Saturday, September 12, 2026

ਪ੍ਰਦਰਸ਼ਨੀ ਲਗਾ ਕੇ ਦਿੱਤੀ ਵਿਦਿਆਰਥੀਆਂ ਨੂੰ ਹਥਿਆਰ ਚਲਾਉਣ ਦੀ ਜਾਣਕਾਰੀ

PPN2302201512

ਫਾਜਿਲਕਾ, 23 ਫਰਵਰੀ (ਵਿਨੀਤ ਅਰੋੜਾ) – ਸੀਮਾ ਸੁਰੱਖਿਆ ਬਲ ਦੀਂ 90ਵੀਂ ਬਟਾਲੀਅਨ ਦੁਆਰਾ ਕਮਾਂਡੇਂਟ ਮੁਰਾਰੀ ਪ੍ਰਸਾਦ ਸਿੰਘ ਦੇ ਦਿਸ਼ਾਨਿਰਦੇਸ਼ਾਂ ਉੱਤੇ ਕੌਂਫੀ ਇੰਟਰਨੇਸ਼ਨਲ ਸਕੂਲ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ਲਗਾ ਕੇ ਵਿਦਿਆਰਥੀਆਂ ਨੂੰ ਹਥਿਆਰ ਚਲਾਣ ਦੀ ਜਾਣਕਾਰੀ ਦਿੱਤੀ ਅਤੇ ਆਪਣੇ ਕਰਤਵ ਦਿਖਾਏ ਕਿ ਲੜਾਈ ਦੇ ਸਮੇਂ ਉਹ ਕਿਵੇਂ ਦੁਸ਼ਮਨਾਂ ਦਾ ਮੁਕਾਬਲਾ ਕਰਦੇ ਹਨ।ਜਾਣਕਾਰੀ ਦਿੰਦੇ ਸਕੂਲ ਦੀ ਪ੍ਰਿੰਸੀਪਲ ਰਜਨੀ ਕੁੱਕੜ ਨੇ ਦੱਸਿਆ ਕਿ ਬੀਐਸਐਫ ਦੇ ਸਹਾਇਕ ਕਮਾਂਡੇਂਟ ਨਰਿੰਦਰ ਸਿੰਘ ਭਾਟੀ ਅਤੇ ਬਾਰਡਰ ਏਰੀਆ ਵਿਕਾਸ ਫਰੰਟ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਦੇਸ਼ ਭਗਤੀ ਲਈ ਪ੍ਰੇਰਿਤ ਕੀਤਾ।ਸਕੂਲ ਪ੍ਰਬੰਧਕ ਗੌਰਵ ਝੀਂਝਾ ਅਤੇ ਕਮਲਜੀਤ ਨੇ ਬੀਐਸਐਫ ਦੁਆਰਾ ਕੀਤੇ ਜਾ ਰਹੇ ਅਜਿਹੇ ਪ੍ਰਗੋਰਾਮਾਂ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਨੂੰ ਰਾਸ਼ਟਰ ਭਗਤੀ ਲਈ ਸਮੇਂ ਸਮੇਂ ਤੇ ਪ੍ਰੇਰਿਤ ਕੀਤਾ ਜਾਂਦਾ ਹੈ ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply