾਜ ਰਾਣੀ ਦੀ ਸੰਖੇਪ ਬਿਮਾਰੀ ਪਿੱਛੋ ਮੋਤ ਹੋ ਗਈ ਹੈ, ਜਿੰਨਾਂ ਦਾ ਅੰਤਿਮ ਸੰਸਕਾਰ ਸ਼ਿਵਪੁਰੀ ਨਰਾਇਣਗੜ ਛੇਹਰਟਾ ਵਿੱਚ ਕਰ ਦਿੱਤਾ ਗਿਆ ਹੈ।ਮਾਤਾ ਰਾਜ ਰਾਣੀ ਦੀ ਮੋਤ ਦੀ ਮੌਤ ‘ਤੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ, ਮੈਂਬਰ ਵਰਕਿੰਗ ਕਮੇਟੀ ਪੰਜਾਬ ਜਥੇ. ਦਿਲਬਾਗ ਸਿੰਘ ਵਡਾਲੀ, ਯੂੱਥ ਅਕਾਲੀ ਦਲ ਦੇ ਕੋਮੀ ਸਕਤੱਰ ਗੁਰਪ੍ਰੀਤ ਸਿੰਘ ਵਡਾਲੀ, ਜਿਲਾ ਅਕਾਲੀ ਜਥਾ ਸ਼ਹਿਰੀ ਦੇ ਜਨਰਲ ਸਕੱਤਰ ਅਰੁਣ ਸ਼ਰਮਾ, ਸਰਕਲ ਪ੍ਰਧਾਨ ਅਵਤਾਰ ਸਿੰਘ ਮਾਨ, ਪੁਲਸ ਕਮਿਸਨਰ ਜਤਿੰਦਰ ਸਿੰਘ ਅੋਲਖ, ਐਸਐਸਪੀ ਦਿਹਾਤੀ ਜਸਦੀਪ ਸਿੰਘ ਸੈਣੀ, ਡੀਸੀਪੀ ਹਰਜਿੰਦਰ ਸਿੰਘ ਸੰਧੂ, ਥਾਣਾ ਮੁੱਖੀ ਹਰੀਸ਼ ਬਹਿਲ ਤੇ ਹੋਰ ਥਾਣਿਆਂ ਦੇ ਐਸਐਚਓ, ਵੱਖ-ਵੱਖ ਕਸਬਿਆਂ ਤੇ ਸ਼ਹਿਰਾਂ ਦੇ ਪੱਤਰਕਾਰਾਂ ਆਦਿ ਵਲੋ ਦੁੱਖ ਦਾ ਪ੍ਰਗਟਾਵਾ ਕੀਤਾ।ਮਾਤਾ ਜੀ ਦੀ ਦੇਹ ਨੂੰ ਅੰਤਿਮ ਵਿਦਾਇਗੀ ਦੇਣ ਮੋਕੇ ਸਾਬਕਾ ਕੋਸਲਰ ਰਮਨ ਬਖਸ਼ੀ, ਪੱਤਰਕਾਰ ਨਿਤਿਨ ਕਾਲੀਆ, ਮਹਿੰਦਰਪਾਲ ਸਿੰਘ, ਅਖਿਲੇਸ਼ ਯਾਦਵ, ਸੁੱਖ ਵਡਾਲੀ, ਵਿਜੇ ਅਗਨੀਹੋਤਰੀ, ਸਤਪਾਲ ਅਰੋੜਾ, ਜਗਜੀਤ ਸਿੰਘ ਖਾਲਸਾ, ਹਰਵਿੰਦਰ ਬੋਬੀ, ਰਜਿੰਦਰ ਸਿੰਘ, ਪੱਤਰਕਾਰ ਰਣਜੀਤ ਕੁਮਾਰ, ਪੱਤਰਕਾਰ ਅਨਿਲ ਅਰੋੜਾ, ਪੱਤਰਕਾਰ ਵਿਜੇ ਭਸੀਨ ਆਦਿ ਤੋ ਇਲਾਵਾ ਪਰਿਵਾਰ ਮੈਬਰ ਅਤੇ ਰਿਸ਼ਤੇਦਾਰ ਦੁੱਖ ਸਮੇ ਹਾਜਰ ਸਨ।ਮਾਤਾ ਰਾਜ ਰਾਣੀ ਦਾ ਚੋਥੇ ਤੇ ਉਠਾਲੇ ਦੀ ਰਸਮ 18 ਫਰਵਰੀ ਦਿਨ ਬੁੱਧਵਾਰ ਨੂੰ ਘੰਣੂਪੁਰ ਕਾਲੇ ਰੋਡ ਸਥਿਤ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਿੱਖੇ ਬੁੱਧਵਾਰ 1 ਤੋ 2 ਵਜੇ ਹੋਵੇਗੀ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply