
ਫਾਜ਼ਿਲਕਾ, 4 ਮਾਰਚ (ਵਨੀਤ ਅਰੋੜਾ) – ਫਾਜਿਲਕਾ 1 ਵਿਖੇ ਬਤੌਰ ਇੰਚਾਰਜ ਸੀਐਚਟੀ ਕੰਮ ਕਰ ਰਹੇ ਮੈਡਮ ਸੱਤਿਆ ਰਾਣੀ ਆਪਣੇ 60 ਸਾਲ ਪੂਰੇ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਪੰਜਾਬ ਤੋਂ ਸੇਵਾ ਮੁਕਤ ਹੋ ਗਏ ਹਨ।ਅੱਜ ਉਨ੍ਹਾਂ ਦੇ ਪਿੱਤਰੀ ਸਕੂਲ ਦੇ ਸਮੂਹ ਸਟਾਫ਼ ਅਤੇ ਬੱਚਿਆਂ ਵੱਲੋਂ ਮੈਡਮ ਸੱਤਿਆ ਰਾਣੀ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ।ਸਕੂਲ ਵਿਚ ਰੱਖੇ ਸਾਦੇ ਸਮਾਗਮ ਵਿਚ ਸਕੂਲ ਅਧਿਆਪਕ ਰਾਜ ਕੁਮਾਰ ਖੱਤਰੀ ਨੇ ਮੈਡਮ ਦੇ ਸੇਵਾ ਕਾਲ ਤੇ ਰੌਸ਼ਨੀ ਪਾਉਦਿਆਂ ਕਿਹਾ ਕਿ ਮੈਡਮ ਸੱਤਿਆ ਰਾਣੀ 12 ਫਰਵਰੀ 1955 ਨੂੰ ਪੈਦਾ ਹੋਏ ਪਹਿਲਾਂ ਹਰਿਆਣਾ ਪ੍ਰਦੇਸ਼ ਵਿਚ ਸਿਰਸਾ ਜ਼ਿਲ੍ਹੇ ਵਿਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕੇਹਰ ਵਾਲਾ ਵਿਚ 1985 ਤੋਂ 1994 ਤੱਕ ਬਤੌਰ ਕੰਮ ਕਰਦੇ ਰਹੇੇ। ਇਸ ਤੋਂ ਬਾਅਦ ਜ਼ਿਲ੍ਹਾ ਫਾਜਿਲਕਾ ਵਿਚ 9 ਅਪਰੈਲ 1994 ਵਿਚ ਬਤੌਰ ਇੰਚਾਰਜ ਅਧਿਆਪਕ ਮਲੋਟ ਰੋਡ ਤੇ ਜ਼ਿਲ੍ਹਾ ਫਾਜਿਲਕਾ ਸਰਕਾਰੀ ਪ੍ਰਾਇਮਰੀ ਸਕੂਲ ਢਿੱਪਾਂ ਵਾਲੀ ਵਿਖੇ ਜੁਆਈਨ ਕੀਤਾ ਤੇ ਲਗਭਗ 13 ਸਾਲ ਸੇਵਾ ਨਿਭਾਈ।
ਇਸ ਤੋਂ ਬਾਅਦ ਉਹਨਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਕਬੂਲ ਸ਼ਾਹ ਖੁੱਬਣ ਵਿਖੇ 20 ਅਕਤੂਬਰ 2009 ਤੱਕ ਸੇਵਾਵਾਂ ਨਿਭਾਈਆਂ। ਆਪਣੀ ਸਰਵਿਸ ਦੇ ਆਖ਼ਰੀ 5 ਸਾਲ 4 ਮਹੀਨੇ ਇਨ੍ਹਾਂ ਨੇ ਬਲਾਕ ਫਾਜ਼ਿਲਕਾ 1 ਦੇ ਅਗਾਹ ਵਧੂ ਸੈਂਟਰ ਸਕੂਲ ਟਾਹਲੀ ਵਾਲਾ ਬੋਦਲਾ ਵਿਚ ਬਤੀਤ ਕੀਤੇ ਇਸ ਮੌਕੇ ਬੋਲਦਿਆਂ ਸਕੂਲ ਅਧਿਆਪਕ ਅਤੇ ਜ਼ਿਲ੍ਹਾ ਆਈਈਡੀ ਕੁਆਰਡੀਨੇਟਰ ਨਿਸ਼ਾਂਤ ਅਗਰਵਾਲ ਨੇ ਕਿਹਾ ਕਿ ਮੈਡਮ ਸੱਤਿਆ ਰਾਣੀ ਦੀ ਅਗਵਾਈ ਵਿਚ ਸਰਕਾਰੀ ਪ੍ਰਾਇਮਰੀ ਟਾਹਲੀ ਵਾਲਾ ਬੋਦਲਾ ਦੇ ਬੱਚਿਆਂ ਤੇ ਅਧਿਆਪਕਾਂ ਨੇ ਸਿੱਖਿਆ ਦੇ ਨਾਲ ਨਾਲ ਸਹਾਇਕ ਗਤੀਵਿਧੀਆਂ, ਖੇਡਾਂ ਵਿਚ ਬਹੁਤ ਪ੍ਰਾਪਤੀਆਂ ਕੀਤੀਆਂ।ਬਤੌਰ ਇੰਚਾਰਜ ਸੀਐਚਟੀ ਮੈਡਮ ਸੱਤਿਆ ਰਾਣੀ ਨੇ ਸਮੂਹ ਅਧਿਆਪਕਾਂ ਨੂੰ ਇੱਕ ਸੂਤਰ ਵਿਚ ਪਿਰੋ ਕੇ ਰੱਖਿਆ ਤੇ ਹੁਣ ਇਸ ਸੈਂਟਰ ਸਕੂਲ ਵਿਚ 11 ਸਕੂਲ ਸ਼ਾਮਿਲ ਹਨ। ਜਦੋਂ ਇਸ ਸੈਂਟਰ ਸਕੂਲ ਵਿਚ ਜ਼ਿਲ੍ਹਾ ਪਰੀਸ਼ਦ ਤੋਂ ਸਿੱਖਿਆ ਵਿਭਾਗ ਵਿਚ ਸ਼ਾਮਿਲ ਸਕੂਲ ਆਏ ਤਾਂ ਉਨ੍ਹਾਂ ਦਾ ਕੰਮ ਵੀ ਆਪਣੇ ਸਹਿਯੋਗੀ ਅਧਿਆਪਕਾਂ ਦੇ ਨਾਲ ਬਖੂਬੀ ਨਿਭਾਇਆ।
ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਾਜ਼ਿਲਕਾ 1 ਦੇ ਨਾਲ ਨਾਲ ਉਸ ਸਮੇਂ ਚੱਲੇ ਪੜ੍ਹੋ ਪੰਜਾਬ ਤੇ ਮੌਜੂਦਾ ਸਮੇਂ ਚੱਲ ਰਹੇ ਪ੍ਰਵੇਸ਼ ਪ੍ਰੋਜੈਕਟ ਦੀਆਂ ਸਮੁਚੀਆਂ ਹਦਾਇਤਾਂ ਦੀ ਪਾਲਣਾ ਇਨ੍ਹਾਂ ਨੇ ਇਸ ਸਕੂਲ ਵਿਚ ਬੜੇ ਹੀ ਸੁਚੱਜੇ ਢੰਗ ਨਾਲ ਲਾਗੂ ਕਰਵਾਈਆਂ ਤੇ ਬੱਚਿਆਂ ਨੂੰ ਇਨ੍ਹਾਂ ਸਿੱਖਿਆ ਸਬੰਧੀ ਸਾਰੀਆਂ ਸਕੀਮਾਂ ਦਾ ਬਿਨਾਂ ਕਿਸੇ ਭੇਦ ਭਾਵ ਤੋਂ ਲਾਭ ਦਵਾਇਆ।ਵਿਸ਼ੇਸ਼ ਤੌਰ ਤੇ ਪੁੱਜੇ ਪ੍ਰਿੰਸੀਪਲ ਹਰੀਸ਼ ਭਠੇਜਾ ਨੇ ਕਿਹਾ ਕਿ ਮੈਡਮ ਸੱਤਿਆ ਰਾਣੀ ਖੁਦ ਬੜੇ ਹੀ ਸਰਲ, ਸਹਿਜ ਤੇ ਬੜੇ ਹੀ ਨਿੱਘੇ ਸੁਭਾਅ ਦੇ ਹਨ।ਜੋ ਕਿ ਇੱਕ ਪ੍ਰਾਇਮਰੀ ਅਧਿਆਪਕ ਲਈ ਜਰੂਰਤ ਅਤੇ ਪਹਿਚਾਣ ਹੈ।ਇਨ੍ਹਾਂ ਨੇ ਆਪਣੇ ਸਕੂਲ ਅਧਿਆਪਕਾਂ ਨੂੰ ਬੱਚਿਆਂ ਵਾਂਗ ਪਿਆਰ ਦਿੱਤਾ ਹੈ।ਇਸ ਸਾਦੇ ਸਮਾਰੋਹ ਵਿਚ ਟਾਹਲੀ ਵਾਲਾ ਬੋਦਲਾ ਸਕੂਲ ਦੇ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਬੜਾ ਹੀ ਮਨਮੋਹਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਸਕੂਲ ਮੈਨੇਜ਼ਮੈਂਟ ਕਮੇਟੀ ਚੇਅਰਮੈਨ ਬਲਵਿੰਦਰ ਸਿੰਘ, ਪੰਚਾਇਤ ਮੈਂਬਰ ਅਤੇ ਐਸਐਮਸੀ ਰਾਮ ਕੁਮਾਰ, ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਫਾਜ਼ਿਲਕਾ 1 ਤੋਂ ਅਨੁਰਾਗ ਛਾਬੜਾ, ਰਜਿੰਦਰ ਬਾਘਲਾ, ਪ੍ਰਵੋਸ਼ ਟੀਮ ਤੋਂ ਤਰਨਜੀਤ ਸਿੰਘ, ਸੁਨੀਤਾ ਅਗਰਵਾਲ, ਇੰਦਰਮੋਹਨ, ਹੰਸ ਰਾਜ, ਵਿਸ਼ੇਸ਼ ਤੌਰ ਤੇ ਹਾਜਰ ਹੋਏ। ਮੈਡਮ ਸੱਤਿਆ ਰਾਣੀ ਦੀ ਵਿਦਾਇਗੀ ਪਾਰਟੀ ਨੂੰ ਸਫ਼ਲ ਬਣਾਉਣ ਵਿਚ ਸਕੂਲ ਸਟਾਫ਼ ਮੈਡਮ ਮਮਤਾ ਅਵਸਥੀ, ਮਮਤਾ ਰਾਣੀ, ਨਵਿਤਾ ਰਾਣੀ, ਇੰਦੂ ਬਾਲਾ, ਕ੍ਰਿਸ਼ਨ ਕੁਮਾਰ, ਰਾਣੀ, ਬਿਮਲਾ ਰਾਣੀ ਦਾ ਵਿਸ਼ੇਸ਼ ਸਹਿਯੋਗ ਰਿਹਾ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media