Friday, September 11, 2026

ਸੁਰਿੰਦਰ ਸਚਦੇਵਾ ਫਤੇਹ ਕਰਣਗੇ ਚਿਤੋਡਗੜ ਦਾ ਕਿਲਾ – ਸੌਮਨਾਥ ਭਠੇਜਾ, ਅੰਕਿਤ ਭੁਸਰੀ

PPN2302201516

ਫਾਜਿਲਕਾ, 23 ਫਰਵਰੀ (ਵਿਨੀਤ ਅਰੋੜਾ) – ਨਗਰ ਪਰਿਸ਼ਦ ਚੋਣਾ ਨੂੰ ਲੇਕੇ ਫਾਜਿਲਕਾ ਦੇ ਵਾਰਡ ਨੰ 23 ਵਿੱਚ ਬੜੀ ਰਹੱਸਮਈ ਸਥਿਤੀ ਬਣੀ ਹੋਈ ਹੈ ।ਇਸ ਵਾਰਡ ਵਿੱਚ ਜਿਥੇ ਕਾਂਗਰਸ ਪਾਰਟੀ ਨੇ ਐਡਵੋਕੇਟ ਸੁਰਿੰਦਰ ਸਚਦੇਵਾ ਨੂੰ ਮੈਦਾਨ ਵਿੱਚ ਉਤਾਰਿਆ ਹੈ ਉਥੇ ਹੀ ਦੁਜੇ ਪਾਸੇ ਭਾਜਪਾ ਨੇ ਅਪਣੇ ਪੁਰਾਣੇ ਸਾਥੀ ਦੇਵਰਾਜ ਮੋਂਗਾ ਦੇ ਹੱਥ ਕਮਾਨ ਦੀਤੀ ਹੈ।ਆਜਾਦ ਉਮੀਦਵਾਰ ਵਿਮਲ ਕਾਂਤ ‘ਵਿੱਕੀ ਬਾਵਾ’ ਵੀ ਜਸਵਿੰਦਰ ਸਿੰਘ ਰੋਕੀ ਦਾ ਸਮਰਨ ਹਾਸਲ ਕਰਕੇ ਮੈਦਾਨ ਵਿੱਚ ਡੱਟੇ ਹਨ।ਇਸ ਤਿਕੋਣੇ ਮੁਕਾਬਲੇ ਵਿੱਚ ਸੀਟ ਕੱਡਣਾ ਸੱਪ ਦੇ ਮੁੰਹ ਵਿੱਚੋ ਸ਼ੀਹ ਕੱਡਣ ਦੇ ਬਰਾਬਰ ਹੈ।ਇਥੇ ਇਹ ਗੱਲ ਦੱਸਣਯੋਗ ਹੈ ਕਿ ਇਸ ਵਾਰਡ ਨੂੰ ਡਾਜਪਾ ਦੇ ‘ਚਿਤੋਡਗੜ ਦਾ ਕਿਲਾ’ ਦੇ ਨਾਮ ਨਾਲ ਵੀ ਜਾਣੇਆ ਜਾਦਾਂ ਹੈ।ਪਰ ਸ੍ਰੀ ਸੱਚਦੇਵਾ ਦੇ ਖਾਸ ਸਾਥੀ ਸੋਮਨਾਥ ਭਠੇਜਾ, ਸੱਨੀ ਭਠੇਜਾ, ਅੰਕਿਤ ਭੁਸਰੀ ਅਤੇ ਰਾਜੁ ਖੁੰਗਰ ਦਾ ਦਾਵਾ ਹੈ ਕਿ ਇਸ ਵਾਰ ਐਡਵੋਕੇਟ ਸੁਰਿੰਦਰ ਸੱਚਦੇਵਾ ‘ਚਿਤੋਡਗੜ ਦੇ ਕਿਲੇ’ ਨੂੰ ਫਤੇਹ ਕਰਣਗੇ।ਸ੍ਰੀ ਸੌਮਨਾਥ ਭਠੇਜਾ ਨੇ ਕਿਹਾ ਕਿ ਸੁਰਿੰਦਰ ਸੱਚਦੇਵਾ ਇਕ ਨੇਕ ਛਵੀ ਵਾਲੇ ਅਤੇ ਇਮਾਨਦਾਰ ਆਗੂ ਹਨ ਜੋ ਹਰੇਕ ਆਦਮੀ ਦੇ ਦੁਖ ਸੁਖ ਵਿੱਚ ਕੰਮ ਆਉਦੇ ਹਨ।ਸ੍ਰੀ ਸੌਮਨਾਥ ਭਠੇਜਾ ਨੇ ਵਾਰਡਵਾਸੀਆਂ ਨੂੰ ਐਡਵੋਕੇਟ ਸੁਰਿੰਦਰ ਸੱਚਦੇਵਾ ਦੇ ਹੱਕ ਵਿੱਚ ਵੱਧ ਤੋ ਵੱਧ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply