Monday, March 30, 2026

ਮਜੀਠਾ ਵਿਚ ਕਾਂਗਰਸ ਹਾਰੀ ਹੋਈ ਲੜਾਈ ਲੜ ਰਹੀ ਹੈ – ਮਜੀਠੀਆ

ਖੁਸ਼ਹਾਲੀ ਤੇ ਵਿਕਾਸ ਲਈ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਦੀ ਕੀਤੀ ਅਪੀਲ

PPN2202201503 PPN2202201504

ਮਜੀਠਾ, 22 ਫਰਵਰੀ (ਪੱਤਰ ਪ੍ਰੇਰਕ) – ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਥਾਨਿਕ ਚੋਣਾਂ ‘ਚ ਕਾਂਗਰਸ ਹਾਰ ਦੀ ਨਮੋਸ਼ੀ ਤੋਂ ਬਚਨ ਲਈ ਪਹਿਲਾਂ ਤੋਂ ਹੀ ਬਹਾਨੇ ਬਣਾ ਰਹੀ ਹੈ।ਸ: ਮਜੀਠੀਆ ਮਜੀਠਾ ਦੇ ਵਾਰਡ ਨੰ: 5 ਤੋ ਅਕਾਲੀ ਭਾਜਪਾ ਉਮੀਦਵਾਰ ਸ: ਨਾਨਕ ਸਿੰਘ ਦੇ ਹੱਕ ਵਿੱਚ ਕਰਾਏ ਗਏ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਆਏ ਸਨ, ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਜਿਵੇ ਕ੍ਰਿਕਟ ਖੇਡਣ ਤੋਂ ਪਹਿਲਾਂ ਪਿਚ ਤਿਆਰ ਕੀਤੀ ਜਾਂ ਹੈ ਉਸੇ ਤਰਾਂ ਕਾਂਗਰਸ ਮੌਜੂਦਾ ਚੋਣਾਂ ‘ਚ ਯਕੀਨੀ ਹਾਰ ਦੀ ਨਮੋਸ਼ੀ ਤੋਂ ਬਚਨ ਲਈ ਅਕਾਲੀ ਦਲ ‘ਤੇ ਬੇਬੁਨਿਆਦ ਦੋਸ਼ਾਂ ਦੀ ਡਰਾਮੇਬਾਜੀ ਰਾਹੀਂ ਹੀਲਾ ਵਸੀਲਾ ਤੇ ਬਹਾਨੇ ਘੜ ਰਹੀ ਹੈ।
ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਕੋਈ ਪ੍ਰਧਾਨ ਮੰਨਣ ਲਈ ਤਿਆਰ ਨਹੀਂ ਤੇ ਉਹ ਅਕਾਲੀ ਦਲ ਲਈ ਬਾਜਵਾ ਕੋਈ ਮੁੱਦਾ ਨਹੀਂ ਹੈ। ਉਹਨਾਂ ਕਾਂਗਰਸ ਨੂੰ ਧੋਖੇਬਾਜਾਂ ਦੀ ਪਾਰਟੀ ਗਰਦਾਨਦਿਆਂ ਕਿਹਾ ਕਿ ਅਜ ਕਾਂਗਰਸ ਅਧਾਰਹੀਣ ਅਤੇ ਮੁਦਾਹੀਣ ਪਾਰਟੀ ਬਣ ਚੁਕੀ ਹੈ। ਲੋਕਾਂ ਦੀਆਂ ਭਾਵਨਾਵਾਂ ਅਤੇ ਦਰਦ ਨੂੰ ਨਾ ਸਮਝਣ ਕਾਰਨ ਹੀ ਅਜ ਕਾਂਗਰਸ ਦਾ ਰਾਜ ਇਕ ਇਕ ਕਰਕੇ ਦੇਸ਼ ਦੇ ਸਾਰੇ ਸੂਬਿਆਂ ‘ਚ ਤੇਜੀ ਨਾਲ ਖਤਮ ਹੋ ਰਹੀ ਹੈ। ਕੋਈ ਅਤਕਥਨੀ ਨਹੀਂ ਜੇ ਕਲ ਨੂੰ ਕਾਂਗਰਸ ਸਿਰਫ ਇਤਿਹਾਸ ਦੇ ਪੰਨਿਆਂ ‘ਚ ਹੀ ਮਿਲੇ। ਸਥਾਨਿਕ ਚੋਣਾਂ ਸੰਬੰਧੀ ਗਲ ਕਰਦਿਆਂ ਉਹਨਾਂ ਕਿਹਾ ਕਿ ਅਕਾਲੀ ਦਲ ਵਿਕਾਸ ਦੇ ਮੁਦਿਆਂ ‘ਤੇ ਚੋਣ ਮੈਦਾਨ ਵਿਚ ਉਤਰਿਆ ਹੈ, ਅਕਾਲੀ ਉਮੀਦਵਾਰ ਸ: ਨਾਨਕ ਸਿੰਘ ਦੇ ਹੱਕ ਵਿਚ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਵਿਰੋਧੀ ਧਿਰ ਕਾਂਗਰਸ ਹਾਰੀ ਹੋਈ ਲੜਾਈ ਲੜ ਰਹੀ ਹੈ, ਤੇ ਬਾਈਕਾਟ ਦਾ ਮੌਕਾ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਮਜੀਠੇ ਦੀਆਂ: 13 ਦੀਆਂ 13 ਸੀਟਾਂ ਤੋਂ ਕਾਂਗਰਸ ਦੇ ਨਾਮਜਦਗੀ ਕਾਗਜ ਸਹੀ ਪਾਏ ਗਏ ਹਨ ਉਹਨਾਂ ਨੂੰ ਹੁਣ ਚੋਣ ਲੜ ਕੇ ਲੋਕਾਂ ਦਾ ਜੋ ਵੀ ਫਤਵਾ ਹੈ ਉਸ ਨੂੰ ਕਬੂਲ ਕਰਨਾ ਹੀ ਹੋਵੇਗਾ।
ਸ: ਮਜੀਠੀਆ ਨੇ ਕਿਹਾ ਕਿ ਮਜੀਠਾ ਸ਼ਹਿਰ ਅਜ ਜੱਗਮਗ ਕਰ ਰਿਹਾ ਹੈ ਜਦ ਕਿ ਕਾਂਗਰਸ ਸਰਕਾਰਾਂ ਸਮੇਂ ਇਥੇ ਹਨੇਰਾ ਹੀ ਹਨੇਰਾ ਸੀ। ਉਹਨਾਂ ਦਸਿਆ ਕਿ ਅਕਾਲੀ ਸਰਕਾਰ ਨੇ ਵਿਕਾਸ ਪਖੋਂ ਮਜੀਠੇ ਦੀ ਇਨਕਲਾਬੀ ਤਬਦੀਆਂ ਲਿਆ ਕੇ ਇਥੇ ਬਿਜਲੀ ਘਰ, ਚੌਮਾਰਗੀ ਸ਼ੜਕ, ਲਿੰਕ ਸ਼ੜਕਾਂ ਦਾ ਜਾਲ, ਬੱਸ ਅੱਡਾ ਆਦਿ ਬਣਾ ਕੇ ਸ਼ਹਿਰ ਦਾ ਕਾਇਆ ਕਲਪ ਕਰਦਿਤਾ ਹੈ।ਮਜੀਠਾ ਵਿਚ ਕਾਂਗਰਸ ਹਾਰੀ ਹੋਈ ਲੜਾਈ ਲੜ ਰਹੀ ਹੈ।ਉਹਨਾਂ ਕਿਹਾ ਕਿ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਲੋਕਾਂ ਵਲੋਂ ਮਿਲ ਰਹੇ ਭਰਵੇ ਹੁੰਗਾਰੇ ਕਾਰਨ ਵਿਰੋਧੀਆਂ ਦੇ ਚਿਹਰਿਆਂ ਤੋਂ ਲਾਲੀਆਂ ਗਾਇਬ ਹੋਚੁਕੀਆਂ ਹਨ।