
ਫਾਜ਼ਿਲਕਾ, 4 ਮਾਰਚ (ਵਨੀਤ ਅਰੋੜਾ) – ਪੰਜਾਬ ਰਾਜ ਅਨੁਸੂਚਿਤ ਜਾਤਿ ਕਮਿਸ਼ਨ ਦੇ ਮੈਬਰ ਸ਼੍ਰੀ ਕਰਨਵੀਰ ਇੰਦੋਰਾ ਵੱਲੋਂ ਅੱਜ ਫਾਜ਼ਿਲਕਾ ਜਿਲ੍ਹੇ ਅੰਦਰ ਸਥਾਨਕ ਰੈਸਟ ਹਾਉਸ ਵਿਖੇ ਪੁੱਜ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ । ਇਸ ਮੌਕੇ ਫਾਜ਼ਿਲਕਾ ਦੀਆਂ ਧਾਰਮਿਕ ਜੱਥੇਬੰਦੀਆਂ ਵੱਲੋ ਸ਼੍ਰੀ ਇੰਦੋਰਾਂ ਨੂੰ ਇੱਕ ਮੰਗ ਪੱਤਰ ਦੇ ਕੇ ਗੁਰੂ ਰਵਿਦਾਸ ਜੀ ਦੀ ਫੋਟੋ ਤੇ ਗਲਤ ਸ਼ਬਦਾਵਲੀ ਲਿਖਣ ਵਾਲੇ ਵਿਰੁੱਰ ਕਾਰਵਾਈ ਕਰਨ ਦੀ ਮੰਗ ਕੀਤੀ ਗਈ ।
ਇਸ ਮੌਕੇ ਸ਼੍ਰੀ ਇੰਦੋਰਾ ਨੇ ਸਾਰੇ ਵਰਗਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਮੁਸ਼ਕਲਾਂ ਦੇ ਹਲ ਕਰਨ ਦੇ ਨਿਰਦੇਸ਼ ਦਿੱਤੇ ਤੇ ਕਿਹਾ ਕਿ ਲੋਕਾਂ ਨੂੰ ਕਿਸੇ ਤਰਾਂ ਦੀ ਮੁਸ਼ਕਲ ਨਹੀ ਪੇਸ਼ ਆਉਣੀ ਚਾਹੀਦੀ ਤੇ ਸਰਕਾਰ ਵੱਲੋ ਦਿੱਤੀਆਂ ਜਾਂਦੀਆਂ ਸਾਰੀਆਂ ਸਹੂਲਤਾਂ ਆਮ ਜਨਤਾ ਤੱਕ ਪਹੁੰਚਣੀਆਂ ਚਾਹੀਦੀਆਂ ਹਨ।ਡੀ.ਐਸ.ਪੀ. ਸ਼੍ਰੀ ਵੀਰ ਚੰਦ ਨੇ ਉਨ੍ਹਾਂ ਨੂੰ ਵਿਸ਼ਵਾਸ਼ ਦਵਾਇਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਅਧਾਰ ਤੇ ਹਲ ਕੀਤਆਂ ਜਾਣਗੀਆਂ।
ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਅੰਦਰ ਅਨੁਸੂਚਿਤ ਜਾਤੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਉਹ ਜਿਲ੍ਹਾ ਪੱਧਰ ਦੇ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਹਨ।ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਦੇ ਨਾਲ ਸੰਬਧਤ ਲੋਕ ਚੰਡੀਗੜ੍ਹ ਤੱਕ ਕਿਰਾਇਆ ਭਾੜਾ ਲਗਾ ਕੇ ਬੜੀ ਮੁਸ਼ਕਲਾਂ ਨਾਲ ਪੁਜਦੇ ਹਨ ਜਿਸਨੂੰ ਧਿਆਣ ਵਿਚ ਰੱਖਦੇ ਹੋਏ ਉਨ੍ਹਾਂ ਇਹ ਫੈਸਲਾ ਲਿਆ ਹੈ ਉਹ ਜਿਲ੍ਹਾ ਪੱਧਰ ਤੇ ਪੁੱਜ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਨਣਗੇ ਜਿਸ ਤਹਿਤ ਉਨ੍ਹਾਂ ਨੇ ਅੱਜ ਸਭ ਤੋਂ ਪਹਿਲਾਂ ਫਾਜ਼ਿਲਕਾ ਦਾ ਦੋਰਾ ਕੀਤਾ।ਇਸ ਮੋਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਐਸ.ਸੀ. ਐਸ.ਟੀ ਐਕਟ 1989 ਦੇ ਅਧੀਨ ਹੁਣ ਤੱਕ ਕੋਈ ਵੀ ਕੇਸ ਦਰਜ ਨਹੀ ਹੋਇਆ ।
ਇਸ ਮੋਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਫਾਜਿਲਕਾ ਸ਼੍ਰੀ ਸੁਭਾਸ਼ ਖਟਕ,ਤਹਿਸੀਲਦਾਰ ਸ਼੍ਰੀ ਡੀ.ਪੀ.ਪਾਂਡੇ, ਡੀ.ਐਸ.ਪੀ. ਸ਼੍ਰੀ ਵੀਰ ਚੰਦ, ਜਿਲ੍ਹਾ ਭਲਾਈ ਅਫਸਰ ਸ਼੍ਰੀ ਬਰਿੰਦਰ ਸਿੰਘ, ਸ਼੍ਰੀ ਜਗਸੀਰ ਸਿੰਘ ਤਹਿਸੀਲ ਭਲਾਈ ਅਫਸਰ ਅਬੋਹਰ, ਡੀ.ਈ.ਓ (ਸੈ) ਸ. ਸੁਖਵੀਰ ਸਿੰਘ ਬੱਲ, ਡੀ.ਈ.ਓ(ਪ੍ਰਾ.) ਸ਼੍ਰੀ ਹਰੀ ਚੰਦ ਕੰਬੋਜ, ਮੈਡਮ ਭਾਵਨਾ, ਸ਼੍ਰੀ ਅਸ਼ੋਕ ਮਹਿੰਦਰਾ ਦਲਿਤ ਹਯੁਮਨ ਰਾਈਟਸ ਸਟੇਟ ਕੋਆਰਡੀਨੇਟਰ, ਦਲਿਤ ਫਾਉਂਡੇਸ਼ਨ ਦੇ ਆਗੂ ਸ਼੍ਰੀ ਪਵਨ ਰੁਪਾਣਾ, ਸ਼੍ਰੀ ਸੰਤ ਰਾਮ ਸੋਲੀਆ ਅਤੇ ਸ਼੍ਰੀ ਰੰਜੀਤ ਸਿੰਘ ਰਾਣਾ ਅਰਨੀਵਾਲ ਆਦਿ ਵੀ ਮੋਜੂਦ ਸਨ ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media