

ਹੁਸ਼ਿਆਰਪੁਰ, 3 ਮਾਰਚ (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਵਲੋਂ ਪਿੰਡ ਪਾਹਲੇਵਾਲ ਵਿਚ ਲੰਬੇ ਸਮੇਂ ਤੋਂ ਛੱਪੜ ਦੀਆਂ ਲਟਕਦੀਆਂ ਆ ਰਹੀਆਂ ਮੁਸ਼ਿਕਲਾਂ ਨੂੰ ਲੈ ਕੇ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਇਕ ਪਿੰਡ ਦੇ ਲੋਕਾਂ ਦਾ ਵਫਦ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮਿਲਿਆ ਤੇ ਦੱਸਿਆ ਕਿ 5 ਕਨਾਲ 10 ਮਰਲੇ ਦੇ ਛਪੱੜ ਨੇ ਮਹਾਂਮਾਰੀ ਦਾ ਰੂਪ ਧਾਰਨ ਕਰ ਰਖਿੱਆ ਹੈ, ਲੋਕਾਂ ਦੇ ਘਰਾਂ ਅੰਦਰ ਛਪੱੜ ਕਾਰਨ ਹੋ ਹੋਏ ਨੁਕਸਾਨ, ਗਲੀਆਂ ਵਿਚ ਖੜੇ ਗੰਦੇ ਪਾਣੀ ਸਬੰਧੀ ਛਪੱੜ ਨੂੰ ਪਿੰਡ ਦੀ ਆਬਾਦੀ ਵਿਚੋਂ ਬਾਹਰ ਕਢਣ ਨੂੰ ਲੈ ਕੇ ਮੰਗ ਪੱਤਰ ਦੇਣ ਤੋਂ ਪਹਿਲਾਂ ਮਿੰਨੀ ਸੈਕਟ੍ਰੀਏਟ ਦੇ ਬਾਹਰ ਪੰਜਾਬ ਸਰਕਾਰ ਵਲੋਂ ਪਿੰਡਾਂ ਨਾਲ ਕੀਤੇ ਜਾ ਰਹੇ ਵਿਤਕਰਿਆਂ ਦੇ ਵਿਰੁਧ ਰੋਸ ਪ੍ਰਗਟ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਸਾਲ ਕੁ ਪਹਿਲਾਂ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਲੱਖਾਂ ਰੁਪਏ ਸਰਕਾਰ ਨੇ ਦਿਤੇ ਸੀ ਪਰ ਫੈਲੇ ਭ੍ਰਿਸ਼ਟਾਚਾਰ ਕਾਰਨ ਸਭ ਮੁਸ਼ਿਕਲਾਂ ਉਥੇ ਦੀਆਂ ਉਥੇ ਹੀ ਖੜੀਆਂ ਹਨ। ਇਹ ਵੀ ਦੱਸਿਆ ਕਿ ਛਪੱੜ ਕਾਰਨ ਪਿੰਡ ਵਿਚ 3,4 ਮੋਤਾਂ ਵੀ ਹੋ ਚੁੱਕੀਆਂ ਹਨ। ਗੰਦਾ ਸੀਵਰੇਜ ਵਾਲਾ ਪਾਣੀ ਲੋਕਾਂ ਦੇ ਘਰਾਂ ਵਿਚ ਬੜ ਜਾਂਦਾ ਹੈ ਅਤੇ ਬਿਨ੍ਹਾਂ ਬਰਸਾਤ ਦੇ ਦਿਨਾਂ ਵਿਚ ਨਾਲੀਆਂ, ਸੜਕਾਂ ਤੇ ਗਲੀਆਂ ਭਰੀਆਂ ਰਹਿੰਦੀਆ ਹਨ। ਜਿਥੇ ਕੇ ਸਕੂਲੀ ਬੱਚਿਆਂ ਨੂੰ ਬੜੀ ਮੁਸ਼ਿਕਲ ਨਾਲ ਸਕੂਲ ਤਕ ਪਹੁੰਚਾਉਣਾ ਪੈਂਦਾ ਹੈ। ਇਹ ਵੀ ਕਿਹਾ ਕਿ ਲੋਕ ਆਮ ਤੋਰ ਤੇ ਕਿਸੇ ਨਾ ਕਿਸੇ ਬੀਮਾਰੀ ਦਾ ਸ਼ਿਕਾਰ ਰਹਿਦੇ ਹਨ। ਘਰਾਂ ਦੀ ਵਾਟਰ ਸਪਲਾਈ ਦੇ ਪਾਇਪ ਵੀ ਇਸ ਗੰਦੇ ਪਾਣੀ ਵਿਚ ਡੁੱਬੀ ਪਈ ਹੈ, ਗੰਦੇ ਪਾਣੀ ਦਾ ਪ੍ਰਭਾਵ ਪੀਣ ਵਾਲੇ ਪਾਣੀ ਉਤੇ ਵੇਖਣ ਨੂੰ ਮਿਲ ਰਿਹਾ ਹੈ ਤੇ ਪੀਣ ਵਾਲਾ ਪਾਣੀ ਕੁਝ ਸਮੇਂ ਬਾਅਦ ਪੀਲਾ ਪੈ ਜਾਂਦਾ ਹੈ। ਇਹ ਵੀ ਦੱਸਿਆ ਕਿ ਪਿੰਡ ਦੇ ਕਈ ਲੋਕ ਸਾਬਕਾ ਸਰਪੰਚ, ਮੌਜੂਦਾ ਸਰਪੰਚ ਸਬੰਧਤ ਮਹਿਕਮ ਨੂੰ ਫਰਿਆਦ ਵੀ ਕਰ ਚੁੱਕੇ ਹਨ, ਪਰ ਮੁਸ਼ਿਕਲ ਨੂੰ ਹੱਲ ਕਰਨ ਦੀ ਅਧਿਕਾਰੀ ਵੀ ਲਾਰਿਆਂ ਤੇ ਗੱਪਾਂ ਮਾਰਕੇ ਲੋਕਾਂ ਨੂੰ ਖੁਸ਼ ਕਰਦੇ ਰਹਿੰਦੇ ਹਨ ਤੇ ਅਪਣੀਆਂ ਜੇਬਾਂ ਗਰਮ ਕਰਨ ਵਿਚ ਲੱਗੇ ਹੋਏ ਹਨ। ਛਪੱੜ ਦੇ ਕੰਡੇ ਲਗਾ ਬਿਜਲੀ ਦਾ ਟਰਾਂਸਫਾਮ ਵੀ ਹਾਦਸਿਆਂ ਨੂੰ ਸਦਾ ਦੇ ਰਿਹਾ ਹੈ। ਪਹਿਲਾਂ ਵੀ ਇਥੇ ਕਈ ਹਾਦਸੇ ਵਾਪਰ ਚੁੱਕੇ ਹਨ। ਕਦੇ ਵੀ ਨੰਗੀਆਂ ਤਾਰਾਂ ਕਰਕੇ ਉਥੇ ਹਾਦਸਾ ਵਾਪਰ ਸਕਦਾ ਹੈ ਤੇ ਪਾਵਰਕਾਮ ਦੇ ਅਧਿਕਾਰੀ ਉਸ ਲਈ ਜੁੰਮੇਵਾਰ ਹੋਣਗੇ। ਧੀਮਾਨ ਨੇ ਲੋਕਾਂ ਦੇ ਇੰਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਛਪੱੜ ਅਬਾਦੀ ਦੇ ਘੇਰੇ ਵਿਚ ਆ ਗਿਆ ਹੈ ਤੇ ਛਪੱੜ ਵਿਚ ਲਗਾਤਾਰ ਘਰਾਂ ਦਾ ਗੰਦਾ ਪਾਣੀ ਆਉਣ ਕਰਕੇ ਸਾਰਾ ਸਾਰਾ ਦਿਨ ਉਸ ਗੰਦੇ ਪਾਣੀ ਦੀ ਬੰਦਬੂ ਆਉਾਂਦੀ ਹਿੰਦੀ ਹੈ, ਮਛੱਰਾ ਦਾ ਘਰ ਬਣਿਆ ਪਿਆ ਹੈ । ਛਪੱੜ ਦੇ ਆਸ ਪਾਸ ਲੋਕਾਂ ਦੇ ਘਰਾਂ ਵਿਚ ਵੱਡੀਆਂ ਤਰੇੜਾਂ ਆ ਗਈਆਂ ਹਨ ਤੇ ਮਕਾਨਾ ਦੀ ਹਾਲਤ ਖਸਤਾ ਹੋ ਚੁੱਕੀ ਹੈ, ਗੰਦੇ ਪਾਣੀ ਕਾਰਨ ਕਾਰਨ ਲੋਕ ਦਮਾ, ਖਾਂਸੀ, ਟੀ ਬੀ ਅਤੇ ਕੈਂਸਰ ਦੇ ਵੀ ਸ਼ਿਕਾਰ ਹੋ ਸਕਦੇ ਹਨ ਅਤੇ ਲੋਕਾਂ ਦਾ ਹਜਾਰਾਂ ਰੁਪਏ ਦਾ ਆਰਥਿਕ ਨੁਕਸਾਨ ਵੀ ਹੋ ਚੁੱਕਾ ਹੈ ਅਤੇ ਹੋ ਵੀ ਰਿਹਾ ਹੈ। ਸਭ ਤੋਂ ਮਾੜੀ ਗੱਲ ਇਹ ਹੈ ਕਿ ਲੋਕਾਂ ਦੇ ਮੁਢੱਲੇ ਸੰਵਿਧਾਨਕ ਅਧਿਕਾਰਾਂ ਨੂੰ ਸਰਕਾਰਾਂ ਅਖੋਂ ਪਰੋਖੇ ਕਰਕੇ ਝੂਠੀਆਂ ਹੀ ਵਿਕਾਸ ਦੇ ਦਮਗਜੇ ਮਾਰ ਕੇ ਵਿਕਾਸ ਦੇ ਨਾਹਰੇ ਮਾਰ ਰਹੀਆਂ ਹਨ। ਸੰਵਿਧਾਨਕ ਤੋਰ ਤੇ ਸਰਕਾਰ ਦਾ ਮੁਢੱਲਾ ਫਰਜ ਬਣਦਾ ਹੈ ਕਿ ਲੋਕਾਂ ਨੂੰ ਜਿੰਦਗੀ ਜਿਊਣ ਲਈ ਸਾਫ ਸੁਥਰਾ ਮਾਹੋਲ ਬਣਾ ਕੇ ਦੇਵੇ ਪਰ ਸਰਕਾਰੀ ਨੀਤੀਆਂ ਦੇ ਨਤੀਜੇ ਤਾਂ ਸੰਵਿਧਾਨਕ ਅਧਿਕਾਰਾਂ ਦੇ ਉਲਟ ਹੀ ਨਿਕਲ ਰਹੇ ਹਨ। ਪਿੰਡ ਦੇ ਲੋਕ ਇਸ ਗੰਦਗੀ ਭਰੇ ਮਾਹੋਲ ਨੂੰ ਵੇਖ ਬਹੁਤ ਹੀ ਡਰੇ ਹੋਏ ਹਨ, ਸੋਚਦੇ ਹਨ ਕਿ ਕਿਸੇ ਵੇਲੇ ਵੀ ਉਹ ਕਿਸੇ ਵੀ ਮਹਾਂਮਾਰੀ ਦਾ ਸ਼ਿਕਾਰ ਹੋ ਸਕਦੇ ਹਨ। ਧੀਮਾਨ ਨੇ ਕਿਹਾ ਕਿ ਸਭ ਤੋਂ ਮਾੜੀ ਅਤੇ ਮੰਦਭਾਗੀ ਗੱਲ ਇਹ ਹੈ ਕਿ ਗੜ੍ਹਸ਼ੰਕਰ ਬਲਾਕ ਦੇ ਪੰਚਾਇਤ ਅਫਸਰ ਤੇ ਬਲਾਕ ਵਿਕਾਸ ਅਫਸਰ ਸਭ ਕੁਝ ਜਾਣਦੇ ਹੋਇਆਂ ਵੀ ਲੋਕਾਂ ਨੂੰ ਸਾਫ ਸੁਥਰਾ ਮਾਹੋਲ ਮੁਹਈਆ ਕਰਵਾਉਣ ਵਿਚ ਰੁਚੀ ਨਹੀਂ ਵਿਖਾ ਰਹੇ। ਇਹ ਵੀ ਕਿੰਨੀ ਹਾਸੋਹੀਣ ਗੱਲ ਹੈ ਕਿ ਪੰਜਾਬ ਸਰਕਾਰ ਵਿਕਾਸ ਦੀਆਂ ਡੀਂਗਾਂ ਮਾਰ ਰਹੀ ਹੈ। ਆਮ ਲੋਕਾਂ ਦਾ ਜੀਵਨ ਉਥੇ ਪੂਰੀ ਤਰ੍ਹਾਂ ਨਰਕ ਬਣਿਆ ਪਿਆ ਹੈ। ਲੋਕ ਕਈ ਵਾਰੀ ਬਿਮਾਰ ਵੀ ਹੋ ਚੁੱਕੇ ਹਨ, ਮਲੇਰੀਏ, ਪਥੱਰੀਆਂ ਆਦਿ ਦੇ ਵੀ ਸ਼ਿਕਾਰ ਹੋ ਚੁੱਕੇ ਹਨ। ਧੀਮਾਨ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਤੁਰੰਤ ਪਿੰਡ ਵਿਚੋਂ ਛਪੱੜ ਨੂੰ ਬਾਹਰ ਕਢਣ ਦਾ ਪ੍ਰਬੰਧ ਕੀਤਾ ਜਾਵੇ, ਲੋਕਾਂ ਦੇ ਮਕਾਨਾਂ ਨੂੰ ਹੋਏ ਆਰਥਿਕ ਨੁਕਸਾਨ ਦਾ ਸਰਵੇ ਕਰਵਾ ਕੇ ਉਸ ਦੀ ਭਾਰਪਾਈ ਕੀਤੀ ਜਾਵੇ, ਪਿੰਡ ਵਿਚ ਛਪੱੜ ਦੇ ਕਿਨਾਰੇ ਲੱਗਾ ਟਰਾਂਸਫਾਰਮ ਦੀ ਹਾਲਤ ਲਈ ਯੋਗ ਕਦਮ ਪੁਟੇ ਜਾਣ ਦੀ ਵੀ ਮੰਗ ਕੀਤੀ।
ਇਸ ਮੋਕੇ ਰਾਮ ਆਸਰਾ, ਬਲਵੀਰ ਸਿੰਘ, ਹਰਜਿੰਦਰ ਸਿੰਘ ਬਾਜਵਾ ਅਤੇ ਪ੍ਰੇਮ ਸਿੰਘ ਸਰਪੰਚ, ਪ੍ਰਮੇ ਸਿੰਘ ਪ੍ਰੇਮੀ, ਰਾਮਪਾਲ, ਹਰਮੇਸ਼ ਲਾਲ ਪੰਚ, ਮਹਿੰਦਰ ਸਿੰਘ, ਰਣਜੀਤ ਸਿੰਘ, ਕਮਲ ਕੁਮਾਰ ਮੋਹਨ ਸਿੰਘ, ਸੁਰਿੰਦਰ ਕੁਮਾਰ, ਭੀਸ਼ਮ ਸ਼ਿਘ, ਮਨੋਹਰ ਲਾਲ, ਬਲਵੀਰ ਸਿੰਘ, ਮਨੋਜ ਕੁਮਾਰ, ਉਰਮਲਾ, ਬਬੀਤਾ, ਸੁਰਿੰਦਰ ਕੌਰ, ਸੁਸ਼ਮਾ ਆਦਿ ਹਾਜ਼ਰ ਸਨ।
Punjab Post Daily Online Newspaper & Print Media