Wednesday, December 4, 2024

 ਜਿੰਦਗੀ

ਮੇਰੀ ਜਿੰਦਗੀ ਸੀ ਬੇਜਾਨ ਜਿਹੀ, ਉਹ ਅਨਜਾਣ ਜਿਹਾ ਆ ਗਿਆ,
ਪਤਾ ਹੀ ਨਾ ਲੱਗਾ ਕਦ ਆਪਣਾ ਬਣਾ ਗਿਆ।
ਲੱਗੇ ਦੁਨੀਆ ਪਿਆਰੀ ਉਸ ਦੀਆਂ ਬਾਹਾਂ ਵਿੱਚ,
ਲੱਗੇ ਕਾਇਨਾਤ ਸਾਰੀ ਆਪਣੀਆਂ ਰਾਹਾਂ ਵਿੱਚ।

ਮੇਰੇ ਦਿਲ ਵਿੱਚ ਆ ਕੇ ਮੇਰੀ ਜਾਨ ਬਣ ਗਿਆ,
ਦਿਲ ਚੰਦਰੇ ਦਾ ਅਰਮਾਨ ਬਣ ਗਿਆ।
ਫਿਰ ਕੁਦਰਤ ਲਿਆਈ ਅਜਿਹੇ ਮੋੜ ਉਤੇ,
ਜਦ ਜੁਦਾਈਆਂ ਨੇ ਅੱਖਾਂ ਵਿੱਚ ਹੰਜੂ ਰੋੜ ਦਿੱਤੇ।

ਰਾਤਾਂ ਸਦੀਆਂ ਦੇ ਵਾਂਗੂ ਲੱਗੇ ਬਿਨ ਉਸਦੇ,
ਕੁੱਝ ਨਾ ਸੀ ਚੰਗਾ ਲੱਗੇ ਬਿਨ ਉਸਦੇ।
ਦੂਰ ਜਦੋਂ ਹੋਇਆ ਲੱਗੇ ਜਾਨ ਮੁੱਕ ਗਈ,
ਸਾਹਾਂ ਵਾਲੀ ਡੋਰ ਮੇਰੀ ਲੱਗੇ ਰੁੱਕ ਗਈ।

ਅੱਖੀਆਂ ਵਿੱਚ ਹੰਝੂਆਂ ਨੇ ਡੇਰਾ ਲਾ ਲਿਆ,
ਤਨਹਾਈਆਂ ਨੇ ਗੱਲ ਘੇਰਾ ਪਾ ਲਿਆ।
ਲੱਗੇ ਦੁਨੀਆ ਵਿੱਚ ਮੇਰੀ ਹੁਣ ਬਾਤ ਮੁੱਕ ਗਈ,
ਉਹ ਪਿਆਰ ਵਾਲੀ ਚਾਨਣੀ ਰਾਤ ਮੁੱਕ ਗਈ।

ਪਿਆਰ ਸੀ ਸੱਚਾ ਤੇ ਦਿੱਲ ਇੱਕ ਸੀ,
ਫਿਰ ਮਿਲਣਾ ਦੁਬਾਰਾ ਇੱਕ ਦਿਨ ਸੀ।
ਮਿਲ ਗਿਆ ਦੁਬਾਰਾ ਲੱਗੇ ਜਹਾਨ ਮਿਲ ਗਿਆ,
ਮੈਨੂੰ ਦਿਲ ਮੇਰੇ ਦਾ ਮਹਿਮਾਨ ਮਿਲ ਗਿਆ।

ਮਹਿਮਾਨ ਨਹੀਂ ਉਹ ਤਾਂ ਮੇਰੀ ਜਾਨ ਹੈ,
ਉਸ ਉੱਤੋਂ ਮੇਰਾ ਰੱਬ ਵੀ ਕੁਰਬਾਨ ਹੈ।
ਮਾਫ ਕਰ ਰੱਬ ਮੇਰਿਆ ਮੈਂ ਰੁਵਾਇਆ ਉਸਨੂੰ,
ਸੋਹਣੀ ਜਿਹੀ ਜਿੰਦ ਸੀ ਮੈਂ ਸਤਾਇਆ ਉਸਨੂੰ।

ਪਿਆਰ ਪਰ ਸੱਚਾ ਮੇਰਾ ਦਿਲ ਜਾਣਦਾ,
ਕੋਈ ਰਾਸ ਨਹੀਓ ਆਨਾ ਚਾਹੇ ਜੱਗ ਭਾਲ ਲਵਾਂ।
ਉਹ ਪਿਆਰ ਉਹੀ ਜਾਨ ਉਹੀ ਜਿੰਦਗੀ ਮੇਰੀ,
ਬਸ ਉਹੀ ਬਸ ਉਹੀ ਬਸ ਉਹੀ…

____________________
ਵਨੀਤਾ ਮਹਾਜਨ

ਅੰਮ੍ਰਿਤਸਰ।
____________________

Check Also

ਸੱਚਾ ਇਨਸਾਨ

ਨਾ ਡਾਕਟਰ, ਨਾ ਇੰਜੀਨੀਅਰ, ਨਾ ਵਿਦਵਾਨ ਬਣਨ ਦੀ ਨਾ ਹਿੰਦੂ, ਨਾ ਸਿੱਖ, ਨਾ ਮੁਸਲਮਾਨ ਬਣਨ …

Leave a Reply