ਵੋਟਰ ਸ਼ਨਾਖਤੀ ਕਾਰਡ ਨੰਬਰ ਨੂੰ ਆਧਾਰ ਕਾਰਡ ਨੰਬਰ ਨਾਲ ਲਿੰਕ ਕਰਨ ਸਬੰਧੀ ਪ੍ਰੋਗਰਾਮ

ਅੰਮ੍ਰਿਤਸਰ, 4 ਮਾਰਚ (ਸੁਖਬੀਰ ਸਿੰਘ) – ਸ੍ਰੀ ਰਵੀ ਭਗਤ ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਆਮ ਜਨਤਾ ਦੀ ਜਾਣਕਾਰੀ ਹਿੱਤ ਸੂਚਿਤ ਕੀਤਾ ਜਾਂਦਾ ਹੈ ਕਿ ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਚੋਣ ਹਲਕਿਆਂ ਵਿੱਚ ਦਰਜ ਅਜਿਹੇ ਵੋਟਰ ਜਿਹਨਾ ਦੇ ਨਾਮ ਇੱਕ ਜਾਂ ਇੱਕ ਤੋਂ ਵੱਧ ਚੋਣ ਹਲਕਿਆਂ ਵਿੱਚ ਇੱਕ ਤੋਂ ਵੱਧ ਵਾਰ ਦਰਜ ਹਨ, ਉਹਨਾਂ ਨੂੰ ਆਪਣੀ ਡਬਲ ਵੋਟ ਕਟਾਉਣ ਲਈ ਆਖਰੀ ਮੌਕਾ ਦਿੱਤਾ ਜਾਂਦਾ ਹੈ।ਅਜਿਹੇ ਵੋਟਰ ਆਪਣਾ ਡਬਲ ਵੋਟ ਕਟਾਉਣ ਲਈ ਫਾਰਮ ਨੰਬਰ 7 ਭਰ ਕੇ ਉਹਨਾ ਦੇ ਪਿੰਡ/ਪੋਲਿੰਗ ਬੂਥ ਵਿੱਚ ਨਿਯੁੱਕਤ ਬੀ.ਐਲ.ਓ., ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਨੂੰ ਮਿਤੀ 31.05.2015 ਤੱਕ ਜਮ੍ਹਾਂ ਕਰਵਾ ਸਕਦੇ ਹਨ।ਜੇਕਰ ਮਿਤੀ 31.05.2015 ਤੋਂ ਬਾਅਦ ਕੋਈ ਅਜਿਹਾ ਵੋਟਰ ਜਿਸ ਦੀ ਡਬਲ ਵੋਟ ਬਣੀ ਹੋਵੇਗੀ, ਉਸ ਦੇ ਖਿਲਾਫ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 31 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਜਿਸ ਅਧੀਨ ਇੱਕ ਸਾਲ ਦੀ ਸਜ਼ਾ ਅਤੇ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।ਇਸ ਲਈ ਜਿਹਨਾ ਦੇ ਨਾਮ ਵੋਟਰ ਸੂਚੀ ਵਿੱਚ ਡਬਲ ਦਰਜ ਹਨ, ਉਹ ਆਪਣੇ ਬਿਨੈ ਪੱਤਰ ਫਾਰਮ ਨੰਬਰ 7 ਵਿੱਚ ਭਰ ਕੇ ਸਬੰਧਤ ਬੀ.ਐਲ.ਓ. ਜਾਂ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਪਾਸ ਜਮਾਂ ਕਰਵਾਉਣ।
ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸ਼ਨਾਖਤੀ ਕਾਰਡ ਨੰਬਰ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ।ਇਸ ਪ੍ਰੋਗਰਾਮ ਤਹਿਤ ਸਮੂਹ ਚੋਣ ਹਲਕਿਆਂ ਵਿੱਚ ਨਿਯੁੱਕਤ ਬੀ.ਐਲ.ਓਜ਼. ਵੱਲੋਂ ਘਰ ਘਰ ਜਾ ਕੇ ਵੋਟਰ ਕਾਰਡ ਨੰਬਰ ਅਤੇ ਆਧਾਰ ਕਾਰਡ ਸਬੰਧੀ ਜਾਣਕਾਰੀ ਨਿਰਧਾਰਤ ਪ੍ਰੋਫਾਰਮੇ ਵਿੱਚ ਮਿਤੀ 31.07.2015 ਤੱਕ ਇਕੱਤਰ ਕੀਤੀ ਜਾਵੇਗੀ ਅਤੇ ਇਕੱਤਰ ਕੀਤੀ ਜਾਣਕਾਰੀ ਸਬੰਧਤ ਈ.ਆਰ.ਓ ਵੱਲੋਂ ਸਾਫਟਵੇਅਰ ਰਾਹੀਂ ਐਂਟਰ ਕੀਤੀ ਜਾਵੇਗੀ।ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ ਵੋਟਰ ਆਪਣਾ ਸ਼ਨਾਖਤੀ ਕਾਰਡ ਨੰਬਰ, ਆਧਾਰ ਕਾਰਡ ਨੰਬਰ, ਮੋਬਾਈਲ ਨੰਬਰ ਅਤੇ ਈਮੇਲ ਆਈ.ਡੀ ਸਬੰਧੀ ਜਾਣਕਾਰੀ ਭਾਰਤ ਚੋਣ ਕਮਿਸ਼ਨ ਵੱਲੋਂ ਡਿਵੈਲਪ ਕੀਤੇ ਗਏ ਸਾਫਟਵੇਅਰ ਂੳਟੋਿਨੳਲ ੜੋਟੲਰਸ ਸ਼ੲਰਵਚਇ ਫੋਰਟੳਲ (ਂੜਸ਼ਫ) ਵਿੱਚ ਨਿੱਜੀ ਤੌਰ ਤੇ ਵੀ ਭਰ ਸਕਦੇ ਹਨ ਜਿਸ ਦਾ ਤਰੀਕਾ ਹੇਠ ਲਿਖਤ ਅਨੁਸਾਰ ਹੈ।
ਸਟੈਪ ਨੰਬਰ 1 (ਹੇਠ ਲਿਖੀ ਵੈਬਸਾਈਟ ਤੇ ਲੌਗਿਨ ਕਰੋ)
https://www.eci.nic.in/ ਅਤੇ ਨੈਸ਼ਨਲ ਵੋਟਰ ਸਰਵਿਸ (National Voters Service Portal (National Voters Service Portal ਤੇ ਕਲਿਕ ਕਰੋ ਅਤੇ ਹੇਠ ਲਿਖੀ ਵੈਬਸਾਈਟ ਖੁੱਲ ਜਾਵੇਗੀ।
http://nvsp.in/
ਸਟੈਪ ਨੰਬਰ 2
ਫੀਡ ਯੁਅਰ ਆਧਾਰ ਕਾਰਡ ‘ਤੇ ਕਲਿਕ ਕਰੋ ਇੱਕ ਨਵਾਂ ਵੈਬ ਪੇਜ ਖੁੱਲੇਗਾ ਜੋ ਹੇਠ ਲਿਖੇ ਅਨੁਸਾਰ ਹੈ।
http://electoralsearch.in/search.jsp
ਇਸ ਪੇਜ ਤੇ ਵੋਟਰ ਕਾਰਡ ਨੰਬਰ ਦੁਆਰਾ ਆਪਣੀ ਵੋਟਰ ਸੂਚਨਾ ਲੱਭੋ (Search by EPIC ਨੰਬਰ) ਤੇ ਕਲਿਕ Click`) ਕਰੋ
ਸਟੈਪ ਨੰਬਰ 3
ਆਪਣਾ ਵੋਟਰ ਕਾਰਡ ਨੰਬਰ ਦਰਜ ਕਰੋ। ਇਸ ਤੋਂ ਬਾਅਦ ਆਪਣਾ ਰਾਜ ਪੰਜਾਬ ਸਲੈਕਟ ਕਰੋ ਅਤੇ ਖੋਜੋ ((Search by EPIC ਤੇ ਕਲਿਕ ਕਰੋ। ਤੁਹਾਡੀ ਸੂਚਨਾ ਦੀ ਜਾਣਕਾਰੀ ਸਾਹਮਣੇ ਆ ਜਾਵੇਗੀ ਸੂਚਨਾ ਦੇ ਖੱਬੇ ਹੱਥ ਆਧਾਰ ਫੀਡ ਕਰੋ (Feed Aadhar ਨੰਬਰ) ਦਾ ਬਟਨ ਹੈ ਤੇ ਕਲਿਕ Click`) ਕਰੋ, ਸਾਹਮਣੇ ਇੱਕ ਹੋਰ ਫਾਰਮ ਖੁੱਲ ਜਾਵੇਗਾ।ਇਸ ਫਾਰਮ ਵਿੱਚ ਆਪਣੇ ਆਧਾਰ ਕਾਰਡ ਸਬੰਧੀ ਜਾਣਕਾਰੀ ਭਰੋ ਅਤੇ ਸਬਮਿਟ (Submit)) ਤੇ ਕਲਿਕ Click`) ਕਰੋ।
Name in Aadhaar Card, EPIC No, Aadhaar Number, Mobile Number, Email ID (Optional)
ਹੁਣ ਤੁਹਾਡਾ ਆਧਾਰ ਕਾਰਡ ਨੰਬਰ ਵੋਟਰ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।
ਆਮ ਜਨਤਾ ਅਤੇ ਰਾਜਨੀਤਿਕ ਪਾਰਟੀਆਂ ਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਦੀ ਪਿਓਰੀਫਿਕੇਸ਼ਨ ਸਬੰਧੀ ਸ਼ੁਰੂ ਕੀਤੀ ਗਈ ਇਸ ਮੁਹਿੰਮ ਨੂੰ ਨੇਪਰੇ ਚਾੜਨ ਲਈ ਆਪਣਾ ਪੂਰਾ ਪੂਰਾ ਸਹਿਯੋਗ ਦੇਣ ਦੀ ਖੇਚਲ ਕੀਤੀ ਜਾਵੇ ਤਾਂ ਜੋ ਇਸ ਮਿਤੀਬੱਧ ਕੰਮ ਨੂੰ ਮਿਥੇ ਸਮੇਂ ਅੰਦਰ ਸਫਲਤਾਪੂਰਵਕ ਨੇਪਰੇ ਚਾੜਿਆ ਜਾ ਸਕੇ।
Punjab Post Daily Online Newspaper & Print Media