
ਪਟਨਾ, 20 ਫਰਵਰੀ (ਪ.ਪ.ਬ)- ਬਿਹਾਰ ਦੇ ਮੁੱਖ ਮੰਤਰੀ ਨੇ ਜੀਤਨ ਲਾਲ ਮਾਂਝੀ ਨੇ ਅੱਜ ਸਰਕਾਰ ਦਾ ਬਹੁਮਤ ਸਾਬਤ ਕਰਨ ਤੋਂ ਪਹਲਾਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।ਮਾਂਝੀ ਵਲੋਂ ਅਸਤੀਫਾ ਦੇਣ ਕਰਕੇ ਰਾਜਪਾਲ ਕੇਸ਼ਰੀ ਨਾਥ ਤ੍ਰਿਪਾਠੀ ਵਲੋਂ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ।ਇਸ ਦੀ ਸੂਚਨਾ ਉਨਾਂ ਨੂੰ ਵਿਧਾਨ ਸਭਾ ਦੇ ਸਪੀਕਰ ਉਦੈ ਨਾਰਾਇਣ ਚੌਧਰੀ ਵਲੋਂ ਦਿੱਤੀ ਗਈ।ਪਿਛਲ਼ੇ ਸਮੇਂ ਤੋਂ ਬਿਹਾਰ ਵਿੱਚ ਨਿਤਿਸ਼ ਕੁਮਾਰ ਅਤੇ ਉਨਾਂ ਵਲੋਂ ਆਪਣੇ ਹੱਥੀਂ ਥਾਪੇ ਗਏ ਮਾਂਝੀ ਦਰਮਿਆਨ ਕਾਫੀ ਕਸ਼ਮਕੱਸ਼ ਚੱਲ ਰਹੀ ਸੀ ਅਤੇ ਇਸ ਸਮੇਂ ਦੌਰਾਨ ਵਾਪਰੇ ਘਟਨਾਕ੍ਰਮ ‘ਚ ਨਿਤੀਸ਼ ਕੁਮਾਰ ਨੂੰ ਆਪਣੇ ਹਮਾਇਤੀ ਵਿਧਾਇਕਾਂ ਨੂੰ ਨਾਲ ਲੈ ਕੇ ਦਿੱਲੀ ਦਾ ਚੱਕਰ ਲਾਉਣਾ ਪਿਆ ਅਤੇ ਇਹ ਮਾਮਲਾ ਹਾਈ ਕੋਰਟ ਵਿੱਚ ਵੀ ਪੁੱਜਾ। ਲੇਕਿਨ ਘੱਟ ਗਿਣਤੀ ‘ਚ ਹਣ ਕਰਕੇ ਜੀਤਨ ਲਾਲ ਮਾਂਝੀ ਨੇ ਭਾਜਪਾ ਦੇ ਦਰ ਦੀ ਵੀ ਅਲਖ ਵੀ ਜਗਾਈ, ਜਿਸ ਨੇ ਸ਼ਕਤੀ ਪ੍ਰਖਿਆ ਸਮੇਂ ਮਾਂਝੀ ਨੂੰ ਹਮਾਇਤ ਦੇਣ ਦਾ ਐਲਾਨ ਵੀ ਕਰ ਦਿੱਤਾ, ਪ੍ਰੰਤੂ ਜੋ ਪਹਿਲਾਂ ਤੈਅ ਸੀ ਉਹੀ ਹੋਇਆ।ਗੱਲ ਨਾ ਬਣਦੀ ਦੇਖ ਕੇ ਮਾਂਝੀ ਨੇ ਸ਼ਕਤੀ ਪ੍ਰੀਖਿਆ ‘ਚ ਕੁੱਦਣ ਦੀ ਬਜਾਏ ਅਸਤੀਫਾ ਦੇਣਾ ਹੀ ਬਿਹਤਰ ਸਮਝਿਆ।ਮਾਂਝੀ ਨੇ ਇਸ ਅਸਤੀਫੇ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਉਦੈ ਨਾਰਾਇਣ ਚੌਧਰੀ ‘ਤੇ ਕਈ ਤਰਾਂ ਦੇ ਦੋਸ਼ ਲਾਏ।
ਮਾਂਝੀ ਦੇ ਅਸਤੀਫਾ ਦੇਣ ਉਪਰੰਤ ਬਿਹਾਰ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਨੂੰ ਮੁਅੱਤਲ ਕਰ ਦਿਤਾ ਗਿਆ ਹੈ ।ਇਸੇ ਦੋਰਾਨ ਜੇ.ਡੀ.ਯੁ ਦੇ 128 ਹਮਾਇਤੀਆਂ ਦਾ ਦਾਅਵਾ ਕਰਦੇ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਉਹ ਸਾਲ ਪਹਿਲਾਂ ਅਸਤੀਫਾ ਦੇਣ ਲਈ ਬਿਹਾਰ ਵਾਸੀਆ ਤੋਂ ਮਾਫੀ ਮੰਗਦੇ ਹੋਏ ਕਿਹਾ ਕਿ ਬਿਹਾਰ ਵਿੱਚ ਸਰਕਾਰ ਬਨਾਉਣ ਲਈ ਉਹ ਰਾਜਪਾਲ ਦੇ ਸੱਦੇ ਦੀ ਉਡੀਕ ਕਰ ਰਹੇ ਹਨ।ਉਨਾਂ ਕਿਹਾ ਕਿ ਉਹ ਸਰਕਾਰ ਬਨਾਉਣ ਉਪਰੰਤ ਬਿਹਾਰ ਵਾਸੀਆਂ ਨੂੰ ਉਸੇ ਤਰਾਂ ਵਧੀਆਂ ਸਰਕਾਰ ਦੇਣਗੇ ਜਿਸ ਤਰਾਂ ਉਨਾਂ ਨੇ ਪਹਿਲਾਂ ਸਾਢੇ ਅੱਠ ਸਾਲ ਸਰਕਾਰ ਚਲਾਈ ਸੀ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media