1500 ਬੱਚਿਆਂ ਨੂੰ 31 ਲੱਖ ਰੁਪਏ ਵਜ਼ੀਫੇ ਵਜੋਂ ਮਿਲਣਗੇ – ਸਤਬੀਰ ਸਿੰਘ

ਅੰਮ੍ਰਿਤਸਰ, 19 ਫਰਵਰੀ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਸਾਲ ਪੂਰੇ ਭਾਰਤ ਵਿੱਚੋਂ ਵੱਖ-ਵੱਖ ਸਕੂਲਾਂਫ਼ ਕਾਲਜਾਂ ਦੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ, ਇਸ ਵਾਰ ਨਵੰਬਰ ਸਾਲ 2014 ਵਾਸਤੇ ਲਈ ਗਈ ਧਾਰਮਿਕ ਪ੍ਰੀਖਿਆ ਦਾ ਨਤੀਜਾ ਧਰਮ ਪ੍ਰਚਾਰ ਕਮੇਟੀ ਵੱਲੋਂ ਸ.ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਘੋਸ਼ਿਤ ਕੀਤਾ। ਇਸ ਪ੍ਰੀਖਿਆ ਵਿੱਚ 6ਵੀਂ ਕਲਾਸ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਕਲਾਸ ਤੱਕ ਰੈਗੂਲਰ ਵਿੱਦਿਆ ਪ੍ਰਾਪਤ ਕਰ ਰਹੇ 53 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।ਨਤੀਜਾ ਘੋਸ਼ਿਤ ਕਰਦੇ ਸਮੇਂ ਸ. ਸਤਬੀਰ ਸਿੰਘ ਸਕੱਤਰ ਨੇ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਧਰਮ ਪ੍ਰਚਾਰ ਕਮੇਟੀ (ਸ਼ੋ੍ਰਮਣੀ ਕਮੇਟੀ) ਵੱਲੋਂ ਸਕੂਲਾਂਫ਼ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਿੱਖ ਧਰਮ ਤੋਂ ਜਾਣੂ ਕਰਵਾਉਣ ਲਈ ਧਾਰਮਿਕ ਪ੍ਰੀਖਿਆ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਦਰਜਾ ਪਹਿਲਾ, ਦੂਜਾ, ਤੀਜਾ ਅਤੇ ਚੌਥਾ ਅਨੁਸਾਰ ਚਾਰ ਦਰਜਿਆਂ ਵਿੱਚ ਵੰਡਿਆ ਗਿਆ ਹੈ।ਪਹਿਲੇ ਦਰਜੇ ਵਿੱਚ ਕੁਲ 23369 ਵਿਦਿਆਰਥੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚੋਂ ਐਸ ਕੇ ਡੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੁਗਲਵਾਲਾ (ਗੁਰਦਾਸਪੁਰ) ਤੋਂ 8ਵੀਂ ਕਲਾਸ ਦੀ ਵਿਦਿਆਰਥਣ ਸਤਨਰਾਇਣ ਧਰਮਾਣੀ ਸਪੁੱਤਰੀ ਸ੍ਰੀ ਸੁਧੀਰ ਕੁਮਾਰ ਤੇ ਬੀਬੀ ਅਨਮੋਲਪ੍ਰੀਤ ਕੌਰ ਸੁਪੱਤਰੀ ਬਲਰਾਜ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਭਗਤ ਪੂਰਨ ਸਿੰਘ ਆਦਰਸ਼ ਹਾਈ ਸਕੂਲ, ਬੁੱਟਰ ਕਲਾਂ (ਗੁਰਦਾਸਪੁਰ) ਤੋਂ ਬੀਬਾ ਅਮਰਜੋਤ ਕੌਰ ਸਪੁੱਤਰੀ ਹਰਜੀਤ ਸਿੰਘ ਕਲਾਸ 8ਵੀਂ, ਨਵਯੁਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਧਰਮਕੋਟ (ਮੋਗਾ) ਤੋਂ ਬੀਬਾ ਜਸਪ੍ਰੀਤ ਕੌਰ ਸਪੁੱਤਰੀ ਸੰਤੋਖ ਸਿੰਘ ਕਲਾਸ 8ਵੀਂ ਨੇ ਦੂਜਾ ਸਥਾਨ ਅਤੇ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਫੱਤੇ ਵਾਲਾ, ਤਹਿਸੀਲ, ਜੀਰਾ (ਫਿਰੋਜ਼ਪੁਰ) ਤੋਂ ਵਿਦਿਆਰਥੀ ਜੁਗਰਾਜ ਸਿੰਘ ਸਪੁੱਤਰ ਦਲੀਪ ਸਿੰਘ ਕਲਾਸ 7ਵੀਂ, ਸੰਤ ਈਸ਼ਰ ਸਿੰਘ ਗੁਰਮਤਿ ਅਕੈਡਮੀ ਚੱਪੜ (ਪਟਿਆਲਾ) ਤੋਂ ਬੀਬਾ ਜਸ਼ਨਪ੍ਰੀਤ ਕੌਰ ਸੁਪੱਤਰੀ ਗੁਰਦੀਪ ਸਿੰਘ ਕਲਾਸ 8ਵੀਂ ਤੇ ਐਸ ਕੇ ਡੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਤੁਗਲਵਾਲਾ (ਗੁਰਦਾਸਪੁਰ) ਤੋਂ ਸੁਰਿੰਦਰ ਸਿੰਘ ਸਪੁੱਤਰ ਸੁਰਜੀਤ ਸਿੰਘ ਕਲਾਸ 8ਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਦੂਜੇ ਦਰਜੇ ਵਿੱਚ ਕੁਲ 24642 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿੰਨ੍ਹਾਂ ਵਿੱਚੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਪੱਟੀ ਤੋਂ ਬੀਬਾ ਜਸ਼ਨਪ੍ਰੀਤ ਕੌਰ ਸਪੁੱਤਰੀ ਗੁਰਜਿੰਦਰ ਸਿੰਘ ਕਲਾਸ 12ਵੀਂ ਨੇ ਪਹਿਲਾ ਸਥਾਨ, ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ, ਜੋਗੀ ਚੀਮਾ, (ਗੁਰਦਾਸਪੁਰ) ਤੋਂ ਬੀਬਾ ਦਲਜੀਤ ਕੌਰ ਸੁਪੱਤਰੀ ਪ੍ਰਗਟ ਸਿੰਘ ਕਲਾਸ 12ਵੀਂ ਤੇ ਖਾਲਸਾ ਕਾਲਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਤੋਂ ਬੀਬਾ ਮਨਪ੍ਰੀਤ ਕੌਰ ਸਪੁੱਤਰੀ ਸ.ਅਮਰਜੀਤ ਸਿੰਘ ਕਲਾਸ 12ਵੀਂ ਨੇ ਕ੍ਰਮਵਾਰ ਦੂਜਾ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ, ਜੋਗੀ ਚੀਮਾ, (ਗੁਰਦਾਸਪੁਰ) ਤੋਂ ਬੀਬਾ ਕੰਵਲਪ੍ਰੀਤ ਕੌਰ ਸਪੁੱਤਰੀ ਕੁਲਜੀਤ ਸਿੰਘ ਕਲਾਸ 11ਵੀਂ, ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਤਹਿਸੀਲ ਦਸੂਹਾ (ਹੁਸ਼ਿਆਰਪੁਰ) ਤੋਂ ਬੀਬਾ ਰੀਤਕਮਲ ਕੌਰ ਸਪੁੱਤਰੀ ਸੇਵਾ ਸਿੰਘ ਕਲਾਸ 12ਵੀਂ ਤੇ ਨਵਚੇਤਨ ਸਕੂਲ, ਖਾਰਾ ਡਾ. ਕਾਦੀਆਂ (ਗੁਰਦਾਸਪੁਰ) ਤੋਂ ਬੀਬੀ ਨਵਦੀਪ ਕੌਰ ਸਪੁੱਤਰੀ ਦਲੇਰ ਸਿੰਘ ਕਲਾਸ 10ਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਤੀਜੇ ਦਰਜੇ ਗੈ੍ਰਜੂਏਸ਼ਨ ਵਾਸਤੇ ਕੁਲ 4619 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿੰਨ੍ਹਾਂ ਵਿੱਚ ਸੰਤ ਬਾਬਾ ਲਾਲ ਸਿੰਘ ਬਰਕਤ ਗਰਲਜ਼ ਡਿਗਰੀ ਕਾਲਜ, ਟੱਲੇਵਾਲ ਤਹਿਸੀਲ, ਤਪਾ, ਬਰਨਾਲਾ ਤੋਂ ਬੀਬੀ ਜਸਪ੍ਰੀਤ ਕੌਰ ਸਪੁੱਤਰੀ ਦਰਸ਼ਨ ਸਿੰਘ ਕਲਾਸ ਗ੍ਰੈਜੂਏਸ਼ਨ ਨੇ ਪਹਿਲਾ ਸਥਾਨ ਤੇ ਬਰਕਤ ਗਰਲਜ਼ ਕਾਲਜ ਆਫ ਐਜੂਕੇਸ਼ਨ, ਟੱਲੇਵਾਲ, ਤਪਾ, ਬਰਨਾਲਾ ਤੋਂ ਬੀਬੀ ਅਮਨਦੀਪ ਕੌਰ ਸਪੁੱਤਰੀ ਗੁਰਮੇਲ ਸਿੰਘ ਕਲਾਸ ਗੈ੍ਰਜੂਏਸ਼ਨ ਨੇ ਦੂਜਾ ਸਥਾਨ ਤੇ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ, ਗੁਰਦਾਸਪੁਰ ਤੋਂ ਬੀਬੀ ਕੁਲਵਿੰਦਰ ਕੌਰ ਸਪੁੱਤਰੀ ਬਲਕਾਰ ਸਿੰਘ ਕਲਾਸ ਗ੍ਰੈਜੂਏਸ਼ਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਚੌਥੇ ਦਰਜੇ ਪੋਸਟ ਗਰੈਜੂਏਸ਼ਨ ਲਈ ਕੁੱਲ 771 ਵਿਦਿਆਰਥੀਆਂ ਨੇ ਭਾਗ ਲਿਆ ਜਿੰਨ੍ਹਾਂ ਵਿੱਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਬੀਬਾ ਰਣਦੀਪ ਕੌਰ ਸਪੁੱਤਰੀ ਪ੍ਰਗਟ ਸਿੰਘ ਕਲਾਸ ਪੋਸਟ ਗੈ੍ਰਜੂਏਸ਼ਨ ਨੇ ਪਹਿਲਾ ਸਥਾਨ, ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ, ਦੀਨਾਨਗਰ, ਗੁਰਦਾਸਪੁਰ ਤੋਂ ਬੀਬਾ ਕਿਰਨਦੀਪ ਕੌਰ ਸਪੁੱਤਰੀ ਜਸਪਾਲ ਸਿੰਘ ਕਲਾਸ ਪੋਸਟ ਗੈ੍ਰਜੂਏਸ਼ਨ ਨੇ ਦੂਜਾ ਸਥਾਨ ਤੇ ਸਿੱਖ ਨੈਸ਼ਨਲ ਕਾਲਜ, ਕਾਦੀਆਂ, ਬਟਾਲਾ, ਗੁਰਦਾਸਪੁਰ ਤੋਂ ਬੀਬਾ ਬਲਜੀਤ ਕੌਰ ਸਪੁੱਤਰੀ ਕੁਲਦੀਪ ਸਿੰਘ ਕਲਾਸ ਪੋਸਟ ਗੈ੍ਰਜੂਏਸ਼ਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਅੱਗੇ ਦੱਸਿਆ ਕਿ ਹਰ ਦਰਜੇ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 5100, 4100 ਅਤੇ 3100 ਰੁਪਏ ਵਿਸ਼ੇਸ਼ ਇਨਾਮ ਵਜੋਂ ਦਿੱਤੇ ਜਾਣਗੇ।ਉਨ੍ਹਾਂ ਕਿਹਾ ਕਿ 1500 ਬੱਚਿਆਂ ਨੂੰ ਇਸ ਸਾਲ ਲਗਭਗ 31 ਲੱਖ 51 ਹਜ਼ਾਰ 900 ਰੁਪਏ ਦੇ ਵਜ਼ੀਫੇ ਦਿੱਤੇ ਜਾਣਗੇ ਜੋ ਪਿਛਲੇ ਸਾਲ ਦੇ ਮੁਕਾਬਲੇ 141800 ਰੁਪਏ ਵੱਧ ਹਨ।ਉਨ੍ਹਾਂ ਕਿਹਾ ਕਿ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਵੱਖਰੇ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ,.ਗੁਰਿੰਦਰਪਾਲ ਸਿੰਘ ਠਰੂ ਇੰਚਾਰਜ ਧਾਰਮਿਕ ਪ੍ਰੀਖਿਆ, ਅਮਰਜੀਤ ਸਿੰਘ ਇੰਚਾਰਜ, ਦਰਸ਼ਨ ਸਿੰਘ ਸੁਪਰਵਾਈਜ਼ਰ, ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ, ਬਿਕਰਮਜੀਤ ਸਿੰਘ, ਬਿਕਰ ਸਿੰਘ, ਸੰਦੀਪ ਸਿੰਘ, ਅਜੀਤ ਸਿੰਘ ਤੇ ਬੀਬੀ ਨਵਜੀਤ ਕੌਰ ਆਦਿ ਹਾਜ਼ਰ ਸਨ।
Punjab Post Daily Online Newspaper & Print Media