
ਅੰਮ੍ਰਿਤਸਰ, 27 ਫਰਵਰੀ (ਸਾਜਨ) – ਮਜੀਠਾ ਰੋਡ ਵਾਸੀ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਉਹ ਆਪਣੀ ਨੁੰਹ ਤੋਂ ਪਰੇਸ਼ਾਨ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਆਪਣੇ ਲੜਕੇ ਅਖਿਲ ਮਹਾਜਨ ਦਾ ਵਿਆਹ 11ਫ਼9ਫ਼2008 ਵਿੱਚ ਸਵੀਟੀ ਨਾਂ ਦੀ ਲੜਕੀ ਨਾਲ ਪੁਰੇ ਰੀਤੀ ਰਿਵਾਜਾਂ ਨਾਲ ਕੀਤਾ ਸੀ।ਜਿਸ ਤੋਂ ਇੱਕ ਲੜਕੀ ਵੀ ਹੈ।ਉਨ੍ਹਾਂ ਕਿਹਾ ਕਿ ਵਿਆਹ ਤੋਂ ਕੁੱਝ ਸਮੇਂ ਬਾਅਦ ਹੀ ਸਵੀਟੀ ਨੇ ਲੜਾਈ ਝਗੜਾ ਕਰਦਿਆਂ, ਉਨਾਂ ਕੋਲੋਂ ਪੈਸੇ ਮੰਗਣ ਲੱਗ ਪਈ ਸੀ ਅਤੇ ਆਪਣੇ ਪਤੀ ਅਖਿਲ ਮਹਾਜਨ ਨੂੰ ਧਮਕੀਆਂ ਦੇਂਦੀ ਸੀ ਕਿ ਉਹ ਆਪਣਾ ਜੀਵਨ ਖਤਮ ਕਰ ਲਵੇਗੀ।ਅਸ਼ੋਕ ਕੁਮਾਰ ਨੇ ਕਿਹਾ ਕਿ ਉਹਨਾਂ ਨੇ ਆਪਣੀ ਨੂੰਹ ਸਵੀਟੀ ਤੋਂ ਤੰਗ ਆ ਕੇ ਆਪਣੇ ਲੜਕੇ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰ ਦਿੱਤਾ।ਇਸੇ ਦੌਰਾਨ ਬਹੁਤ ਵਾਰ ਸਵੀਟੀ ਵਲੋਂ ਉਨਾਂ ਨੂੰ ਪਰੇਸ਼ਾਨ ਕਰਨ ‘ਤੇ ਮੋਹਤਵਾਰ ਵਿਅਕਤੀਆਂ ਵਿੱਚ ਬੈਠ ਕੇ ਫੈਸਲਾ ਵੀ ਕੀਤਾ, ਪਰ ਇਸ ਦੇ ਬਾਵਜੂਦ ਵੀ ਉਹ ਉਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਅਤੇ ਪੰਜ ਲੱਖ ਰੁਪਏ ਮੰਗਦੀ ਹੈ ਅਤੇ ਕਹਿੰਦੀ ਹੈ, ਪੰਜ ਲੱਖ ਲੈ ਕੇ ਉਹ ਮੇਰੇ ਲੜਕੇ ਨੂੰ ਛੱਡ ਦੇਵਾਂਗੀ।ਉਨ੍ਹਾਂ ਦੁਖੀ ਹੁੰਦਿਆਂ ਕਿਹਾ ਕਿ ਕਿਹਾ ਕਿ ਜਿਆਦਾਤਰ ਤਾਂ ਇਹੋ ਹੀ ਸੁਣਦੇ ਸਾਂ ਕਿ ਸਹੁਰਾ ਪਰਿਵਾਰ ਨੁੰਹ ਨੂੰ ਤੰਗ ਪਰੇਸ਼ਾਨ ਕਰਦਾ ਹਨ, ਪਰ ਉਹ ਉਲਟਾ ਨੁੰਹ ਤੋਂ ਪਰੇਸ਼ਾਨ ਹਨ।ਇਸ ਸਬੰਧੀ ਜਦੋਂ ਸਵੀਟੀ ਨਾਲ ਫੋਨ ਰਾਹੀ ਰਾਬਤਾ ਕੀਤਾ ਗਿਆ ਤਾਂ ਉਨਾਂ ਕੁੱਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ।
Punjab Post Daily Online Newspaper & Print Media