
ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂਫ਼ ਪ੍ਰੀਤਮ ਸਿੰਘ) ਜਨਵਾਦੀ ਲੇਖਕ ਸੰਘ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪਹਿਲ ਕਦਮੀ ਕਰਦਿਆਂ ਪੰਜਾਬੀ ਅਧਿਐਨ ਵਿਭਾਗ, ਖਾਲਸਾ ਕਾਲਜ਼ ਦੇ ਸਹਿਯੋਗ ਨਾਲ ਕੌਮਾਂਤਰੀ ਮਾਂ ਬੋਲੀ ਦਿਵਸ ਤੇ ‘ਮਾਤ-ਭਾਸ਼ਾ ਤੇ ਅਜੋਕੀ ਨੌਜੁਆਨ ਪੀੜ੍ਹੀ’ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ।ਜਿਸ ਦੀ ਪ੍ਰਧਾਨਗੀ ਕਰਦਿਆਂ ਪ੍ਰਿੰ: ਡਾ. ਮਹਿਲ ਸਿੰਘ, ਗਲਪਕਾਰ ਮਨਮੋਹਨ ਬਾਵਾ, ਡਾ. ਹਰਭਜਨ ਸਿੰਘ ਭਾਟੀਆ, ਡਾ. ਸੁਖਬੀਰ ਸਿੰਘ, ਦੀਪ ਦਵਿੰਦਰ ਸਿੰਘ, ਦੇਵ ਦਰਦ, ਹਰਜੀਤ ਗਿੱਲ ਕਨੈਡਾ ਅਤੇ ਹੋਰ ਬੁਲਾਰੇ ਜਿੰਨਾਂ ‘ਚ ਬਲਜੀਤ ਰਿਆੜ, ਆਤਮ ਰੰਧਾਵਾ, ਹਿਰਦੇਪਾਲ ਸਿੰਘ, ਡਾ. ਊਧਮ ਸਿੰਘ ਸ਼ਾਹੀ, ਡਾ. ਹਜ਼ਾਰਾ ਸਿੰਘ ਚੀਮਾ, ਆਦਿ ਵਿਦਵਾਨਾਂ ਨੇ ਸ਼ਾਂਝੇ ਤੌਰ ਤੇ ਰਾਏ ਉਸਾਰੀ ਕਿ ਮਾਂ ਬੋਲੀ ਕਿਸੇ ਧਰਮ, ਕੌਮ ਜਾਂ ਕਿਸੇ ਵਿਸ਼ੇਸ਼ ਭਾਈਚਾਰੇ ਦੀ ਵਲਗਣ ‘ਚ ਰਹਿਣ ਵਾਲੀ ਭਾਸ਼ਾ ਨਹੀਂ ਹੁੰਦੀ ਅਤੇ ਉਸ ਖਿੱਤੇ ਦੇ ਵੱਸਣ ਵਾਲਿਆਂ ਦਾ ਇਹ ਪਹਿਲਾ ਫਰਜ਼ ਬਣਦਾ ਹੈ ਕਿ ਉਹ ਆਪਣੀ ਜੁਬਾਨ ਦੀ ਬਿਹਤਰੀ ਲਈ ਨਿਰੰਤਰ ਕਾਰਜ਼ਸ਼ੀਲ ਰਹਿਣ।ਉਹਨਾਂ ਕਿਹਾ ਕਿ ਸੂਚਨਾ ਅਤੇ ਟੈਕਨਾਲੌਜੀ ਦੇ ਯੁੱਗ ਵਿੱਚ ਨੌਜੁਆਨਾਂ ‘ਚ ਇਹ ਲਾਲਸਾ ਪੈਦਾ ਕਰਨ ਦੀ ਲੋੜ ਹੈ ਕਿ ਉਹ ਪੰਜਾਬੀ ਪ੍ਰਤੀ ਹੀਨ ਭਾਵਨਾ ਦੀ ਬਿਜਾਏ ਪੰਜਾਬੀ ਹੋਣ ਤੇ ਮਾਣ ਕਰਨ। ਵਿਦਵਾਨਾਂ ਨੇ ਆਪਣੀ ਗੱਲ ‘ਚ ਦੱਸਿਆ ਕਿ ਸੂਬੇ ਅੰਦਰ ਰਾਜ ਕਰਨ ਵਾਲੀਆਂ ਧਿਰਾਂ ਦੀ ਭਾਸ਼ਾ ਪ੍ਰਤੀ ਨੀਤ ਅਤੇ ਨੀਤੀ ਸਪੱਸ਼ਟ ਨਹੀਂ ਇਸੇ ਕਰਕੇ ਪ੍ਰਸ਼ਾਸ਼ਨਿਕ ਅਧਿਕਾਰੀ ਆਪਣਾ ਕੰਮ ਕਾਜ ਮਾਤ-ਭਾਸ਼ਾ ਕਰਨ ਤੋਂ ਟਾਲਾ ਵੱਟਦੇ ਹਨ।