Thursday, June 19, 2025
Breaking News

ਡੀ.ਏ.ਵੀ. ਪਬਲਿਕ ਸਕੂਲ ਦੇ ਬੱਚਿਆਂ ਨੇ ਸਿਰਜੀ ਸੁਪਨਿਆਂ ਦੀ ਦੁਨੀਆਂ

PPN2802201505
ਅੰਮ੍ਰਿਤਸਰ, 28 ਫਰਵਰੀ (ਜਗਦੀਪ ਸਿੰਘ ਸੱਗੂ) -ਪ੍ਰੋਗਰਾਮ ਫ਼ੈਨਟੇਸ਼ੀਆਂ ਤਹਿਤ ਡੀ.ਏ.ਵੀ. ਪਬਲਿਕ ਸਕੂਲ ਦੇ ਵਿਹੜੇ ਵਿੱਚ ਐਲ.ਕੇ.ਜੀ ਦੇ 457 ਚਹਿਕਦੇ ਟਹਿਕਦੇ ਬੱਚਿਆਂ ਨੇ ਆਪਣੇ ਸੁਪਨਿਆਂ ਦੀ ਧਰਤੀ ਦੇ ਜ਼ਰੀਏ ਛੋਟੇ ਛੋਟੇ ਦਿਲਾਂ ਦੀਆਂ ਛੋਟੀਆਂ ਛੋਟੀਆਂ ਇੱਛਾਵਾਂ ਨੂੰ ਪੇਸ਼ ਕੀਤਾ ।
ਇਸ ਪੇਸ਼ਕਸ਼ ਦੇ ਅੰਦਰ ਇਹ ਦਰਸਾਇਆ ਗਿਆ ਕਿ ਕਿਸ ਤਰ੍ਹਾਂ ਬੱਚੇ ਆਪਣੇ ਰੋਜ਼ਾਨਾ ਦੇ ਕਾਰ ਵਿਹਾਰ ਤੋਂ ਤੰਗ ਆ ਕੇ ਆਪਣੀ ਕਲਪਨਾ ਸ਼ਕਤੀ ਦੁਆਰਾ ਸੁਪਨਿਆਂ ਦੀ ਦੁਨੀਆਂ ਵਿਚ ਪਰੀਆਂ ਦੇ ਨਾਲ ਦੁੱਧ ਦੀਆਂ ਨਹਿਰਾਂ, ਚਾਕਲੇਟ ਦੀਆਂ ਲਹਿਰਾਂ ਵਿਚ ਆਪਣੇ ਪਿਆਰੇ ਕਾਰਟੂਨ ਚਰਿਤਰਾਂ ਦੇ ਨਾਲ ਵੱਖ ਵੱਖ ਖਿਡੌਣਿਆਂ ਦੇ ਨਾਲ ਖੇਡਦੇ ਹੋਏ ਇਸ ਬ੍ਰਹਿਮੰਡ ਵਿਚ ਵਿੱਚਰਦੇ ਹਨ।ਅੰਤ ਵਿਚ ਸਾਰੇ ਬੱਚੇ ਮਿਲ ਕੇ ਭਗਵਾਨ ਦਾ ਧੰਨਵਾਦ ਕਰਦੇ ਹੋਏ ਇਹ ਬੇਨਤੀ ਕਰਦੇ ਹਨ ਕਿ ਉਹਨਾਂ ਦੇ ਸੁਪਨੇ ਸਾਰਥਕ ਹੋਣ ।
ਸਵੇਰ ਦੇ ਦੇ ਮੁੱਖ ਮਹਿਮਾਨ ਆਦਰਯੋਗ ਸ਼੍ਰੀਮਤੀ ਤਰੁਨਦੀਪ ਕੌਰ ਡਿਪਟੀ ਕਮਿਸ਼ਨਰ ਇਨਕਮ ਟੈਕਸ ਵਿਭਾਗ ਸਨ ਜਿੰਨ੍ਹਾਂ ਨੇ ਬੱਚਿਆਂ ਦੀ ਇਸ ਕਾਰਗੁਜਾਰੀ ਦੀ ਭਰਪੂਰ ਸ਼ਲਾਘਾ ਕੀਤੀ।ਇਸ ਦੇ ਨਾਲ ਹੀ ਸ਼ਾਮ ਦੇ ਸਮਾਗਮ ਦੇ ਮੁੱਖ ਮਹਿਮਾਨ ਵੱਖਸ਼ਵੱਖ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਐਡਵੋਕੇਟ ਸ਼੍ਰੀ ਸੁਦਰਸ਼ਨ ਕਪੂਰ ਸਨ।ਉਹਨਾਂ ਨੇ ਬੱਚਿਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦੇ ਮੌਕੇ ਪ੍ਰਦਾਨ ਕਰਨ ਲਈ ਸਕੂਲ ਪ੍ਰਸ਼ਾਸਨ ਦੀ ਭਰਪੂਰ ਤਾਰੀਫ਼ ਕੀਤੀ ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰੁਬੰਧਕ ਡਾ. ਰਾਜੇਸ਼ ਕੁਮਾਰ ਨੇ ਬੱਚਿਆਂ ਦੀ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਮਾਪਿਆਂ ਨੂੰ ਇਹ ਸਲਾਹ ਵੀ ਦਿੱਤੀ ਕਿ ਉਹ ਬੱਚਿਆਂ ਨੂੰ ਉਹਨਾਂ ਦੀ ਮਨਭਾਉਂਦੀ ਦੁਨੀਆਂ ਵਿਚ ਵਿਚਰਨ  ਦੇਣ ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ, ਮੈਡਮ ਸ਼ਮਾ ਸ਼ਰਮਾ ਸੰਚਾਲਕ ਕੋਕਰੀਕੁਲਰ ਇੰਚਾਰਜ, ਮੈਡਮ ਅਨੁਰਾਧਾ ਗਰੋਵਰ ਇੰਚਾਰਜ ਡੀ.ਏ.ਵੀ. ਕੈਂਟ ਬ੍ਰਾਂਚ ਨੇ ਜਿੱਥੇ ਮੁੱਖ ਮਹਿਮਾਨ ਅਤੇ ਹੋਰ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਉਥੇ ਇਹ ਵੀ ਕਿਹਾ ਕਿ ਇਹਨਾਂ ਛੋਟੇ ਛੋਟੇ ਪਿਆਰ ਨਾਲ ਭਰੇ ਦਿਲਾਂ ਨੂੰ ਵੱਧ ਤੋਂ ਵੱਧ ਮੌਕੇ ਦੇਣੇ ਚਾਹੀਦੇ ਹਨ।ਬੱਚਿਆਂ ਨੂੰ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਦੱਸਦੇ ਹੋਏ ਉਹਨਾਂ ਦਾ ਮਾਰਗ ਦਰਸ਼ਨ ਬਣਨਾ ਚਾਹੀਦਾ ਹੈ ।

Check Also

ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ

ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …

Leave a Reply