ਅੰਮ੍ਰਿਤਸਰ, 4 ਮਾਰਚ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀ ਸਾਬਕਾ ਹੋਣਹਾਰ ਗਿੱਧੇ ਦੀ ਵਿਦਿਆਰਥਣ ਸਵਾਤੀ ਕੁੰਦਨ ਨੇ ਪੰਜਾਬ ਸਿਵਲ ਸਰਵਿਸਿਜ਼ ਦਾ ਇਮਤਿਹਾਨ ਪਾਸ ਕਰਕੇ ਆਪਣੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਬੀਤੇ ਦਿਨ 3 ਮਾਰਚ ਨੂੰ ਸਵਾਤੀ ਕੁੰਦਨ ਬੀ. ਬੀ. ਕੇ. ਡੀ. ਏ. ਵੀ. ਕਾਲਜ ਵਿਖੇ ਪਹੁੰ
ਚਦਿਆਂ ਲੋਕਲ ਮੈਨਜਿੰਗ ਕਮੇਟੀ ਦੇ ਮੈਂਬਰ ਸ਼੍ਰੀਮਾਨ ਸ਼ੁਦਰਸ਼ਨ ਕਪੂਰ ਜੀ ਅਤੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਜੀ ਨੇ ਸਵਾਤੀ ਕੁੰਦਨ ਦਾ ਨਿੱਘਾ ਸੁਆਗਤ ਕਰਦਿਆਂ ਫੁੱਲਾਂ ਦੇ ਗੁਲਦਸਤੇ ਤੇ ਫੁਲਕਾਰੀ ਭੇਂਟ ਕੀਤੀ। ਇਸ ਮੌਕੇ ਮੈਡਮ ਡਾ. ਆਰੀਆ, ਡਾ. ਰਾਣੀ, ਪ੍ਰੋ. ਸਿਮਰਜੀਤ ਅਤੇ ਹੋਰ ਸਟਾਫ ਤੇ ਗਿੱਧਾ ਟੀਮ ਦੀਆਂ ਵਿਦਿਆਰਥਣਾਂ ਹਾਜ਼ਰ ਸਨ।
ਸਾਬਕਾ ਵਿਦਿਆਰਥਣ ਸਵਾਤੀ ਕੁੰਦਨ ਨੇ ਪੰਜਾਬ ਸਿਵਲ ਸਰਵਿਸਿਜ਼ ਦਾ ਇਮਤਿਹਾਨ ਪਾਸ ਕਰਕੇ ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਸਵਾਤੀ ਕੁੰਦਨ ਇਹ ਸ਼ਬਦ ਕਹਿਣ ਤੇ ਬਹੁਤ ਮਾਣ ਮਹਿਸੂਸ ਕਰਦੀ ਹੈ ਕਿ ਅੱਜ ਜੋ ਕੁਝ ਵੀ ਉਹ ਹੈ ਉਹ ਬੀ. ਬੀ. ਕੇ. ਡੀ. ਏ. ਵੀ. ਕਾਲਜ ਦੀ ਬਦੋਲਤ ਹੀ ਇਸ ਉੱਚੇ ਅਹੁੱਦੇ ਤੇ ਪਹੁੰਚੀ ਹੈ।
ਸਵਾਤੀ ਕੁੰਦਨ ਨੇ ਦੂਸਰੀ ਵਾਰ ‘ਚ ਇਹ ਇਮਤਿਹਾਨ ਪਾਸ ਕਰਨ ਅਤੇ ਆਪਣਾ ਸੁਪਨਾ ਪੂਰਾ ਕਰਕੇ ਬਹੁਤ ਖ਼ੁਸ਼ ਹੈ ਅਤੇ ਆਪਣੇ ਇਸ ਖੇਤਰ ਨਾਲ ਜੁੜੀਆਂ ਜਿੰਮੇਵਾਰੀਆਂ ਨਿਭਾਉਣ ਲਈ ਤਿਆਰ ਬਰ ਤਿਆਰ ਹੈ।ਉਹਨਾਂ ਦੱਸਿਆ ਕਿ ਮੇਰੀ ਇਸ ਪ੍ਰਾਪਤੀ ਦਾ ਸਿਹਰਾ ਮੇਰੇ ਅਧਿਆਪਕਾਂ ਨੂੰ ਜਾਂਦਾ ਹੈ।
ਸਵਾਤੀ ਕੁੰਦਨ ਨੇ ਕਾਲਜ ਦੇ ਦਿਨਾਂ ਨੂੰ ਯਾਦ ਕਰਦਿਆ ਗਿੱਧਾ ਟੀਮ ਦੇ ਅਨੁਭਵ ਵੀ ਸਾਂਝੇ ਕੀਤੇ ਅਤੇ ਡਾ. ਰਾਣੀ ਮੈਡਮ ਨੂੰੰ ਗਿੱਧਾ ਟੀਮ ਦੀ ਮਾਂ ਕਿਹਾ।ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਤਾਜ਼ੀਆਂ ਕੀਤੀਆਂ ਤੇ ਵਿਦਿਆਰਥਣਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੂੰ ਮਿਹਨਤ ਕਰਨ ਦੇ ਗੁਰਮੰਤਰ ਵੀ ਦਿੱਤੇ। ਇਸ ਮੌਕੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਸਵਾਤੀ ਕੁੰਦਨ ਦੀ ਇਸ ਵੱਡੀ ਪ੍ਰਾਪਤੀ ਤੇ ਮਾਣ ਮਹਿਸੂਸ ਕਰਦਿਆਂ ਉਹਨਾਂ ਦੇ ਉਚੇਰੇ ਭਵਿੱਖ ਲਈ ਸ਼ੁਭ ਇਛਾਵਾਂ ਦਿਤੀਆਂ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media