ਵਿਦਵਾਨਾਂ ਮੰਗ ਕੀਤੀ ਕਿ ਸਾਇੰਸ, ਇੰਜੀਨੀਰਿੰਗ ਤੇ ਹੋਰ ਤਕਨੀਕੀ ਸਿੱਖੀਆ ਦਾ ਮਾਧਿਅਮ ਮਾਤ ਭਾਸ਼ਾ ‘ਚ ਕਰਨ ਲਈ ਪੜ੍ਹਨ ਸਮਗਰੀ ਦਾ ਬੰਦੋਬਸਤ ਪੰਜਾਬੀ ‘ਚ ਹੋਣਾ ਜਰੂਰੀ ਹੈ।ਹਾਜ਼ਰ ਵਿਦਵਾਨਾਂ ਨੇ ਕੋਮਾਂਤਰੀ ਮਾਂ ਬੋਲੀ ਦਿਵਸ ਤੇ ਮਾਤ ਭਾਸ਼ਾ ਨੂੰ ਕਾਰ-ਵਿਹਾਰ ਅਤੇ ਰੁਜ਼ਗਾਰ ਮੁਖੀ ਬਨਾਉਣ ਲਈ ਨਿਗਰ ਕਦਮ ਪੁੱਟਣ ਅਤੇ ਭਾਸ਼ਾ ਦੇ ਹੱਕ ‘ਚ ਲੋਕ ਲਹਿਰ ਉਸਾਰਨ ਤੇ ਜੋਰ ਦਿੱਤਾ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਨਿਰਮਲ ਅਰਪਣ ਡਾ. ਜਗਦੀਸ਼ ਸਚਦੇਵਾ, ਸੁਮੀਤ ਸਿੰਘ, ਪੰਜਾਬੀ ਚਿੰਤਕ ਮੰਚ ਤੋਂ ਜਸਬੀਰ ਸਿੰਘ ਸੱਗੂ, ਡਾ. ਕਸ਼ਮੀਰ ਸਿੰਘ, ਜਸਬੀਰ ਝਬਾਲ, ਇੰਦਰ ਸਿੰਘ ਮਾਨ, ਗੁਰਬਾਜ਼ ਸਿੰਘ ਤੋਲਾਨੰਗਲ, ਰਾਜ ਕੁਮਾਰ ਰਾਜ, ਨਰੇਸ਼ ਭੋਲਾ, ਜਸਬੀਰ ਕੌਰ, ਦਵਿੰਦਰ ਕੌਰ, ਹਰਮੀਤ ਆਰਟਿਸਟ, ਮਨਮੋਹਨ ਢਿੱਲੋਂ, ਹਰਜੀਤ ਸੰਧੂ, ਪ੍ਰੋ: ਭੁਪਿੰਦਰ ਸਿੰਘ ਜੌਲੀ, ਪ੍ਰੋ: ਪਰਮਿੰਦਰ ਸਿੰਘ, ਪ੍ਰੋ: ਕੁਲਦੀਪ ਸਿੰਘ, ਹਰਭਜਨ ਬਰਾੜ, ਹਰੀ ਸਿੰਘ ਗਰੀਬ, ਜਗਤਾਰ ਗਿੱਲ, ਪ੍ਰਦੀਪ ਪਾਲ ਸਿੰਘ ਵੱਲ੍ਹਾ, ਪ੍ਰੋ: ਬਲਜਿੰਦਰ ਸਿੰਘ, ਜੋਗਿੰਦਰ ਸਿੰਘ, ਦਿਲਬਾਗ ਸਿੰਘ ਗਿੱਲ, ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸਾਹਿਤ ਪ੍ਰੇਮੀ ਅਤੇ ਵਿਦਿਆਰਥੀ ਹਾਜ਼ਰ ਸਨ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media