Sunday, September 20, 2026

ਨਹੀਂ ਰਹੇ ਸ. ਜਗਦੀਸ਼ ਸਿੰਘ (ਐਸ.ਬੀ.ਆਈ)

jJAGDISH SINGH
ਛੇਹਰਟਾ, 30  ਮਾਰਚ (ਪੰਜਾਬ ਪੋਸਟ ਬਿਊਰੋ)- ਸਟੇਟ ਬੈਂਕ ਆਫ ਇੰਡੀਆ ਦੀ ਮੁੱਖ ਸ਼ਾਖਾ ਹਾਲ ਬਾਜ਼ਾਰ ਤੋਂ ਸੇਵਾ ਮੁਕਤ ਹੋਏ ਸ. ਜਗਦੀਸ਼ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।ਲਗਭਗ 66 ਸਾਲਾ ਜਗਦੀਸ਼ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਗੁਮਟਾਲਾ ਦੇ ਸ਼ਮਸ਼ਾਨ ਘਰ ਵਿਖੇ ਕਰ ਦਿੱਤਾ ਗਿਆ।ਉਹਨਾਂ ਦੇ ਸਪੁੱਤਰ ਸ. ਬਲਜੀਤ ਸਿੰਘ ਗੋਰਾ ਨੇ ਚਿਤਾ ਨੂੰ ਅਗਨੀ ਵਿਖਾਈ।ਉਨਾਂ ਦੇ ਮਮੇਰੇ ਭਰਾ ਤੇ ਪੰਜਾਬੀ ਲੇਖਕ ਸੁਖਬੀਰ ਸਿੰਘ ਖੁਰਮਣੀਆਂ ਨੇ ਦੱਸਿਆ ਕਿ ਜਗਦੀਸ਼ ਸਿੰਘ ਨਮਿਤ ਸੀ੍ਰ ਅਖੰਡ ਪਾਠ ਸਾਹਿਬ ਜੀ ਦੇ ਭੋਗ 4 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਬਾਅਦ ਦੁਪਹਿਰ ਉਹਨਾਂ ਦੇ ਗ੍ਰਹਿ 20-ਏ ਸ੍ਰੀ ਗੁਰੂ ਅਮਰਦਾਸ ਐਵਨਿਊ ਏਅਰਪੋਰਟ ਰੋਡ ਪੈਣ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਸੀ੍ਰ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਗੁਰੂ ਰਾਮਦਾਸ ਐਵਨਿਊ ਵਿਖੇ ਹੋਵੇਗੀ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply