
ਛੇਹਰਟਾ, 22 ਫਰਵਰੀ (ਕੁਲਦੀਪ ਸਿੰਘ ਨੋਬਲ) – ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਦੀ ਵਾਰਡ ਨੰਬਰ 62 ਦੇ ਇਲਾਕਾ ਅਬਾਦੀ ਨਾਨਕਪੁਰਾ ਵਡਾਲੀ ਵਿਖੇ ਬਾਬਾ ਨਿਰਮਲ ਸਿੰਘ ਤੇ ਸਿਕੰਦਰ ਸਿੰਘ ਸੰਧੂ ਦੀ ਹੇਂਠ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਹੋਈ, ਜਿਸ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਪੱਛਮੀ ਦੇ ਇੰਚਾਰਜ ਬਲਵਿੰਦਰ ਸਿੰਘ ਫੋਜੀ ਨੇ ਮੁੱਖ ਮਹਿਮਨ ਵਜੋਂ ਹਾਜਰੀ ਭਰੀ ਜਦਕਿ ਪ੍ਰਤਾਪ ਬਜਾਰ ਛੇਹਰਟਾ ਦੇ ਪ੍ਰਧਾਨ ਤੇ ਸਮਾਜ ਸੇਵਕ ਸੁਰੇਸ਼ ਸ਼ਰਮਾ, ਸੁਖਦੇਵ ਸਿੰਘ, ਜਿਲਾ ਕੋਆਡੀਨੇਟਰ ਜਗਤਾਰ ਸਿੰਘ ਨੇ ਵਿਸ਼ੇਸ਼ ਤੋਰ ‘ਤੇ ਪੁੱਜੇ।
ਇਸ ਮੋਕੇ ਆਮ ਆਦਮੀ ਪਾਰਟੀ ਦੇ ਹਲਕਾ ਪੱਛਮੀ ਦੇ ਇੰਚਾਰਜ ਬਲਵਿੰਦਰ ਸਿੰਘ ਫੋਜੀ ਨੇ ਆਪਣੇ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਪਾਰਟੀ ਦੀ ਮਜਬੂਤੀ ਲਈ ਰਜਿੰਦਰ ਸਿੰਘ ਰਾਜੂ ਨੂੰ ਆਮ ਆਦਮੀ ਪਾਰਟੀ ਵਾਰਡ ਨੰਬਰ 62 ਦਾ ਸਰਬਸੰਮਤੀ ਨਾਲ ਪ੍ਰਧਾਨ ਨਿਯੁੱਕਤ ਕੀਤਾ ਤੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਦੀ ਜਨਤਾ ਵਾਂਗ ਪਾਰਟੀ ਦਾ ਸਾਥ ਦੇਣ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੱਥ ਮਜਬੂਤ ਕਰਨ ਤਾਂ ਜੋ 2017 ਵਿੱਚ ਪੰਜਾਬ ਵਿੱਚ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਮਿਸ਼ਨ 117 ਸੀਟਾਂ ਜਿੱਤਣ ਦਾ ਸਪਨਾ ਪੂਰਾ ਕੀਤਾ ਜਾ ਸਕੇ ।
ਨਵਨਿਯੁੱਕਤ ਵਾਰਡ ਪ੍ਰਧਾਨ ਰਜਿੰਦਰ ਸਿੰਘ ਰਾਜੂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਪਾਰਟੀ ਦੀਆ ਨੀਤੀਆਂ ਨੂੰ ਘਰ ਘਰ ਪਹੁੰਚਾਉਣਗੇ ਤੇ ਲੋਕਾਂ ਦੀ ਸੇਵਾ ਵਿੱਚ ਦਿਨ ਰਾਤ ਹਾਜਰ ਰਹਿਣਗੇ।ਮੀਟਿੰਗ ਵਿੱਚ ਮੁਨੀਸ਼ ਕੁਮਾਰ, ਸੰਨੀ ਇਲੈਕਟ੍ਰੋਨਿਕ, ਗੋਰਾ, ਸਾਜਣ ਸਿੰਘ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਸੋਨਾ, ਵਿਰਸਾ ਸ਼ਿੰਘ, ਜੋਗਾ ਸਿੰਘ, ਬਾਬਾ ਨਿਰਮਲ ਸਿੰਘ, ਮਦਨ ਲਾਲ, ਧਰਮਿੰਦਰ ਸਿੰਘ, ਡਾ. ਸੰਦੀਪ ਸ਼ਿੰਘ, ਨਵਜੋਤ ਕੋਰ, ਚਰਨ ਕੋਰ, ਜੂਨੀਅਰ ਸੁਖਰਾਜ ਸਿੰਘ, ਰੇਸ਼ਮ ਸਿੰਘ, ਕੁਲਵਿੰਦਰ ਸਿੰਘ ਚੋਹਾਨ, ਬਾਬਾ ਰਘੁਬੀਰ ਸਿੰਘ ਰੰਧਾਵਾ, ਸਤਨਾਮ ਸਿੰਘ, ਸੋਨੂੰ ਵਡਾਲੀ ਆਦਿ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਹਾਜਰ ਸਨ।
Punjab Post Daily Online Newspaper & Print Media