Saturday, April 11, 2026

ਦਿੱਲੀ ਕਮੇਟੀ ਵੱਲੋਂ ਬਸੰਤ ਰਾਗ ਤੇ ਆਧਾਰਿਤ ਕਰਵਾਏ ਗਏ ਲੜੀਵਾਰ ਸਮਾਗਮ

PPN1702201504

ਨਵੀਂ ਦਿੱਲੀ, 17 ਫਰਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਸੰਤ ਰਾਗ ਤੇ ਅਧਾਰਿਤ 5 ਰੋਜ਼ਾ ਲੜੀਵਾਰ ਕੀਰਤਨ ਸਮਾਗਮ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ਾਮ ਦੇ ਦੀਵਾਨਾ ਦੌਰਾਨ ਕਰਵਾਏ ਗਏ। ਜਿਸ ਵਿਚ ਦਿੱਲੀ ਕਮੇਟੀ ਦੇ ਹਜੂਰੀ ਰਾਗੀ ਜਥਿਆਂ ਤੋਂ ਇਲਾਵਾ ਵਿਦਿਆਰਥੀ ਗੁਰਮਤਿ ਕਾਲਜ ਗੁਰਦੁਆਰਾ ਮਾਤਾ ਸੁੰਦਰੀ, ਵਿਦਿਆਰਥੀ ਅਨਹਦ ਨਾਦ, ਵਿਦਿਆਰਥੀ ਜਵੱਦੀ ਟਕਸਾਲ ਪ੍ਰੋ. ਕਰਤਾਰ ਸਿੰਘ, ਡਾ. ਗੁਰਨਾਮ ਸਿੰਘ ਪਟਿਆਲਾ ਯੁਨਿਵਰਸਿਟੀ, ਭਾਈ ਸ੍ਰੀਪਾਲ ਸਿੰਘ ਜਵੱਦੀ ਟਕਸਾਲ ਅਤੇ ਭਾਈ ਮਨਪ੍ਰੀਤ ਸਿੰਘ ਕਾਨਪੂਰੀ ਨੇ ਸੰਗਤਾਂ ਨੂੰ ਬਸੰਤ ਰਾਗ ਤੇ ਆਧਾਰਿਤ ਗੁਰਬਾਣੀ ਗਾਇਨ ਨਾਲ ਨਿਹਾਲ ਕੀਤਾ।

ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ ਨੇ ਗੁਰਬਾਣੀ ‘ਚ ਬਸੰਤ ਰਾਗ ਦੀ ਵਰਤੋਂ ਬਾਰੇ ਸੰਗਤਾ ਨੂੰ ਜਾਣੂੰ ਕਰਵਾਇਆ। ਰਾਣਾ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਰਾਗੀ ਜਥਿਆ ਵੱਲੋਂ ਬਸੰਤ ਰਾਗ ‘ਚ ਕੀਤੇ ਜਾਂਦੇ ਕੀਰਤਨ ਦੀ ਮਰਿਯਾਦਾ ਬਾਰੇ ਵੀ ਪੁਰਾਤਨ ਇਤਿਹਾਸ ਨਾਲ ਜਾਣਕਾਰੀ ਦਿੱਤੀ। ਦਿੱਲੀ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ ਨੇ ਇਸ ਮੌਕੇ ਧਰਮ ਪ੍ਰਚਾਰ ਦੇ ਖੇਤਰ ‘ਚ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ। ਧਰਮ ਪ੍ਰਚਾਰ ਕਮੇਟੀ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਮੌਂਟੀ ਅਤੇ ਅਕਾਲੀ ਆਗੂ ਰਾਜਾ ਸਿੰਘ ਚਾਵਲਾ ਵੀ ਸਮਾਪਤੀ ਸਮਾਗਮਾਂ ਦੌਰਾਨ ਮੌਜੂਦ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply