Sunday, September 13, 2026

ਵਾਰਡ ਨੰਬਰ 16 ਵਿੱਚ ਸਵੇਰ ਤੋ ਹੀ ਵੋਟਰਾਂ ਦੀਆਂ ਲੱਗੀਆਂ ਭੀੜਾਂ

PPN2502201503

ਬਟਾਲਾ, 25 ਫਰਵਰੀ (ਨਰਿੰਦਰ ਬਰਨਾਲ) – ਬਟਾਲਾ ਨਗਰ ਕੌਸਲ ਦੇ 35 ਉਮੀਦਵਾਰਾਂ ਵਿਚ ਮੁਕਾਬਲਾ ਹੋ ਰਿਹਾ ਹੈ।ਸਾਰੇ ਹੀ ਉਮੀਦਵਾਰ ਜਿੱਤ ਦੀ ਆਸ ਲਗਾਈ ਬੈਠੇ ਹਨ, ਜਦ ਕਿ ਨਗਰ ਕੌਸਲ ਬਟਾਲਾ ਵਿਚ ਵਾਰਡ ਨੰਬਰ 16 ਵਿਚ ਸਵੇਰ ਤੋ ਹੀ ਵੋਟਰਾਂ ਦੀਆਂ ਭੀੜਾ ਦਿਖਾਈ ਦਿਤੀਆਂ।ਸਵੇਰੇ ਅੱਠ ਵਜੇ ਸਰਕਾਰੀ ਪ੍ਰਾਇਮਰੀ ਸਕੂਲ ਮਲਾਵੇ ਦੀ ਕੋਠੀ ਵੋਟਰਾਂ ਦੀਆਂ ਲਾਈਨਾ ਲੱਗਣੀਆਂ ਸੁਰੂ ਹੋ ਗਈਆਂ ਸਨ। ਜਿਕਰਯੋਗ ਹੈ ਕਿ ਵਾਰਡ ਨੰਬਰ 16 ਵਿਚ ਅੱਠ ਦਾਅਵੇਦਾਰ ਹਨ, ਜਿੰਨਾ ਵਿਚ ਛਾਇਆ, ਸੁਮਨ, ਨੀਰੂ, ਬਲਜਿੰਦਰ, ਮਹਿਕ, ਰਤਨੋ ਦੇਵੀ, ਰੋਜੀ ਤੇ ਲੀਲਾ ਦਰਮਿਆਨ ਮੁਕਾਬਲਾ ਹੋ ਰਿਹਾ ਹੈ। ਡਿਉਟੀ ਕਰਮਚਾਰੀ ਮੁਸਤੈਦੀ ਨਾਲ ਡਿਉਟੀ ਨਿਭਾਂਉਦੇ ਨਜਰ ਆਏ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply