Friday, September 11, 2026

20 ਸਾਲਾਂ ਤੋ ਸੇਵਾ ਨਿਭਾਅ ਰਹੇ ਕਰਮਚਾਰੀ ਨੂੰ ਸਿਖਿਆ ਵਿਭਾਗ ਨੇ ਕੀਤਾ ਰੈਗੂਲਰ

PPN0503201502
ਬਟਾਲਾ, 5 ਮਾਰਚ (ਨਰਿੰਦਰ ਬਰਨਾਲ) -ਸਿਖਿਆ ਵਿਭਾਗ ਵਿਚ ਪਾਰਟ ਟਾਇਮ ਦੀਆਂ ਸੇਵਾ ਨਿਭਾ ਰਹੇ ਕਰਮਚਾਰੀਆਂ ਨੂੰ ਸਿਖਿਆ ਵਿਭਾਗ ਵੱਲੋ ਰੈਗੂਲਰ ਕਰਦਿਤਾ ਗਿਆ।ਸਿਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾਂ ਵੱਲੋ ਸਕੂਲਾਂ ਵਿਚ ਸੇਵਾ ਨਿਭਾਂ ਰਹੇ ਪਾਰਟ ਟਾਇਮ ਕਰਮਚਾਰੀਆਂ ਨੂੰ ਰੈਗੂਲਰ ਕਰਦਿਤਾ ਗਿਆ ਹੈ। ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਵਿਖੇ ਪਾਰਟ ਟਾਇਮ ਦੀ 20 ਸਾਲ ਤੋ ਸੇਵਾ ਨਿਭਾ ਰਹੇ ਸ੍ਰੀ ਬਲਬੀਰ ਸਿੰਘ ਬਿੱਟੂ ਨੂੰ ਵਿਭਾਗ ਵੱਲੋ ਪੀਅਨ ਕਮ ਚੌਕੀਦਾਰ ਦੀ ਅਸਾਮੀ ਤੇ ਰੈਗੂਲਰ ਕਰ ਦਿਤਾ ਗਿਆ ਹੈ। ਅੱਜ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਹਾਜਰ ਕਰਵਾ ਲਿਆ ਗਿਆ ਹੈ। ਰੈਗੂਲਰ ਹਾਜਰੀ ਮੌਕੇ ਪ੍ਰਿੰਸੀਪਲ ਜਸਬੀਰ ਕੌਰ, ਨੀਰੂ ਬਾਲਾ, ਪਰਦੀਪ ਕੌਰ, ਲਖਵਿੰਦਰ ਸਿਘ, ਸ਼ਾਮ ਕੁਮਾਰ, ਨਰਿੰਦਰ ਸਿੰਘ, ਪਰਮਜੀਤ ਸਿੰਘ, ਸੰਪੂਰਨ ਸਿਘ, ਗੁਰਭੇਜ ਸਿਘ, ਹਰਪ੍ਰੀਤ ਸਿੰਘ, ਪਰਮਜੀਤ ਕੌਰ, ਰਜਿੰਦਰ ਕੌਰ, ਸਤਵਿੰਦਰ ਬਾਲਾ ਆਦਿ ਸਮੂਹ ਸਟਾਫ ਮੈਬਰ ਹਾਜਰ ਸਨ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply