Wednesday, October 7, 2026

ਟਾਇਰਾਂ ਤੋਂ ਬਗੈਰ ਚਲਾਉਣੀਆਂ ਪੈਣਗੀਆਂ ਗੱਡੀਆਂ?

PPN2002201501

ਅੱਡਾ ਅਲਗੋ ਕੋਠੀ, 20 ਫਰਵਰੀ (ਹਰਦਿਆਲ ਸਿੰਘ ਭੈਣੀ)- ਹੁਣ ਟਾਇਰਾਂ ਤੋਂ ਬਗੈਰ ਚਲਾਉਣੀਆਂ ਪੈਣਗੀਆਂ ਗੱਡੀਆਂ, ਕਿਉਂਕਿ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਘਰ ਵਿੱਚ ਖੜੀਆਂ ਗੱਡੀਆਂ ਦੇ ਚਾਰੋ ਟਾਇਰ ਲਾਹ ਕੇ ਲੁਟੇਰੇ ਰਫੂ ਚੱਕਰ ਹੋ ਗਏ। ਅੱਡਾ ਅਲਗੋ ਕੋਠੀ ਵਿਖੇ ਵਾਪਰੀ ਘਟਨਾ ਦੌਰਾਨ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਤਰਸੇਮ ਸਿੰਘ ਨਾਲ ਅਲਗੋ ਕੋਠੀ ਨੇ ਦੱਸਿਆ ਕਿ ਘਰ ਦੇ ਨਾਲ ਬਣੀ ਹੋਈ ਹਵੇਲੀ ਵਿੱਚ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਉਹਨਾਂ ਨੇ ਗੱਡੀ ਖੜੀ ਕੀਤੀ, ਪ੍ਰੰਤੂ ਜਦ ਸਵੇਰੇ ਜਾ ਕੇ ਵੇਖਿਆ ਤਾਂ ਗੱਡੀ ਦੇ ਚਾਰੇ ਟਾਇਰ ਲੱਥੇ ਹੋਏ ਸਨ।ਉਨ੍ਹਾਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਟਾਇਰ ਚੋਰੀ ਕਰਨ ਵਾਲੇ ਚੋਰਾਂ ਦਾ ਪਤਾ ਲਗਾਇਆ ਜਾਵੇ ਅਤੇ ਉਨਾਂ ਨੂੰ ਸਖਤ ਸਜ਼ਾ ਦਿਤੀ ਜਾਵੇ ਤਾਂ ਜੋ ਵੱਧ ਰਹੀਆਂ ਚੋਰੀਆਂ ਨੂੰ ਠੱਲ ਪਾਈ ਜਾ ਸਕੇ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply