
ਬਠਿੰਡਾ, 17 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਇਤਿਹਾਸਕ ਅਤੇ ਪ੍ਰਚੀਨ ਮੰਦਰ ਵਿਖੇ ਹਰ ਸਾਲ ਦੀ ਤਰ੍ਹਾਂ ਵੀ ਕਾਵੜੀਏ ਹਰਿਦੁਆਰ ਤੋਂ ਆਪਣੀਆਂ ਕਾਵੜਾਂ ਰਾਹੀਂ ਪਵਿੱਤਰ ਗੰਗਾ ਜਲ ਲੈ ਕੇ ਪੈਦਲ ਯਾਤਰਾ ਕਰਦੇ ਹੋਏ ਬੀਤੀ ਰਾਤ ਨੂੰ ਸਥਾਨਕ ਮੰਦਿਰਾਂ ਵਿਚ ਪੁੱਜੇ। ਸ਼ਹਿਰ ਦੇ ਸੈਕਟਰੀਏਟ ਰੋਡ ‘ਤੇ ਸਥਿਤ ਪ੍ਰਚੀਨ ਸ਼ਿਵ ਮੰਦਰ, ਡੇਰਾ ਮੌਜ ਦਰੀਆ ਵਿਖੇ ਵੀ ਸ਼ਰਧਾਲੂਆਂ ਨੇ ਪਹੁੰਚ ਕੇ ਆਪਣੀਆਂ ਮਨੋਕਾਮਨਾ ਪੂਰੀਆਂ ਹੋਣ ‘ਤੇ ਸ਼ਰਧਾ ਦੇ ਫੁੱਲ ਅਰਪਣ ਕੀਤੇ। ਇਸ ਮੌਕੇ ਪੁਜਾਰੀ ਪੰਡਤ ਸੰਤੋਸ਼ ਸ਼ਰਮਾ, ਪ੍ਰਧਾਨ ਓਮ ਪ੍ਰਕਾਸ਼, ਦਰਸ਼ਨ ਕੁਮਾਰ, ਅਤ। ਸਰਿੰਦਰ ਸ਼ਰਮਾਂ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਸ਼ਹਿਰ ਹਰ ਇਕ ਮੰਦਰ ਵਿਚ ਸ਼ਰਧਾਲੂਆਂ ਵਲੋਂ ਦੁੱਧ ਅਰਪਣ ਕੀਤਾ।ਮਹਾਂਸ਼ਿਵਰਾਤਰੀ ਮੌਕੇ ਸੱਚੇ ਮਨ ਨਾਲ ਸ਼ਿਵਲਿੰਗ ਤੇ ਦੁੱਧ/ਜਲ ਚੜ੍ਹਾਉਣ ਨਾਲ ਹਰ ਵਿਅਕਤੀ ਦੀ ਮਨੋਕਾਮਣਾ ਪੂਰੀ ਹੁੰਦੀ ਹੈ ਅਤੇ ਸਾਨੂੰ ਇਸ ਦਿਨ ਗਣੇਸ਼ ਜੀ, ਸ਼ਿਵ ਸੰਕਰ ਅਤੇ ਮਾਤਾ ਪਾਰਵਤੀ ਦੀ ਪੂਜਾ ਕਰਨੀ ਚਾਹੀਦੀ ਹੈ।ਸ੍ਰੀ ਦੁਰਗਾ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਸ਼ਰਧਾਲੂਆਂ ਨੇ ਪ੍ਰਾਰਥਨਾ ਕਰਦੇ ਹੋਏ ਸਮੁੱਚੀ ਮਾਨਵਤਾ ਦੀ ਭਲਾਈ ਦੀ ਕਾਮਨਾ ਕੀਤੀ।ਕਾਵੜੀਆਂ ਨੇ ਆਪਣੇ ਪਰਿਵਾਰ ਸਮੇਤ ਹਰਿਦੁਆਰ ਤੋਂ ਲਿਆਂਦੇ ਗਏ ਪਵਿੱਤਰ ਗੰਗਾ ਜਲ ਨਾਲ ਵਿਧੀ ਪੂਰਵਕ ਮਹਾਂਦੇਵ ਦੀ ਪੂਜਾ ਅਰਚਨਾ ਕਰਕੇ ਅੱਜ ਮਹਾਂਸ਼ਿਵਰਾਤਰੀ ਦੇ ਦਿਨ ਭੋਲੇ ਬਾਬਾ ਦਾ ਗੰਗਾ ਜਲ ਨਾਲ ਅਭਿਸ਼ੇਕ ਕੀਤਾ ਅਤੇ ਸ਼ਿਵ ਦੇ ਭਜਨਾਂ ਦਾ ਗੁਣਗਾਣ ਕੀਤਾ ।
ਸ਼ਹਿਰ ਦੇ ਆਸ ਪਾਸ ਪਿੰਡਾਂ ,ਮੰਡੀਆਂ ਦੇ ਇਲਾਕਿਆਂ ਜਿਵੇਂ ਸ੍ਰੀ ਇੱਛਾਪੂਰਨ ਹਨੂੰਮਾਨ ਮੰਦਰ ਅਤੇ ਸ੍ਰੀ ਦੁਰਗਾ ਮੰਦਰ ਤੋਂ ਕਾਵੜੀਏ ਹਰਿਦੁਆਰ ਤੋਂ ਆਪਣੀਆਂ ਕਾਵੜਾਂ ਰਾਹੀਂ ਪਵਿੱਤਰ ਗੰਗਾ ਜਲ ਲੈ ਕੇ ਪੈਦਲ ਯਾਤਰਾ ਕਰਦੇ ਹੋਏ ਬੀਤੀ ਰਾਤ ਨੂੰ ਸ੍ਰੀ ਇੱਛਾਪੂਰਨ ਹਨੂੰਮਾਨ ਮੰਦਰ ਵਿਖੇ ਪਹੁੰਚੇ।ਅਸ਼ੋਕ ਕੁਮਾਰ ਪ੍ਰਧਾਨ ਸ੍ਰੀ ਇੱਛਾਪੂਰਨ ਮਹਾਂਦੇਵ ਕਾਂਵੜ ਸੰਘ ਅਤੇ ਹਰ-ਹਰ ਮਹਾਂਦੇਵ ਕਾਂਵੜ ਸੰਘ ਦੇ ਪ੍ਰਧਾਨ ਰਾਜਿੰਦਰ ਕੁਮਾਰ ਬਿੰਦਰ ਦੀ ਅਗਵਾਈ ਹੇਠ ਕਾਵੜੀਆਂ ਦਾ ਗੋਨਿਆਣਾ ਪਹੁੰਚਣ ਤੇ ਸ੍ਰੀ ਇੱਛਾਪੂਰਨ ਹਨੂੰਮਾਨ ਮੰਦਰ ਦੇ ਮੁੱਖ ਪੁਜਾਰੀ ਅਨਿਲ ਚਤੁਰਵੇਦੀ, ਦੁਰਗਾ ਮੰਦਰ ਦੇ ਪੁਜਾਰੀ ਘਨਸ਼ਾਮ ਦਾਸ ਤ੍ਰਿਪਾਠੀ, ਚਰਨਜੀਤ ਸ਼ੰਟੀ, ਵਿਨੋਦ ਬਾਂਸਲ, ਸੋਹਣ ਲਾਲ ਗਰਗ ਤੇ ਸਮੂਹ ਮੈਂਬਰਾਂ ਤੋ ਇਲਾਵਾ ਸ਼ਹਿਰ ਨਿਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।ਮਹਾਂਸ਼ਿਵਰਾਤਰੀ ਦੇ ਸ਼ੁਭ ਦਿਵਸ ਤੇ ਸ਼ਹਿਰ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਬਹੁਤ ਰੌਣਕ ਦੇਖੀ ਗਈ।
Punjab Post Daily Online Newspaper & Print Media