Saturday, October 17, 2026

ਪਿੰਡ ਹੌਜ ਗੰਧੜ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਨਵੀ ਕਮੇਟੀ ਬਣੀ

PPN300309
ਫਾਜਿਲਕਾ,  30  ਮਾਰਚ (ਵਿਨੀਤ ਅਰੋੜਾ)-  ਸ਼੍ਰੀ ਅਕਾਲ ਤਖਤ ਸਾਹਿਬ ਦੇ ਅਦੇਸ਼ ਮੁਤਾਬਕ ਪਿੰਡ ਹੌਜ ਗੰਧੜ ਵਿਖੇ ਪਿੰਡ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਨਵੀ ਪ੍ਰਬੰਧਕ ਕਮੇਟੀ ਗੁਰਨਾਮ ਸਿੰਘ ਗਜ਼ਬ ਪ੍ਰਚਾਰਕ ਹਲਕਾ ਫਾਜਿਲਕਾ ਦੀ ਦੇਖ-ਰੇਖ ਹੇਠ ਬਣਾਈ ਗਈ, ਜਿਸ ਵਿੱਚ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ, ਮੀਤ ਪ੍ਰਧਾਨ ਬਲਵੀਰ ਸਿੰਘ, ਖਜਾਨਚੀ ਧਿਆਨ ਸਿੰਘ ਅਤੇ ਸੈਕਟਰੀ ਰਣਜੀਤ ਸਿੰਘ ਨੂੰ ਬਣਾਇਆ ਗਿਆ। ਇਸ ਮੌਕੇ ‘ਤੇ ਕਮੇਟੀ ਵਲੋਂ ਗੁਰਦੁਆਰਾ ਸਾਹਿਬ ‘ਚ ਅਮ੍ਰਿਤਧਾਰੀ ਗ੍ਰੰਥੀ ਦੀ ਨਿਯੁਕਤੀ ਕੀਤੀ ਗਈ। ਪ੍ਰਚਾਰਕ ਗੁਰਨਾਮ ਸਿੰਘ ਗਜ਼ਬ ਨੇ ਦੱਸਿਆ ਕਿ ਮੇਰੀ ਡਿਉਟੀ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਲਗਾਈ ਗਈ ਸੀ ਉਸ ਦੇ ਮੁਤਾਬਕ ਕਮੇਟੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਹੀ ਅਖੰਡ ਪਾਠ ਸਾਹਿਬ ਤੇ ਪ੍ਰੋਗਰਾਮ ਹੋਣਗੇ। ਇਸ ਮੌਕੇ ‘ਤੇ ਪ੍ਰਚਾਰਕ ਗੁਰਨਾਮ ਸਿੰਘ ਗਜ਼ਬ ਤੋਂ ਇਲਾਵਾਂ ਪਿੰਡ ਦੇ ਸਰਪੰਚ ਮੁਖਤਿਆਰ ਸਿੰਘ, ਬਾਬਾ ਗੁਰਮੀਤ ਸਿੰਘ, ਬੰਤਾਂ ਸਿੰਘ, ਦਲੀਪ ਸਿੰਘ, ਮਲਕੀਤ ਸਿੰਘ, ਬੂਟਾ ਸਿੰਘ ਅਤੇ ਪਿੰਡ ਦੀਆਂ ਸੰਗਤਾ ਆਦਿ ਮਾਜ਼ੂਦ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply