Saturday, September 12, 2026

ਵਿਦਿਅਕ ਨੈਤਿਕਤਾ ਤੇ ਧਰਮ ਦਾ ਯੋਗਦਾਨ ਵਿਸ਼ੇ ‘ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ 26-27 ਫਰਵਰੀ ਨੂੰ

GNDU

ਅੰਮ੍ਰਿਤਸਰ, 23 ਫਰਵਰੀ, 2015 (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਵੱਲੋਂ ‘ਵਿਦਿਅਕ ਨੈਤਿਕਤਾ ਅਤੇ ਧਰਮ ਦਾ ਯੋਗਦਾਨ’ ਵਿਸ਼ੇ ‘ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ (ਯੂ.ਜੀ.ਸੀ.-ਐਸ.ਏ.ਪੀ.) ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਚ 26-27 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ।
ਸੈਮੀਨਾਰ ਦੇ ਡਾਇਰੈਕਟਰ, ਪ੍ਰੋ. ਸ਼ਸ਼ੀ ਬਾਲਾ ਅਤੇ ਆਰਗੇਨਾਈਜ਼ਿੰਗ ਸੈਕਟਰੀ, ਡਾ. ਮਨਵਿੰਦਰ ਸਿੰਘ ਨੇ ਦੱਸਿਆ ਕਿ ਸੈਮੀਨਾਰ ਦਾ ਉਦਘਾਟਨ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਕਰਨਗੇ। ਵੈਸਟ ਬੰਗਾਲ, ਦਾਰਜਲਿੰਗ, ਯੂਨੀਵਰਸਿਟੀ ਆਫ ਨੌਰਥ ਬੰਗਾਲ ਦੇ ਫਿਲਾਸਫੀ ਵਿਭਾਗ ਤੋਂ ਪ੍ਰੋ. ਰਘੂਨਾਥ ਘੋਸ਼ ਕੁੰਜੀਵਤ ਭਾਸ਼ਣ ਦੇਣਗੇ ਅਤੇ ਐਮ.ਜੇ.ਪੀ. ਰੋਹੇਲਖੰਡ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਕੂਲ ਆਫ ਸੋਸ਼ਲ ਸਾਇੰਸਜ਼ ਦੇ ਸੈਂਟਰ ਫਾਰ ਫਿਲਾਸਫੀ ਦੇ ਚੇਅਰਪਰਸਨ, ਪ੍ਰੋ. ਸਤਿਆ ਪਾਲ ਗੌਤਮ ਪ੍ਰਧਾਨਗੀ ਕਰਨਗੇ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply