
ਫਾਜਿਲਕਾ, 30 ਮਾਰਚ (ਵਿਨੀਤ ਅਰੋੜਾ) – ਕਾਂਗਰਸ ਪਾਰਟੀ ਦੇ ਉਮੀਦਵਾਰ ਚੌ. ਸੁਨੀਲ ਕੁਮਾਰ ਜਾਖੜ ਨੇ ਕਾਂਗਰਸ ਪਾਰਟੀ ਦੀ ਟਿਕਟ ਮਿਲਣ ਉਪਰਾਂਤ ਅੱਜ ਪਹਿਲੀ ਵਾਰ ਫਾਜਿਲਕਾ ਦੇ ਸ਼ਾਹ ਪੈਲੇਸ ਵਿੱਚ ਵਰਕਰਾਂ ਦੀ ਬੈਠਕ ਨੂੰ ਸੰਬੋਧਨ ਕਰਦੇ ਮੌਜੂਦਾ ਸਾਸੰਦ ਸ਼ੇਰ ਸਿੰਘ ਘੁਬਾਇਆ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਸ਼ੇਰ ਸਿੰਘ ਘੁਬਾਇਆ ਨੇ ਪਿਛਲੇ ਪੰਜ ਸਾਲਾਂ ਵਿੱਚ ਸਿਰਫ ਮੇਜਾਂ ਥਪਥਪਾਉਣ ਅਤੇ ਹੌ ਹੱਲਾ ਕਰਣ ਦੇ ਇਲਾਵਾ ਕੁੱਝ ਨਹੀਂ ਕੀਤਾ ।ਉਨਾਂ ਨੇ ਇੱਕ ਵਾਰ ਵੀ ਇਲਾਕੇ ਦੀ ਮੰਗ ਸੰਸਦ ਵਿੱਚ ਨਹੀਂ ਰੱਖੀ । ਜਾਖੜ ਨੇ ਦੱਸਿਆ ਕਿ ਉਨਾਂ ਨੇ ਇਸ ਵਾਰ ਕੋਈ ਪਾਰਟੀ ਟਿਕਟ ਨਹੀਂ ਮੰਗੀ ਸੀ ਪਰ ਪਾਰਟੀ ਨੇ ਸੰਗਠਨ ਨੂੰ ਮਜਬੂਤ ਕਰਣ ਲਈ ਜੋ ਜ਼ਿੰਮੇਦਾਰੀ ਸੌਂਪੀ ਹੈ ਇਹ ਸਭ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਪੂਰੀ ਹੋ ਸਕਦੀ ਹੈ । ਉਨਾਂ ਨੇ ਸਵੀਕਾਰ ਕੀਤਾ ਕਿ ਹੁਣ ਤੱਕ ਕਾਂਗਰਸ ਦੀ ਜੋ ਹਾਰ ਹੁੰਦੀ ਸੀ ਉਸ ਵਿੱਚ ਪਾਰਟੀ ਲੀਡਰਾਂ ਦੀ ਆਪਸੀ ਗੁਟਬਾਜੀ ਦਾ ਵੀ ਅਹਿਮ ਰੋਲ ਹੁੰਦਾ ਸੀ । ਪਰ ਹੁਣ ਸਾਰੇ ਨੇਤਾ ਅਤੇ ਵਰਕਰ ਆਪਸੀ ਮੱਤਭੇਦ ਭੁਲ ਕੇ ਇੱਕ ਮੰਚ ਉੱਤੇ ਆ ਗਏ ਹਨ ਤਾਂ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਪਾਰਟੀ ਇਸ ਵਾਰ ਜਰੂਰ ਜਿੱਤੇਗੀ । ਇਸ ਮੌਕੇ ਉੱਤੇ ਪੂਰਵ ਵਿਧਾਇਕ ਡਾ. ਮਹੇਂਦਰ ਰਿਣਵਾ, ਕਾਂਗਰਸ ਪ੍ਰਧਾਨ ਕੌਸ਼ਲ ਬੂਕ, ਬਲਾਕ ਕਾਂਗਰਸ ਪ੍ਰਧਾਨ ਸੁਰਿੰਦਰ ਕਾਲੜਾ, ਯੁਥ ਕਾਂਗਰਸ ਪ੍ਰਧਾਨ ਰੰਜਮ ਕਾਮਰਾ, ਪੰਜਾਬ ਕਾਂਗਰਸ ਡਾਕਟਰ ਸੈਲ ਦੇ ਚੇਅਰਮੇਨ ਡਾ. ਯਸਪਾਲ ਜੱਸੀ, ਸਾਬਕਾ ਨਗਰ ਪਰਿਸ਼ਦ ਪ੍ਰਧਾਨ ਕੇਵਲ ਕ੍ਰਿਸ਼ਣ ਕਾਮਰਾ, ਦਰਸਨ ਕਾਮਰਾ, ਅਸ਼ੋਕ ਵਾਟਸ, ਜਲਾਲਾਬਾਦ ਤੌ ਸੁਰਿੰਦਰ ਕੰਬੌਜ, ਗੋਲਡੀ ਕੰਬੌਜ ਆਦਿ ਮੌਜੂਦ ਸਨ ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media