Friday, April 17, 2026

ਵੋਟਰ ਸੂਚੀਆਂ ਨੂੰ ਗਲਤੀ ਰਹਿਤ ਬਣਾਉਣ ਲਈ ਵਿਸ਼ੇਸ਼ ਪ੍ਰੋਗਰਾਮ ਸ਼ੁਰੂ – ਡੀ. ਸੀ

ਹੁਸ਼ਿਆਰਪੁਰ, 3 ਮਾਰਚ (ਸਤਵਿੰਦਰ ਸਿੰਘ) – ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਨੂੰ ਗਲਤੀ ਰਹਿਤ ਬਣਾਉਣ ਦੇ ਮਕਸਦ ਨਾਲ ਨੈਸ਼ਨਲ ਇਲੈਕਟੋਰਲ ਰੋਲਜ਼ ਪੀਊਰੀਫਿਕੇਸ਼ਨ ਐਂਡ ਅਥੈਂਟੀਕੇਸ਼ਨ ਪ੍ਰੋਗਰਾਮ (NERPAP) ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ- ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਦੋ ਤਰੀਕਿਆਂ ਨਾਲ ਲਿੰਕ ਕੀਤਾ ਜਾ ਸਕਦਾ ਹੈ ਪਹਿਲੇ ਤਰੀਕੇ ਤਹਿਤ ਵੋਟਰ ਖੁਦ ਭਾਰਤ ਚੋਣ ਕਮਿਸ਼ਨ ਦੇ ਪੋਰਟਲ ‘ਨੈਸ਼ਨਲ ਵੋਟਰ ਸਰਵਿਸ ਪੀ’ (NVSP) ਤੇ, 51969 ਤੇ ਐਸ ਐਮ ਐਸ ਕਰਕੇ, ਈਮੇਲ ਰਾਹੀਂ, ਟੋਲ ਫਰੀ ਨੰਬਰ 1950 ਤੇ ਕਾਲ ਕਰਕੇ ਅਤੇ ਵੋਟਰ ਕਾਰਡ ਅਤੇ ਅਧਾਰ ਕਾਰਡ ਦੀ ਸੂਚਨਾ ਅਨੈਕਸਚਰ-ਏ ਵਿੱਚ ਭਰ ਕੇ ਕਰ ਸਕਦਾ ਹੈ ਅਤੇ ਦੂਜੇ ਤਰੀਕੇ ਤਹਿਤ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਬੂਥ ਲੈਵਲ ਅਫ਼ਸਰਾਂ ਨੂੰ ਘਰ-ਘਰ ਭੇਜ ਕੇ ਵੋਟਰਾਂ ਪਾਸੋਂ ਅਧਾਰ ਕਾਰਡ ਅਤੇ ਵੋਟਰ ਕਾਰਡ ਦੀ ਜਾਣਕਾਰੀ ਪ੍ਰਾਪਤ ਕਰਨਗੇ। ਇਹ ਸੂਚਨਾ ਜ਼ਿਲ੍ਹਾ ਚੋਣ ਦਫ਼ਤਰ, ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ/ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਅਤੇ ਸੁਵਿਧਾ ਕੇਂਦਰਾਂ ਵਿੱਚ ਵੀ ਜਮ੍ਹਾਂ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਰਾਸ਼ਟਰੀ ਪੱਧਰ ਤੇ ਸਮੂਹ ਪੋਲਿੰਗ ਸਟੇਸ਼ਨਾਂ ਤੇ 12 ਅਪ੍ਰੈਲ 2015 ਨੂੰ ਸਪੈਸ਼ਲ ਕੈਂਪ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਵਿੱਚੋਂ ਦੋਹਰੀ ਐਂਟਰੀ ਦੀ ਕਟੌਤੀ ਕਰਨ ਲਈ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਮ ਜਨਤਾ ਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਦੋਹਰੀ ਵੋਟ ਬਣਾਉਣਾ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 31 ਅਧੀਨ ਅਪਰਾਧ ਹੈ। ਇਸ ਸਮੇਂ ਜਿਨ੍ਹਾਂ ਵੋਟਰਾਂ ਵੱਲੋਂ ਆਪਣੀ ਦੋਹਰੀ ਵੋਟ ਦੀ ਐਂਟਰੀ ਕਟਵਾਊੁਣ ਲਈ ਖੁਦ ਫਾਰਮ ਨੰ:-7 ਭਰਿਆ ਜਾਵੇਗਾ, ਉਨ੍ਹਾਂ ਨੂੰ ਪ੍ਰਸੰਸਾ ਪੱਤਰ ਦਿੱਤਾ ਜਾਵੇਗਾ।ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਧਾਰ ਕਾਰਡ ਵੋਟਰ ਕਾਰਡ ਨਾਲ ਜੋੜਨ ਅਤੇ ਡਬਲ ਵੋਟਾਂ ਕਟਵਾਉਣ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ, ਪੋਲਿੰਗ ਬੂਥ ਏਜੰਟ, ਬੂਥ ਲੈਵਲ ਵਲੰਟੀਅਰ, ਬੂਥ ਲੈਵਲ ਅਫ਼ਸਰ, ਪੈਰਾ ਵਰਕਰ, ਨਹਿਰੂ ਯੂਵਾ ਕੇਂਦਰ ਦੇ ਵਲੰਟੀਅਰ, ਐਨ ਜੀ ਓਜ਼, ਸੀ ਐਸ ਓਜ਼ ਦੇ ਪ੍ਰਤੀਨਿਧੀ, ਸਕੂਲਾਂ ਅਤੇ ਕਾਲਜਾਂ ਦੇ ਮੁੱਖੀ ਭਾਰਤ ਚੋਣ ਕਮਿਸ਼ਨ ਵੱਲੋਂ ਚਲਾਈ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply