Saturday, September 12, 2026

ਸੇਵਾ ਦੇ ਮਣਕੇ ਕਿਤਾਬਚੇ ਦੀ ਈ-ਬੁੱਕ ਸੁਖਬੀਰ ਬਾਦਲ ਵਲੋਂ ਜਾਰੀ

ਅੰਤ੍ਰਿੰਗ ਬੋਰਡ ਚੋਣਾਂ ਲਈ ਦਿੱਲੀ ਕਮੇਟੀ ਮੈਂਬਰਾਂ ਵੱਲੋਂ ਬਾਦਲ ਨੂੰ ਦਿੱਤੇ ਗਏ ਅਧਿਕਾਰ

PPN2302201506

ਨਵੀਂ ਦਿੱਲੀ, 23 ਫਰਵਰੀ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਦਿੱਲੀ ਇਕਾਈ ਦੇ ਦਫਤਰ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਨੂੰ ਸੰਬੋਧਿਤ ਕੀਤਾ। ਬਾਦਲ ਨੇ ਦਿੱਲੀ ਕਮੇਟੀ ਵੱਲੋਂ ਬੀਤੇ 2 ਸਾਲ ਤੋਂ ਕੀਤੇ ਗਏ ਪ੍ਰਬੰਧਕੀ ਸੁਧਾਰ ਦੇ ਕਾਰਜਾਂ ਤੇ ਸੰਤੋਸ਼ ਜ਼ਾਹਿਰ ਕਰਦੇ ਹੋਏ ਪ੍ਰਬੰਧਕਾਂ ਵੱਲੋਂ ਧਰਮ ਪ੍ਰਚਾਰ,ਕਾਰ ਸੇਵਾਫ਼ਜਾਇਦਾਦਾਂ ਦੀ ਸੰਭਾਲ, ਹੜ ਪੀੜਤਾਂ ਦੀ ਮਦਦਫ਼ਮਨੁੱਖਤਾ ਦੀ ਸੇਵਾ, ਵਿਦਿਅਕ ਸੁਧਾਰ, 1984 ਸਿੱਖ ਕਤਲੇਆਮ ਦੇ ਪੀੜਤਾਂ ਦੀ ਮਦਦ, ਸਟਾਫ ਵੈਲਫੇਅਰ, ਵਿਦੇਸ਼ਾਂ ‘ਚ ਵਸਦੇ ਸਿੱਖਾਂ, ਖੇਡਾਂ, ਮਾਂ ਬੋਲੀ ਪੰਜਾਬੀ ਦੀ ਸੇਵਾ ਸੰਭਾਲ ਅਤੇ ਪੰਥਕ ਤੇ ਕੌਮੀ ਮਸਲਿਆਂ ਨੂੰ ਹਲ ਕਰਨ ਵਾਸਤੇ ਕੀਤੇ ਗਏ ਕਾਰਜਾਂ ਨੂੰ ਦਰਸ਼ਾਉਂਦਾ ਕਿਤਾਬਚਾ “ਸੇਵਾ ਦੇ ਮਣਕੇ” ਦੀ ਈਬੁੱਕ ਨੂੰ ਵੀ ਕਮੇਟੀ ਦੀ ਵੈਬਸਾਈਟ ਤੇ ਲਾਂਚ ਕੀਤਾ।
ਬਾਦਲ ਨੇ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਸੰਗਤਾਂ ਤੱਕ ਪਹੁੰਚਾੳਣ ਲਈ ਹੋਰ ਵਧੇਰੇ ਯਤਨ ਕਰਨ ਅਤੇ ਪ੍ਰਬੰਧ ‘ਚ ਪਾਰਦਰਸ਼ਿਤਾ ਲਿਆਉਣ ਵਾਸਤੇ ਕਾਰਜ ਕਰਨ ਦਾ ਵੀ ਸੱਦਾ ਦਿੱਤਾ। ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੀਆਂ ਹੋਈਆਂ ਚੋਣਾਂ ‘ਚ ਅਕਾਲੀ ਦਲ ਦੀ ਹੋਈ ਜਿੱਤ ਨੂੰ ਵੀ ਬਾਦਲ ਨੇ ਵੱਡਾ ਕਦਮ ਦੱਸਿਆ। 27 ਫਰਵਰੀ ਨੂੰ ਹੋਣ ਜਾ ਰਹੀਆਂ ਕਮੇਟੀ ਦੀਆਂ ਅੰਤ੍ਰਿੰਗ ਬੋਰਡ ਚੋਣਾਂ ਵਾਸਤੇ ਅਹੁਦੇਦਾਰਾਂ ਦੀ ਚੋਣ ਦਾ ਅਖਤਿਆਰ ਵੀ ਸਮੂਹ ਮੈਂਬਰਾਂ ਵੱਲੋਂ ਬਾਦਲ ਨੂੰ ਇਸ ਮੌਕੇ ਦਿੱਤਾ ਗਿਆ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਬਾਦਲ ਨੂੰ ਵੈਬਸਾਈਟ ਤੇ ਉਕਤ ਕਿਤਾਬਚੇ ਦੇ ਹਿੰਦੀ ਰੂਪ “ਸੇਵਾ ਕੇ ਮੋਤੀ” ਬਾਰੇ ਵੀ ਜਾਣਕਾਰੀ ਦਿੱਤੀ।ਅੱਜ ਦੇ ਸੁਚਨਾ ਤਕਨੀਕ ਦੇ ਯੁੱਗ ‘ਚ ਆਪਣੇ ਕੰਮਾਂ ਨੂੰ ਸੰਗਤਾਂ ਤੱਕ ਪਹੁੰਚਾਉਣ ਵਾਸਤੇ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ‘ਚ ਹੋਰ ਸੁਧਾਰ ਲਿਆਉਣ ਦੀ ਵੀ ਬਾਦਲ ਨੇ ਸਲਾਹ ਦਿੱਤੀ।ਇਸ ਮੌਕੇ ਅਕਾਲੀ ਦਲ ਨਾਲ ਸੰਬਧਿਤ ਦਿੱਲੀ ਕਮੇਟੀ ਦੇ ਸਮੁੂਹ ਮੈਂਬਰ ਸਾਹਿਬਾਨ ਵੀ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply