Saturday, September 12, 2026

ਲੋਕ ਬਟਾਲਾ ਸ਼ਹਿਰ ਦੇ ਵਿਕਾਸ ਲਈ ਅਕਾਲੀ ਦਲ ਦਾ ਸਾਥ ਦੇਣ- ਲੋਧੀਨੰਗਲ

ਬਟਾਲਾ ਦੀ ਬਦਹਾਲੀ ਲਈ ਕਮੇਟੀ ‘ਤੇ 65 ਸਾਲ ਰਾਜ ਕਰਨ ਵਾਲੇ ਜਿੰਮੇਵਾਰ

Lakhbeer Singh Lodhinangal
ਬਟਾਲਾ, 23 ਫਰਵਰੀ (ਨਰਿੰਦਰ ਬਰਨਾਲ) – ਨਿਵਾਸੀ ਜੇਕਰ ਸਹਿਰ ਚ ਥਾਂ ਥਾਂ ਖੜੇ ਗੰਦੇ ਪਾਣੀ ਖਸਤਾ ਹਾਲਤ ਸੀਵਰੇਜ, ਪੀਣ ਲਈ ਮਿਲ ਰਹੇ ਦੂੂਿਸ਼ਤ ਪਾਣੀ, ਟੂੱਟੀਆਂ ਗੜੀਆਂ ਨਾਲੀਆਂ ਤੇ ਕੂੜੇ ਦੇ ਢੇਰਾਂ ਤੋ ਨਿਜਾਤ ਪਾਉਣਾਂ ਚਹੰਦੇ ਹਨ ਤਾ ਇਕ ਵਾਰ ਨਗਰ ਕੌਸਲ ਬਟਾਲਾ ਦੀ ਸੁਮੁਚੀ ਕਮਾਂਡ ਸ੍ਰੋਮਣੀ ਅਕਾਲੀ ਦਲ ਦੇ ਹੱਥ ਵਿਚ ਜਰੂਰ ਦੇਣ ਤਾ ਜੋ ਦਹਾਕਿਆਂ ਤੋ ਪਈ ਗੰਦਗੀ ਨੂੰ ਸਾਫ ਕਰਕੇ ਸ਼ਹਿਰ ਵਾਸੀਆਂ ਨੂੰ ਸਾਰੀਆਂ ਸਹੂਲਤਾਂ ਪਹਿਲ ਦੇ ਅਧਾਰ ਤੇ ਮੁਹੱਈਆ ਕਰਵਾਈਆਂ ਜਾ ਸਕਣ। ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦਿਆਂ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਟਾਲਾ ਵਿਧਾਨ ਸਭਾ ਹਲਕੇ ਤੋ ਮੁਖ ਸੇਵਾਦਾਰ ਸ ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਦਹਾਕਿਆਂ ਤੋ ਬਟਾਲਾ ਦੀ ਤਰਸਯੋਗ ਹਾਲਤ ਲਈ ਕਾਂਗਰਸ ਸਰਕਾਰ ਅਤੇ ਭਾਰਤੀ ਜੰਤਾ ਪਾਰਟੀ ਜਿੰਮੇਵਾਰ ਹੈ। ਲੋਧੀਨੰਗਲ ਨੇ ਕਿਹਾ ਕਿ ਚੋਣਾ ਦੌਰਾਨ ਇੱਕ ਵਾਰ ਫਿਰ ਕਾਂਗਰਸ ਅਤੇ ਭਾਜਪਾ ਦੇ ਆਗੂ ਲੋਕਾਂ ਨਾਂਲ ਝੂਠੇ ਵਾਅਦੇ ਕਰ ਰਹੇ ਹਨ ਪਰ ਹਕੀਕਤ ਇਹ ਹੈ ਕਿ ਸ਼ਹਿਰ ਦਾ ਵਿਕਾਸ ਸਿਰਫ ਸ੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ। ਲੋਧੀਨੰਗਲ ਨੇ ਕਿਹਾ ਕਿ ਉਨਾਂ ਨੇ ਪਿਛਲੇ ਤਿੰਨਸਾਲ ਸ਼ਹਿਰ ਵਾਸੀਆਂ ਦੀ ਸੇਵਾ ਕੀਤੀ ਹੈ। ਇਸ ਅਰਸੇ ਦੌਰਾਨ ਸ਼ਹਿਰ ਚ ਕਿਸੇ ਨਾਲ ਬੇਇੰਨਸਾਫੀ ਨਹੀ ਹੋਣ ਦਿਤੀ ਤੇ ਨਾ ਕੋਈ ਨਜਾਇਜ ਪਰਚਾ ਹੋਇਆ ਅਤੇ ਨਾ ਹੀ ਕਿਤੇ ਨਜਇਜ ਕਬਜਾ ਹੋਣ ਦਿਤਾ । ਬਟਾਲਾ ਸ਼ਹਿਰ ਚ ਗੁੰਡਾਗਰਦੀ ਨੂੰ ਠੱਲ ਪਾਈ ਗਈ ਹੈ। ਗਰੀਬ ਤੇ ਮਜਲੂਮ ਦੀ ਰਾਖੀ ਵਾਸਤੇ ਦਿਨ ਰਾਤ ਇਕ ਕੀਤਾ ਹੈ। ਬਟਾਲਾ ਸ਼ਹਿਰ ਦੇ ਸੂਝਵਾਨ ਤੇ ਸੁਹਿਰਦ ਵੋਟਰਾਂ ਨੂੰ ਸ੍ਰੀ ਲੋਧੀਨੰਗਲ ਨੇ ਅਪੀਲ ਕੀਤੀ ਕਿ ਬਟਾਲਾ ਦੀ ਤਰਸਯੋਗ ਹਾਲਤ ਨੂੰ ਬਦਲਣ ਵਿਚ ਵੋਟਰ ਹੀ ਅਹਿਮ ਰੋਲ ਅਦਾ ਕਰ ਸਕਦੇ ਹਨ। ਹਰ ਘਰ ਵਿਚ ਪੀਣ ਵਾਲੇ ਪਾਣੀ, ਵਧੀਆ ਸੀਵਰੇਜ ਸਹੂਲਤਾ ,ਸੜਕਾਂ ,ਨਾਲੀਆਂ , ਗਲੀਆਂ ਜੇਕਰ ਸ਼ਹਿਰ ਵਾਸੀ ਚਹੁੰਦੇ ਹਨ ਸਾਫ ਸੁਥਰੀਆਂ ਹੋਣ ਤਾ ਵੋਟਰਾ ਨੂੰ ਚਾਹੀਦਾ ਹੈ ਕਿ ਉਹ ਆਪਣਾ ਫਤਵਾ ਸ੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਦੇਣ। ਉਹ ਵਿਸ਼ਵਾਸ਼ ਦਿਵਾਉਦੇ ਹਨ ਕਿ ਲੋਕਾ ਦੀਆ ਉਮੀਦਾਂ ਤੇ ਖਰਾ ਉਤਰਿਆ ਜਾਵੇਗਾ। ਲੋਧੀਨੰਗਲ ਨੇ ਕਿਹਾ ਕਿ ਜਿੱਤ ਉਪਰੰਤ ਉਨਾ ਬਟਾਲਾ ਸ਼ਹਿਰ ਦੀ ਨੁਹਾਰ ਨਾ ਬਦਲੀ ਤਾਂ ਭਵਿੱਖ ਵਿਚ ਦੁਬਾਰਾ ਲੋਕਾਂ ਕੋਲ ਵੋਟਾਂ ਮੰਗਣ ਨਹੀ ਜਾਣਗੇ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply