Thursday, August 27, 2026

ਪੰਜਾਬ ਪੁਲਿਸ ਨੇ 3 ਕਿਲੋ ਹੈਰੋਇਨ ਫੜੀ

PPN2702201517
ਅੰਮ੍ਰਿਤਸਰ, 27 ਫਰਵਰੀ (ਸੁਖਬੀਰ ਸਿੰਘ) – ਪੰਜਾਬ ਪੁਲਿਸ ਨੇ 3 ਕਿਲੋ ਹੈਰੋਇਨ ਬੀ.ਐਮ.ਡਬਲਿਯੂ ਵਾਈਟ ਕਾਰ ਨਕਲੀ ਨੰਬਰ ਪਲੇਟ ਜੇ.ਕੇ 02ਐਫ 1320 ਜਿਸ ਤੇ ਲੱਗੀ ਚੋ ਬਰਾਮਦ ਕੀਤੀ।ਇਹ ਜਾਣਕਾਰੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਹੈਰੋਇਨ ਪਾਕਿਸਤਾਨ ਤੋਂ ਸ੍ਰੀ ਸੰਨੀ ਕੁਮਾਰ ਪੁੱਤਰ ਸ੍ਰੀ ਸਰਫੂ ਰਾਮ, ਸੰਜੈ ਕੁਮਾਰ ਪੁੱਤਰ ਸ੍ਰੀ ਸਰਫੂ ਰਾਮ ਵਾਸੀ ਖੋਟ ਕੈਂਪ, ਤਹਿ ਅਖਨੂਰ ਜਿਲ੍ਹਾ ਜੰਮੂ ਅਤੇ ਸੁਰਿੰਦਰ ਸਿੰਘ ਉਰਫ ਟੀਟੂ ਸਪੁੱਤਰ ਸ੍ਰੀ ਦਰਸ਼ਨ ਸਿੰਘ ਜਗਰਾਓ ਅਤੇ ਸਹਿਜਾਦ ਆਲਮ ਬਬਲੂ ਪੁੱਤਰ ਸੇਖ ਅਹਿਮਦ ਪਿੰਡ ਮਰਮਦਵਾ ਜਿਲ੍ਹਾ ਬੀਟੀਆਂ ਬਿਹਾਰ ਮੰਗਵਾਉਂਦੇ ਸਨ। ਇਹ ਹੈਰੋਇਨ ਦਿਲੀ ਦੀ ਅੰਤਰਰਾਜੀ ਮਾਰੀਕਟ ਵਿੱਚ ਵੇਚੀ ਜਾਂਦੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮੁੱਢਲੀ ਪੁਛ ਪੜਤਾਲ ਦੌਰਾਨ ਪਤਾ ਲੱਗਿਆ ਕਿ ਪਾਕਿਸਤਾਨ ਦੇ ਰਹਿਣ ਵਾਲੇ ਮਲਿਕ ਜੋ ਕਿ ਇਸ ਖੇਪ ਦਾ ਕਰਤਾ ਧਰਤਾ ਸੀ ਉਸ ਨੂੰ 7 ਲੱਖ ਰੁਪਏ ਭੇਜੇ ਜਾਣੇ ਸਨ। ਉਨ੍ਹਾਂ ਨੇ ਇਹ ਪੈਸੇ ਮਲਿਕ ਵੱਲੋਂ ਭੇਜੇ ਜਾਣ ਵਾਲੇ ਅਣਪਛਾਤੇ ਵਿਅਕਤੀ ਨੂੰ ਦਿੱਤੇ ਜਾਣੇ ਸਨ, ਜਿਸ ਦੀ ਪਹਿਚਾਣ ਅਸੀਸ ਕੰਧਾਰੀ ਪੁੱਤਰ ਨਰਿੰਦਰ ਕੰਧਾਰੀ ਵਾਸੀ 30 ਗਾਰਡਨ ਕਲੋਨੀ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਅਤੇ ਉਹ ਪਾਕਿਸਤਾਨ ਤੋਂ ਸ਼ਾਲ ਅਤੇ ਸੀਮੈਂਟ ਆਦਿ ਦਾ ਵਪਾਰ ਵੀ ਕਰਦਾ ਸੀ। ਮੁੱਢਲੀ ਪੁੱਛ ਗਿੱਛ ਦੌਰਾਨ ਅਸੀਸ ਕੰਧਾਰੀ ਨੇ ਦੱਸਿਆ ਕਿ ਉਸ ਨੇ ਮਲਿਕ ਨੂੰ ਇਹ ਪੈਸੇ ਆਪਣੇ ਵਪਾਰ ਦੇ ਜਰੀਏ ਪਹੁੰਚਾਉਣੇ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …

Leave a Reply