ਨਵੀਂ ਦਿੱਲੀ, 3 ਮਾਰਚ (ਅੰਮ੍ਰਿਤ ਲਾਲ ਮੰਨਣ) – ਅਮਰੀਕਾ ਦੇ ਜੋਰਜਿਆ ਵਿਖੇ ਸਿੱਖ ਬੱਚੇ ਕਾਕਾ ਹਰਸੁੱਖ ਸਿੰਘ ਨੂੰ ਸਕੂਲ ਬੱਸ ‘ਚ ਯਾਤਰਾ ਦੌਰਾਨ ਸਾਥੀ ਵਿਦਿਆਰਥੀਆਂ ਵੱਲੋਂ ਅੱਤਿਵਾਦੀ ਕਹਿਣ ਦੇ ਮਸਲੇ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨਿਖੇਦੀ ਕਰਦੇ ਹੋਏ ਇਸ ਮਸਲੇ ਨੂੰ ਨਸਲੀ ਹਮਲਾ ਕਰਾਰ ਦਿੱਤਾ ਹੈ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸੰਸਾਰਭਰ ‘ਚ ਵਸਦੇ ਸਿੱਖਾਂ ਨੂੰ ਸਿੱਖ ਭਾਈਚਾਰੇ ਖਿਲਾਫ ਅਮਰੀਕਾ ‘ਚ ਹੋ ਰਹੇ ਇਨ੍ਹਾਂ ਹੈਰਾਨੀ ਭਰੇ ਹਮਲਿਆਂ ਨਾਲ ਸਿੱਖਾਂ ਦੇ ਮੰਨਾ ‘ਚ ਦਰਦ ਪੈਦਾ ਹੋਣ ਦਾ ਵੀ ਦਾਅਵਾ ਕਰਦੇ ਹੋਏ ਪੀੜਤ ਬੱਚੇ ਨਾਲ ਹਮਦਰਦੀ ਵੀ ਜਤਾਈ। ਸਿੱਖ ਕੌਮ ਨੂੰ ਸ਼ਾਂਤਮਈ, ਮਹਿਨਤੀ, ਅਕਾਲ ਪੁਰਖ ਤੋਂ ਡਰਣ ਵਾਲੇ ਅਣਖੀ ਯੋਧੇ ਅਤੇ ਜ਼ਬਰ ਦੇ ਖਿਲਾਫ ਨਿਤਰਣ ਵਾਲੀ ਕੌਮ ਦੱਸਦੇ ਹੋਏ ਜੀ.ਕੇ ਨੇ ਅਮਰੀਕਾ ਦੇ ਅਰਥਚਾਰੇ ਦੀ ਤਰੱਕੀ ਵਿਚ ਸਿੱਖਾਂ ਵੱਲੋਂ ਵੱਡੇ ਪੈਮਾਨੇ ਤੇ ਪੂਰੀ ਤਾਕਤ ਨਾਲ ਹਿੱਸਾ ਪਾਉਣ ਦਾ ਵੀ ਹਵਾਲਾ ਦਿੱਤਾ।ਅਮਰੀਕੀ ਪ੍ਰਸ਼ਾਸਨ ਨੂੰ ਸਿੱਖ ਭਾਈਚਾਰੇ ਦੀ ਰੱਖਿਆ ਦੀ ਅਪੀਲ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਅਮਰੀਕਾ ਦੀ ਬਹੁਧਰਮੀ ਰਾਸ਼ਟਰ ਦੀ ਸੋਚ ਨੂੰ ਬਚਾਉਣ ਵਾਸਤੇ ਸਾਰੇ ਧਰਮਾਂ ਦੇ ਲੋਕਾਂ ਦੀ ਸੁਰੱਖਿਆ ਅਤਿ ਜ਼ਰੂਰੀ ਹੈ।
ਇੰਗਲੈਂਡ ਤੇ ਫ੍ਰਾਂਸ ਵੱਲੋਂ ਆਪਣੀ ਫੋਜਾਂ ‘ਚ ਸਿੱਖ ਰੈਜੀਮੈਂਟ ਦੀ ਸਥਾਪਣਾ ਕਰਕੇ ਸਿੱਖ ਕੌਮ ਦੀ ਵਿਸ਼ਵ ਯੁੱਧ ਦੌਰਾਨ ਦਿੱਖਾਈ ਗਈ ਬਹਾਦਰੀ ਨੂੰ ਨਤਮਸਤੱਕ ਹੋਣ ਲਈ ਕੀਤੀ ਜਾ ਰਹੀਆਂ ਕੋਸ਼ਿਸ਼ਾਂ ਨੂੰ ਵੀ ਜੀ.ਕੇ ਨੇ ਇਸ ਮੌਕੇ ਯਾਦ ਕਰਦੇ ਹੋਏ ਅਮਰੀਕੀ ਪ੍ਰਸ਼ਾਸਨ ਨੂੰ ਸਿੱਖ ਕੌਮ ਦੇ ਮਾਣਮਤੇ ਇਤਿਹਾਸ ਤੋਂ ਪ੍ਰੇਰਣਾ ਲੈਣ ਦੀ ਵੀ ਗੱਲ ਕਹੀ। ਅਮਰੀਕਾ ਦੀ ਨੈਸ਼ਨਲ ਸਿੱਖ ਕਮਪੇਨ ਵੱਲੋਂ ਦੇਸ਼ ‘ਚ ਮੀਡੀਆ ਮੁਹਿੰਮ ਰਾਹੀਂ ਸਿੱਖਾਂ ਦੀ ਪੱਛਾਣ ਬਾਰੇ ਗੈਰ ਸਿੱਖਾਂ ਨੂੰ ਜਾਣਕਾਰੀ ਦੇਣ ਵਾਸਤੇ ਕੀਤੇ ਜਾ ਰਹੇ ਉਪਰਾਲਿਆਂ ਨੂੰ ਵੀ ਨਸਲੀ ਭੇਦਭਾਵ ਖਿਲਾਫ ਅਮਰੀਕੀ ਸਿੱਖਾਂ ਵੱਲੋਂ ਲੜੀ ਜਾ ਰਹੀ ਲੜਾਈ ਵਿੱਚ ਦਿੱਲੀ ਕਮੇਟੀ ਵੱਲੋਂ 10,000 ਅਮਰੀਕੀ ਡਾਲਰ ਦੀ ਮਦਦ ਦੀ ਵੀ ਜਾਣਕਾਰੀ ਜੀ.ਕੇ ਨੇ ਦਿੱਤੀ।ਇਸ ਮੀਡੀਆ ਮੁਹਿੰਮ ਰਾਹੀਂ ਸਿੱਖ ਧਰਮ ਦੇ ਖਿਲਾਫ ਲੋਕਾਂ ਦੀ ਅਗਿਆਨਤਾ ਨੂੰ ਠੀਕ ਕਰਨ ਅਤੇ ਸਿੱਖਾਂ ਖਿਲਾਫ ਕੀਤੇ ਜਾ ਰਹੇ ਗੈਰ ਬਰਾਬਰੀ ਵਿਵਹਾਰ ਤੇ ਠਲ੍ਹ ਪਾਉਣ ਦਾ ਜੀ.ਕੇ. ਨੇ ਦਾਅਵਾ ਕੀਤਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media