ਵਾਰਡ ਵਾਸੀਆਂ ਦੇ ਅੰਜੂ ਵਾਟਸ ਦੇ ਹੱਕ ਵਿੱਚ ਵੋਟਾ ਮੰਗਣ ਤੇ ਉਡੇ ਵਿਰੋਧੀਆਂ ਦੇ ਹੋਸ

ਫਾਜਿਲਕਾ, 23 ਫਰਵਰੀ (ਵਿਨੀਤ ਅਰੋੜਾ) – ਫਾਜਿਲਕਾ ਦੇ ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ ਨੇ ਅੱਜ ਵਾਰਡ ਨੰ 22 ਵਿਖੇ ਕਾਂਗਰਸ ਪਾਰਟੀ ਦੀ ਉਮੀਦਵਾਰ ਅੰਜੂ ਵਾਟਸ ਦੇ ਹੱਕ ਵਿੱਚ ਜੌਰਦਾਰ ਚੌਣ ਪ੍ਰਚਾਰ ਕੀਤਾ।ਇਸ ਮੋਕੇ ਉਨਾਂ ਦੇ ਨਾਲ ਅੰਜੂ ਵਾਟਸ ਦੇ ਪਤੀ ਅਤੇ ਫਾਜਿਲਕਾ ਨਗਰ ਕੌਸਲ ਦੇ ਸਾਬਕਾ ਸੀਨਿਅਰ ਪ੍ਰਧਾਨ ਅਸੋਕ ਵਾਟਸ, ਕਾਂਗ੍ਰੇਸ ਪਾਰਟੀ ਦੇ ਆਗੂ ਨੇਤਾ ਡਾ. ਅਜੇ ਗ੍ਰੋਵਰ, ਡਾ. ਕ੍ਰਿਸਨ ਠੱਕਰ, ਸੱਤਯਜੀਤ ਝੀਝਾ, ਅਨਿਲ ਭਠੇਜਾ, ਨੀਰਜ ਭਠੇਜਾ, ਕਾਲਾ ਚਾਵਲਾ, ਵਿਜੈ ਕਾਪੜੀ, ਵਿਨੋਦ ਵਾਟਸ, ਸੁਰਿੰਦਰ ਸਚਦੇਵਾ, ਸੰਦੀਪ ਕਟਾਰਿਆਂ, ਤਿਰਲੋਕ ਚੰਦ, ਦਿਵਾਂਸੂ ਅਤੇ ਸੈਕੜਾ ਵਾਰਡਵਾਸੀ ਅੋਰਤਾ ਅਤੇ ਨੋਜਵਾਨਾਂ ਨੇ ਵਾਰਡ ਦੇ ਘੱਰ ਘੱਰ ਜਾਕੇ ਵੋਟਾ ਦੀ ਅਪੀਲ ਕੀਤੀ। ਵਾਰਡਵਾਸਿਆਂ ਨੇ ਸ੍ਰੀਮਤੀ ਵਾਟਸ ਨੂੰ ਕਿਹਾਕਿ ਉਹਨਾਂ ਨੂੰ ਵੀ ਇਕ ਨੇਕ ਛਵੀ ਵਾਲੇ ਅਤੇ ਇਮਾਨਦਾਰ ਆਗੂ ਦੀ ਲੋੜ ਸੀ ਜੋ ਕਾਂਗ੍ਰੇਸ ਪਾਰਟੀ ਨੇ ਅੰਜੂ ਵਾਟਸ ਨੂੰ ਚੁਣਕੇ ਪੁਰੀ ਕਰ ਦਿਤੀ ਹ ।ਵਾਰਡ ਦੇ ਇਕ ਬਜੁਰਗ ਸ਼ਾਮ ਲਾਲ ਨੇ ਕਿਹਾ ਕਿ ਹੁਣ ਇਹ ਚੋਣਾ ਅੰਜੂ ਵਾਟਸ ਨਹੀ ਲੱੜ ਰਹੀ ਸਗੋ 22 ਨੰ ਵਾਰਡ ਦਾ ਹਰੇਕ ਵਾਸੀ ਲੱੜ ਰਿਹਾ ਹੈ।ਇਸ ਮੋਕੇ ਅੰਜੂ ਵਾਟਸ ਨੇ ਭਾਵੁਕ ਹੰਦੇ ਹੋਏ ਕਿਹਾ ਕਿ ਉਹ ਲੋਕਾਂ ਦੇ ਇਸ ਪਿਆਰ ਅਤੇ ਵਿਸਵਾਸ ਨੂੰ ਕਾਇਮ ਰੱਖਣ ਲਂਈ ਅਪਣੀ ਜੀ ਜਾਣ ਲਗਾ ਦੇਣਗੇ ।ਇਸ ਮੋਕੇ ਡਾ. ਮਹਿੰਦਰ ਕੁਮਾਰ ਰਿਣਵਾ ਨੇ ਕਿਹਾਕਿ ਇਸ ਵਾਰ ਫਾਜਿਲਕਾ ਵਿੱਖੇ ਕਾਂਗਰਸ ਪਾਰਟੀ ਦਾ ਹੀ ਬੋਰਡ ਬਣੇਗਾ ।
Punjab Post Daily Online Newspaper & Print Media