Sunday, August 9, 2026

ਬਟਾਲਾ ਨਗਰ ਕੌਂਸਲ ਚੋਣਾਂ ‘ਚ ਅਕਾਲੀ ਦਲ 14 ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਬਣੀ

ਬਟਾਲਾ, 24 ਫਰਵਰੀ (ਨਰਿੰਦਰ ਬਰਨਾਲ) – ਨਗਰ ਕੌਂਸਲ ਚੋਣਾਂ ਦਾ ਸਮੁੱਚਾ ਅਮਲ ਅੱਜ ਪੂਰਨ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਿਆ ਹੈ। ਬਟਾਲਾ ਤਹਿਸੀਲ ਦੀਆਂ 4 ਨਗਰ ਕੌਂਸਲਾਂ ‘ਚ ਪੂਰੇ ਅਮਨ-ਅਮਾਨ ਨਾਲ ਵੋਟਾਂ ਪਈਆਂ ਅਤੇ ਵੋਟਰਾਂ ਨੇ ਭਾਰੀ ਉਤਸ਼ਾਹ ਨਾਲ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ। ਬਟਾਲਾ ਨਗਰ ਕੌਂਸਲ ‘ਚ 66.02 ਫੀਸਦੀ ਵੋਟਾਂ ਪੋਲ ਹੋਈਆਂ, ਜਦਕਿ ਕਾਦੀਆਂ ਵਿੱਚ 71 ਫੀਸਦੀ, ਸ੍ਰੀ ਹਰਗੋਬਿੰਦਪੁਰ ਵਿੱਚ 75.36 ਫੀਸਦੀ ਅਤੇ ਫਤਹਿਗੜ੍ਹ ਚੂੜੀਆਂ ਵਿੱਚ 67 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।

ਨਗਰ ਕੌਂਸਲ ਬਟਾਲਾ ਦੇ ਕੁੱਲ 35 ਵਾਰਡਾਂ ਵਿੱਚੋਂ 14 ਸ਼੍ਰੋਮਣੀ ਅਕਾਲੀ ਦਲ ਨੇ ਜਿੱਤੇ ਹਨ, ਜਦਕਿ 11 ਵਾਰਡਾਂ ਤੋਂ ਭਾਰਤੀ ਜਨਤਾ ਪਾਰਟੀ ਜੇਤੂ ਰਹੀ। ਬਟਾਲਾ ਨਗਰ ਕੌਂਸਲ ਤੋਂ 10 ਅਜ਼ਾਦ ਉਮੀਦਵਾਰ ਵੀ ਜੇਤੂ ਰਹੇ ਹਨ।
ਕਾਦੀਆਂ ਨਗਰ ਕੌਂਸਲ ਦੇ ਕੁੱਲ 15 ਵਾਰਡਾਂ ‘ਚੋਂ 7 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀਆਂ ਹਨ ਜਦਕਿ ਕਾਂਗਰਸ ਪਾਰਟੀ ਦੇ 2 ਉਮੀਦਵਾਰ ਅਤੇ 6 ਅਜ਼ਾਦ ਉਮੀਦਵਾਰ ਜੇਤੂ ਰਹੇ ਹਨ।  ਫਤਹਿਗੜ੍ਹ ਚੂੜੀਆਂ ਨਗਰ ਕੌਂਸਲ ਦੇ ਕੁੱਲ 13 ਵਾਰਡਾਂ ‘ਚੋਂ 7 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਜੇਤੂ ਰਹੇ, 5 ਉਮੀਦਵਾਰ ਭਾਜਪਾ ਦੇ ਜੇਤੂ ਰਹੇ ਅਤੇ 1 ਅਜ਼ਾਦ ਉਮੀਦਵਾਰ ਵੀ ਜੇਤੂ ਰਿਹਾ। ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਦੇ 11 ਵਾਰਡਾਂ ‘ਚੋਂ ਸ਼੍ਰੋਮਣੀ ਅਕਾਲੀ ਦਲ 2, ਕਾਂਗਸਰ ਪਾਰਟੀ 1 ਅਤੇ 8 ਅਜ਼ਾਦ ਉਮੀਦਵਾਰ ਜੇਤੂ ਰਹੇ ਹਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply