ਮਾਮਲਾ ਪ੍ਰੀਖਿਆ ਦੇ ਕੇ ਆ ਰਹੀ ਵਿਦਿਆਰਥਣ ਤੇ ਤੇਜਾਬ ਸੁੱਟਣ ਦਾ

ਬਟਾਲਾ, 5 ਮਾਰਚ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਉਪ ਪ੍ਰਧਾਂਲ ਬਲਦੇਵ ਸਿੰਘ ਬੁੱਟਰ ਦੀ ਪ੍ਰਧਾਂਨਗੀ ਹੇਠ ਹੋਈ ਅਤਿ ਜਰੂਰੀ ਮੀਟਿੰਗ ਦੌਰਾਨ ਕਾਹਨੂੰਵਾਨ ਵਿਖੇ ਸਕੂਲ ਵਿਦਿਆਰਥਣ ਉਪਰ ਤੇਜਾਬ ਸੁੱਟੇ ਜਾਣ ਦੀ ਘਟਨਾ ਦੀ ਜੋਰ ਦਾਰ ਨਿਖੇਧੀ ਕਰਦਿਆਂ ਕਿਹਾ ਕਿ ਦੋਸੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਉਹਨਾ ਨੂੰ ਸਖਤ ਤੋ ਸਖਤ ਸਜਾ ਦੇਣੀ ਚਾਹੀਦੀ ਹੈ ਤਾਂ ਜੋ ਸਕੂਲੀ ਵਿਦਿਆਰਥਣਾਂ ਨਿੱਡਰ ਹੋ ਕੇ ਆਪਣੀ ਪੜਾਈ ਕਰ ਸਕਣ।ਇਥੇ ਜਿਕਰਯੋਗ ਹੈ ਕਿ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕਾਹਨੂੰਵਾਨ ਵਿਖੇ ਬਾਰਵੀ ਦੀ ਪ੍ਰੀਖਿਆ ਦੇ ਕੇ ਘਰ ਪਰਤ ਰਹੀ ਰਾਜਵਿੰਦਰ ਕੌਰ ਉਪਰ ਕੁਝ ਅਣਪਛਾਤੇ ਨੌਜਵਾਨਾ ਵੱਲੋ ਤੇਜਾਬ ਸੁੁੱਟ ਦਿਤਾ ਗਿਆ ਸੀ? ਯੂਨੀਅਨ ਨੇ ਮੰਗ ਕੀਤੀ ਕਿ ਦੋਸੀਆਂ ਵਿਰੁਧ ਜਲਦ ਕਾਰਵਾਈ ਕਰਦਿਆਂ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।ਯੂਨੀਅਨ ਆਗੂਆਂ ਵਿਚ ਮਾਸਟਰ ਕੇਡਰ ਯੂਨੀਅਨ ਤੇ ਫਾਊਡਰ ਮੈਬਰ ਦਲਵਿੰਦਰਜੀਤ ਸਿੰਘ ਗਿੱਲ, ਜਨਰਲ ਸਕੱਤਰ ਸਮਸੇਰ ਸਿੰਘ, ਵਿਨੋਦ ਕੁਮਾਰ, ਗੁਰਮੀਤ ਸਿੰਘ, ਪਾਾਰੋਵਾਲ, ਕੁਲਵਿੰਦਰ ਸਿੰਘ ਸਿਧੂ, ਨਰਿੰਦਰ ਸਿੰਘ ਜੋਗੀ ਚੀਮਾ, ਰਾਜ ਕੁਮਾਰ ਭਗਤ, ਕੇਵਲ ਸਿੰਘ, ਪ੍ਰੇਮਪਾਲ ਸਿੰਘ, ਰਾਜਿੰਦਰ ਕੁਮਾਰ ਸਰਮਾ, ਅਮਰੀਕ ਸਿੰਘ, ਜਗਦੀਪ ਸਿੰਘ, ਕਰਮਚੰਦ ਸੱਭਰਵਾਲ, ਨਿਰਮਲ ਸਿੰਘ ਰਿਆੜ, ਬਿਕਰਮਜੀਤ ਸਿੰਘ, ਸੁਖਰਾਜ ਸਿੰਘ ਖਾਲਸਾ, ਪਰਮਜੀਤ ਸਿਘ, ਨਰਿੰਦਰ ਸਿੰਘ ਬਿਸਟ, ਰਾਜਿੰਦਰ ਸਿੰਘ ਡੇਅਰੀਵਾਲ, ਹਰਜੀਤ ਸਿੰੰਘ ਧਾਮੀ ਆਦਿ ਹਾਜਰ ਸਨ।
Punjab Post Daily Online Newspaper & Print Media