ਉਹਨਾਂ ਕਿਹਾ ਕਿ ਕਾਂਗਰਸ ਲੋਕਾਂ ਨੂੰ ਗੁੰਮਰਾਹ ਕਰਕੇ 50 ਸਾਲ ਰਾਜ ਕੀਤਾ ਹੈ ਜਿਸ ਦੌਰਾਨ ਉਹਨਾਂ ਲੋਕਾਂ ਨੂੰ ਗਰੀਬੀ ਅਨਪੜਤਾ ਅਤੇ ਘੋਟਾਲੇ ਹੀ ਦਿਤੇ ਹਨ ।ਜਿਸ ਕਾਰਨ ਕਾਂਗਰਸ ਦਾ ਦੇਸ਼ ਵਿਚੋ ਲਗਭਗ ਸਫਾਇਆ ਹੋ ਚੁੱਕਾ ਹੈ।ਉਹਨਾਂ ਵੱਖ ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮਜੀਠਾ ਹਲਕੇ ਦੀ ਨਿਰੰਤਰ ਖੁਸ਼ਹਾਲੀ ਅਤੇ ਵਿਕਾਸ ਲਈ ਤਕੜੀ ਉੱਤੇ ਮੋਹਰ ਲਗਾ ਕੇ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।
ਇਸ ਮੌਕੇ ਸ: ਰਾਜ ਮਹਿੰਦਰ ਸਿੰਘ ਮਜੀਠਾ, ਤਲਬੀਰ ਸਿੰਘ ਗਿੱਲ, ਤਰੁਨ ਅਬਰੋਲ, ਜੋਧ ਸਿੰਘ ਸਮਰਾ, ਹਰਵਿੰਦਰ ਸਿੰਘ ਪੱਪੂ ਕੋਟਲਾ, ਚੇਅਰਮੈਨ ਬਲਬੀਰ ਸਿੰਘ ਚੰਦੀ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਜਗਰੂਪ ਸਿੰਘ ਚੰਦੀ, ਪ੍ਰਭਦਿਆਲ ਸਿੰਘ ਭੰਨਵਾਂ, ਅਵਤਾਰ ਸਿੰਘ ਟਰੱਕਾਂ ਵਾਲਾ, ਅਵਿਨਾਸ਼ ਜੌਲੀ, ਅਨੂਪ ਸਿੰਘ ਸੰਧੂ, ਹਰਦੇਵ ਸਿੰਘ, ਕੁਲਵਿੰਦਰ ਸਿੰਘ ਧਾਰੀਵਾਲ, ਗਗਨਦੀਪ ਸਿੰਘ ਭਕਨਾ, ਬਾਊ ਨਰੇਸ਼, ਸੁਮਿਤ, ਲਵਲੀ ਮਜੀਠਾ, ਨੀਟਾ ਗਿੱਲ, ਸਾਬਾ ਸਰਪੰਚ, ਜੱਜ ਮਜੀਠਾ, ਸੁਰਜੀਤ ਸਿੰਘ ਗਿੱਲ, ਸੁਖਦੇਵ ਪਟਵਾਰੀ, ਜੈਪਾਲ ਮਹਾਜਨ, ਦੇਸ ਰਾਜ ਭਗਤ, ਕੇਵਲਜੀਤ ਭਗਤ, ਭਾਮੇ ਸ਼ਾਹ, ਬ੍ਰਿਜ ਮੋਹਨ, ਨੀਰਜ ਮਜੀਠਾ, ਜਸਵੰਤ ਸਿੰਘ ਬੱਬੀ, ਡਾ ਚਰਨਜੀਤ ਸਿੰਘ, ਬਿਲਾ ਗਿੱਲ ਪ੍ਰੋਪਰਟੀਵਾਲੇ, ਸਾਬਾ ਗਿੱਲ ਗਰੀਨ, ਯਸ਼ਪਾਲ ਨਰੂਲਾ, ਦਿਲਬਾਗ ਸਿੰਘ ਲਹਿਰਕਾ, ਸ਼ੋਕ ਅਰੋੜਾ, ਰਾਕੇਸ਼ ਲਾਟੀ, ਪ੍ਰਿਤਪਾਲ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply