Friday, June 12, 2026

ਨਵਨਿਯੁੱਕਤ ਅਨੂਪ ਸ਼ਰਮਾ ਨੇ ਸੰਭਾਲਿਆ ਜਿਲਾ ਸ਼ਿਕਾਇਤ ਨਿਵਾਰਣ ਫੋਰਮ ਦਾ ਅਹੁੱਦਾ

ਦਫਤਰ ਪੁੱਜਣ ਤੇ ਸ਼ਰਮਾ ਦੇ ਸਯਿੋਗੀਆਂ ਤੇ ਕਰਮਚਾਰੀਆਂ ਨੇ ਕੀਤਾ ਸਨਮਾਨਤ

PPN1602201527

ਛੇਹਰਟਾ, 16 ਫਰਵਰੀ (ਕੁਲਦੀਪ ਸਿੰਘ ਨੋਬਲ) – ਪੰਜਾਬ ਸਰਕਾਰ ਦੇ ਫੂੱਡ ਸਪਲਾਈ ਵਿਭਾਗ ਵਿਖੇ ਸਾਢੇ ਤਿੰਨ ਦਹਾਕੇ ਬੇਮਿਸਲ ਸੇਵਾਵਾਂ ਨਿਭਾ ਕੇ ਬਤੌਰ ਡੀਐਫਐਸਓ ਸੇਵਾ ਮੁੱਕਤ ਹੋਏ ਅਨੂਪ ਸਰਮਾ ਨੇ ਹੁਣ ਜਿਲਾ ਸ਼ਿਕਾਇਤ ਨਿਵਾਰਣ ਫੋਰਮ ਦੇ ਵਿਚ ਬਤੌਰ ਮੈਂਬਰ ਸੇਵਾ ਕਰਨ ਲਈ ਆਪਣੀ ਕੁਰਸੀ ਸੰਭਾਲ ਲਈ ਹੈ। ਆਪਣੀ ਕੁਰਸੀ ਤੇ ਬੈਠਣ ਤੋਂ ਪਹਿਲਾਂ ਅਨੂਪ ਸ਼ਰਮਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਲੋਕਾਂ ਦੀ ਸੇਵਾ ਵਿਚ ਹਰ ਸਮੇਂ ਤੱਤਪਰ ਰਹਿਣਗੇ। ਉਨਾਂ ਦੱਸਿਆਂ ਕਿ ਉਨਾਂ ਸਰਕਾਰੀ ਕਾਲਜ ਗੁਰਦਾਸਪੁਰ ਤੋਂ 1975 ਵਿਚ ਬੀਏ ਤੇ ਜੀਐਨਡੀਯੂ ਕੈਂਪਸ ਅੰਮ੍ਰਿਤਸਰ ਤੋਂ ਐਮਏ ਕਰਨ ਤੋਂ ਬਾਅਦ ਫੂਡ ਸਪਾਲੀ ਵਿਭਾਗ ਵਿਚ ਬਤੌਰ ਇੰਸਪੈਕਟਰ ਭਰਤੀ ਹੋਏ। ਉਨਾਂ ਅੰਮ੍ਰਿਤਸਰ ਵਿਚ ਇੰਸਪੈਕਟਰ, ਸਹਾਇਕ ਫੂਡ ਸਪਲਾਈ ਅਫਸਰ ਤੇ ਜਿਲਾ ਫੂਡ ਸਪਲਾਈ ਅਫਸਰ ਦੀਆਂ ਸੇਵਾਵਾਂ ਦਿੱਤੀਆਂ। ਉਨਾਂ ਦੀ ਇਮਾਨਦਾਰੀ ਤੇ ਸਖਤ ਮਿਹਨਤਕਸ਼ੀ ਦੇ ਮੱਦੇਨਜਰ ਉਨਾਂ ਨੂੰ ਜਿਲਾ ਸ਼ਿਕਾਇਤ ਨਿਵਾਰਣ ਫੋਰਮ ਦਾ ਬਤੌਰ ਮੈਂਬਰ ਅਹੁਦਾ ਦੇ ਕੇ ਗੁਰੂ ਦੀ ਨਗਰੀ ਵਿਚ ਸੇਵਾ ਕਰਨ ਦਾ ਮੋਕਾ ਦਿੱਤਾ ਗਿਆ ਹੈ। ਇਸ ਮੋਕੇ ਨਵਨਿਯੁੱਕਤ ਮੈਂਬਰ ਅਨੂਪ ਸਰਮਾ ਨੂੰ ਦਫਤਰ ਪੁੱਜਣ ਤੇ ਉਨਾਂ ਦੇ ਸਹਿਯੋਗੀਆਂ ਤੇ ਕਰਮਚਾਰੀਆਂ ਵਲੋਂ ਉੱਚੇਚੇ ਤੌਰ ਤੇ ਸਨਮਾਨਤ ਕੀਤਾ ਗਿਆ ਤੇ ਉਨਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੋਕੇ ਮੰਡਲ ਪ੍ਰਧਾਨ ਕੁਲਦੀਪ ਸ਼ਰਮਾ, ਚੰਦਰ ਸ਼ੇਖਰ, ਹਰੀਦੇਵ ਸ਼ਰਮਾ, ਰਮਨ ਕੁੰਦਰਾ, ਟੋਨੀ, ਅਸ਼ੋਕ ਕੁਮਾਰ, ਸੰਜੀਵ ਕੁਮਾਰ, ਰਾਮ ਕ੍ਰਿਸ਼ਨ, ਅਵਤਾਰ ਸਿੰਘ, ਸੰਜੀਵ ਕੁਮਾਰ, ਅਮਰਜੀਤ ਲਾਲ, ਅਸ਼ੋਕ ਮਦਾਨ, ਵਿਕਾਸ, ਗੌਰਵ ਕੌਚਰ ਆਦਿ ਹਾਜਰ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply