
ਬਠਿੰਡਾ, 21 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਅੰਤਰਾਸ਼ਟਰੀ ਭਾਸ਼ਾ ਦਿਵਸ ਮੌਕੇ ਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਹਿਊਮਨ ਰਾਇਟਸ ਅਤੇ ਡਿਉਟੀ ਵਿਸ਼ੇ ਤੇ ਸਰਟੀਫਿਕੇਟ ਕੋਰਸ ਦੀ ਸੂਰੁਆਤ 21 ਫਰਵਰੀ, 2015 ਨੂੰ ਕੀਤੀ ਗਈ।ਇਸ ਮੌਕੇ ਤੇ ਯੂਨੀਵਰਸਿਟੀ ਦੇ ਮਾਣਯੋਗ ਵਾਇਸ ਚਾਂਸਲਰ ਪ੍ਰੋ. ਆਰ. ਕੇ ਕੋਹਲੀ ਨੇ ਖਾਸ ਤੌਰ ਤੇ ਸ਼ਮੂਲੀਅਤ ਕੀਤੀ।ਇਸ ਤੌਂ ਮਗਰੌਂ ਅੰਤਰਾਸ਼ਟਰੀ ਭਾਸ਼ਾ ਦਿਵਸ ਮੌਕੇ ਤੇ ਵੀ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਕੋਰਸ ਸ਼ੁਰੂ ਕਰਨ ਦੇ ਮੌਕੇ ਤੇ ਬੋਲਦਿਆਂ ਪ੍ਰੋ. (ਡਾ.) ਕੋਹਲੀ ਨੇ ਕੋਰਸ ਲਾਗੂ ਕਰਨ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਗੰਭੀਰਤਾ ਨਾਲ ਮੱਨੁਖੀ ਅਧਿਕਾਰਾਂ ਅਤੇ ਜਿਮੇਵਾਰੀਆਂ ਬਾਰੇ ਸੋਚਣਾ ਚਾਹੀਦਾ ਹੈ ਤਾਂ ਜੋ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ।ਉਹਨਾਂ ਕਿਹਾ ਕਿ ਅਧਿਕਾਰਾਂ ਦੇ ਨਾਲ ਸਾਨੂੰ ਜਿਮੇਵਾਰੀਆਂ ਦੀ ਜਾਣਕਾਰੀ ਪਹਿਲਾਂ ਹੋਣਾ ਜਰੂਰੀ ਹੈ। ਪ੍ਰੋਗਰਾਮ ਦੀ ਸ਼ੂਰੁਆਤ ਵਿਚ ਆਪਣੇ ਵਿਚਾਰ ਰੱਖਦਿਆਂ ਪ੍ਰੋ. ਪੀ. ਰਾਮਾਰਾਉ, ਡੀਨ ਅਕਾਦਮਿਕ ਮਾਮਲੇ ਨੇ ਕਿਹਾ ਕਿ ਅਧਿਕਾਰਾਂ ਦੇ ਨਾਲ ਜਿਮੇਵਾਰਿਆਂ ਨੂੰ ਨਿਭਾਉਣਾ ਵੀ ਜਰੂਰੀ ਹੈ ਅਤੇ ਜਿੰਦਗੀ ਵਿਚ ਜਿਮੇਵਾਰਿਆਂ ਨੂੰ ਚੁੱਕੇ ਬਿਨਾਂ ਅਧਿਕਾਰਾਂ ਦਾ ਬੋਧ ਸੰਭਵ ਨਹੀਂ ਹੈ।ਸਰਟੀਫਿਕੇਟ ਕੋਰਸ ਦੇ ਸੰਚਾਲਕ ਡਾ. ਪੁਨੀਤ ਪਾਠਕ ਨੇ ਦਸਿੱਆ ਕਿ ਤਿੰਨ ਮਹੀਨੇ ਦੇ ਸਰਟੀਫਿਕੇਟ ਕੋਰਸ ਦੀ ਕਲਾਸ ਸ਼ਨੀਵਾਰ ਨੂੰ ਲਗਿਆ ਬਾਅਦ ਅੰਤਰਾਸ਼ਟਰੀ ਭਾਸ਼ਾ ਦਿਵਸ ਸਬੰਧੀ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿਚ ਗੀਤ ਅਤੇ ਕਵਿਤਾ ਦੇ ਮੁਕਾਬਲੇ ਕਰਵਾਏ ਗਏ।ਪ੍ਰੋਗਰਾਮ ਦੇ ਸਸ਼ਚਾਲਕ ਡਾ. ਰਜਿੰਦਰ ਕੁਮਾਰ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਮਾਂ ਬੋਲੀ ਦੇ ਵਿਸ਼ੇ ਤੇ ਵਿਚਾਰ ਸਾਂਝੇ ਕੀਤੇ।ਕੋਵਿਦ ਕੁਮਾਰ ਅਤੇ ਚਿਤਰਾ ਸਿੰਘ ਨੇ ਮਾਂ ਬੋਲੀ ਦੇ ਮਹੱਤਵ ਬਾਰੇ ਦੱਸਿਆ।ਗੀਤ ਅਤੇ ਕਵਿਤਾ ਦੇ ਮੁਕਾਬਲੇ ਵਿਚ ਵਿਦਿਆਰਥਿਆਂ ਨੇ ਹਿੰਦੀ ਅਤੇ ਪੰਜਾਬੀ ਸਮੇਤ ਕਰੀਬ 12 ਭਾਸ਼ਾਵਾਂ ਵਿਚ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।ਇਸ ਉਪਰੰਤ ਇਨਾਮ ਵੰਡ ਸਮਾਰੋਹ ਹੋਇਆ ਜਿਸ ਵਿਚ ਰੰਗਮਨ ਦਾਸ, ਵਰਿੰਦਰ ਸਿੰਘ ਅਤੇ ਗੋਪਾਲੇ ਅਮਰਨਾਥ ਨੂੰ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਦਿੱਤਾ।ਪ੍ਰੀਤੀ ਦੁੱਬੇ ਨੂੰ ਸਾਂਤਵਨਾ ਇਨਾਮ ਦਿੱਤਾ ਗਿਆ।ਨਤੀਜਾ ਪੈਨਲ ਵਿਚ ਡਾ. ਪੁਨੀਤ ਪਾਠਕ, ਡਾ. ਵਿਨੋਦ ਪਠਨਿਆ ਅਤੇ ਰੁਪਿੰਦਰ ਸ਼ਰਮਾ ਨੇ ਖਾਸ ਭੁਮਿਕਾ ਅਦਾ ਕੀਤੀ। ਡਾ. ਰਜਿੰਦਰ ਕੁਮਾਰ ਸਹਾਇਕ ਪ੍ਰੋਫੈਸਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media