Sunday, March 29, 2026

’ਗਲੋਬਲ ਇੰਸਟੀਚਿਊਟ’ ਦੇ ਪੁਰਾਣੇ ਵਿਦਿਆਰਥੀਆਂ ਦੇ ਮਿਲਾਪ ਨੇ ਬਣੀਆਂ ਰੋਜਗਾਰ ਦੀਆਂ ਸੰਭਾਵਨਾਵਾਂ

ਖੇਡ ਅਤੇ ਸਭਿਆਚਾਰਕ ਪ੍ਰੋਗਰਾਮ ਵਿੱਚ ਲੱਗੀਆਂ ਰੌਣਕਾਂ

PPN2302201518 PPN2302201519

ਅੰਮ੍ਰਿਤਸਰ, 23 ਫਰਵਰੀ (ਜਗਦੀਪ ਸਿੰਘ ਸੱਗੂ) – ਗਲੋਬਲ ਇੰਸਟੀਚਿਊਟ’ ਵੱਲੋ ਪੁਰਾਣੇ ਵਿਦਿਆਰਥੀਆਂ ਨੇ ਆਯੋਜਿਤ ਬੈਠਕ ਵਿਚ ਇੰਸਟੀਚਿਊਟ ਦੇ ਪੂਰਵ ਵਿਦਿਆਰਥੀਆਂ ਦੇ ਅੰਤਿਮ ਵਰਗ ਦੇ ਵਿਦਿਆਰਥੀਆਂ ਨੇ ਰੋਜ਼ਗਾਰ ਦੇ ਬਾਜ਼ਾਰ, ਨੌਕਰੀ ਦੀ ਪਰਿਦ੍ਰਿਸ਼ ਅਤੇ ਨੌਕਰੀਆਂ ਦੇ ਭਵਿੱਖ ਵਿਚ ਰੁਝਾਨ ਦੇ ਬਾਰੇ ਵਿਚ ਬਹੁਮੂਲ ਸੁਝਾਵ ਦਿਤੇ। ਇੰਚਟੀਚਿਊਟ ਦੇ ਪੂਰਵ ਵਿਦਿਆਰਥੀਆਂ ਦੇ ਲਈ ਪਹਿਲੀ ਬੈਠਕ ਆਪਣੇ ਪਰਿਸਰ ਵਿਚ ਆਯੋਜਿਤ ਕੀਤੀ।
ਟਾਟਾ ਕੰਸਲਟੈਂਸੀ ਵਿਚ ਕੰਮ ਕਰ ਰਹੀ ਪੂਰਵ ਵਿਦਿਆਰਥਣ ਅਦਿਤਿ ਗੋਇਲ ਜੋ ਕਿ ਯੂਨੀਵਰਸਿਟੀ ਦੀ ਸੋਨਾ ਤਗਮਾ ਜੇਤੂ ਹੈ, ਨੇ ਇਸ ਮੌਕੇ ਤੇ ਆਈ.ਟੀ. ਵਿਚ ਚੰਗੀ ਨੌਕਰੀ ਦੀ ਸੰਭਾਵਨਾਵਾਂ ਦੇ ਲਈ ਕਿਹੜੇ ਮੁੱਖ ਵਿਸ਼ੇ ਤੇ ਧਿਆਨ ਦੇਣ ਦੀ ਲੋੜ ਹੈ ਦੇ ਬਾਰੇ ਵਿਚ ਦੱਸਿਆ। ਰੈਨਬੈਕਸੀ ਦੇ ਨਾਲ ਕੰਮ ਕਰ ਰਹੇ ਅੰਕੁਰ ਗੁਪਤਾ ਨੇ ਆਈ.ਟੀ. ਦੇ ਖੇਤਰ ਵਿਚ ਸਰਵੋਤਮ ਪ੍ਰਥਾਵਾਂ ਦੇ ਬਾਰੇ ਵਿਚ ਦੱਸਿਆ।ਡੈਲ ਕੰਪਨੀ ਵਿਚ ਐਸੋਸੀਏਟ ਤਕਨੀਕੀ ਸਹਾਇਕ ਦਮਨਦੀਪ ਸਿੰਘ ਨੇ ਦੇਸ਼ ਅਤੇ ਵਿਦੇਸ਼ਾਂ ਵਿਚ ਆਈ.ਟੀ. ਵਿਭਾਗ ਵਿਚ ਵਰਤਮਾਨ ਪਰਿਦ੍ਰਿਸ਼ ਦੇ ਬਾਰੇ ਵਿਚ ਚਰਚਾ ਕੀਤੀ।ਪੁਰਾਣੇ ਵਿਦਿਆਰਥੀਆਂ ਨੇ ਇਸ ਮੌਕੇ ਤੇ ਅਤੀਤ ਦੇ ਯਾਦਗਾਰ ਪਲਾਂ ਨੂੰ ਯਾਦ ਕੀਤਾ। ਉਹਨਾਂ ਨੇ ਆਪਣੀ ਕਲਾਸਾਂ, ਪ੍ਰਯੋਗਸ਼ਾਲਾਵਾਂ ਅਤੇ ਹੋਸਟਲ ਦੇ ਖੁਸ਼ੀ ਦੇ ਪੱਲਾਂ ਨੂੰ ਯਾਦ ਕਰਦੇ ਹੋਏ ਸਾਰਿਆਂ ਨਾਲ ਸਾਂਝਾ ਕੀਤਾ।
ਇਸ ਤੋ ਬਾਅਦ ਪੂਰਣੇ ਵਿਦਿਆਰਥੀਆਂ ਨੇ ਖੇਡਾਂ ਅਤੇ ਸਭਿਆਚਾਰਕ ਪ੍ਰੋਗਰਾਮ ਦਾ ਆਨੰਦ ਮਾਣਿਆ।ਇਸ ਤੋ ਇਲਾਵਾ ਢੋਲ ਦੀ ਤਾਲ ‘ਤੇ ਪੇਸ਼ ਕੀਤੇ ਗਏ ਗਿੱਧੇ ਅਤੇ ਭਗੜੇ ਵਿਚ ਵੀ ਸ਼ਾਮਲ ਹੋਏ।ਇਸ ਤੋ ਪਹਿਲਾਂ ‘ਗਲੋਬਲ ਇੰਸਟੀਚਿਊਟ’ ਦੇ ਚੇਅਰਮੈਨ ਡਾ. ਬੀ.ਐਸ. ਚੰਡੀ ਨੇ ਪੁਰਾਣੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ। ਜਦਕਿ ਵਾਇਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ‘ਜਿੰਦਗੀ ਕੁੱਝ ਮਹੱਤਵਪੂਰਨ ਕਦਰਾਂ ਕੀਮਤਾਂ ਤੇ ਮੁੱਲਾਂ ‘ਤੇ ਖੜ੍ਹੀ ਰਹਿਣੀ ਚਾਹੀਦੀ ਹੈ’। ‘ਗਲੋਬਲ ਇੰਸਟੀਚਿਊਟ’ ਦੇ ਡਾਇਰੈਕਟਰ ਡਾ. ਅਰਵਿੰਦ ਭਾਰਦਵਾਜ ਨੇ ਕਿਹਾ ਕਿ ‘ਇਕ ਸਜੀਵਤ ਅਤੇ ਜਾਗਰੂਕ ਸੰਸਥਾ ਦੇ ਪ੍ਰਭਾਵ ਨਾਲ ਵਿਦਿਆਰਥੀ ਸੁਪਨੇ ਵੇਖਦੇ ਹਨ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਦਾ ਯਤਨ ਕਰਦੇ ਹਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply