Sunday, April 5, 2026

21ਵੀਂ ਕਾਨਫਰੰਸ ਆਫ ਨੈਸ਼ਨਲ ਮੈਗਨੈਟਿਕ ਰੈਜ਼ੋਨੈਂਸ ਸੁਸਾਇਟੀ ਆਫ ਇੰਡੀਆ ਆਰੰਭ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਦੇਸ਼-ਵਿਦੇਸ਼ ਤੋਂ 250 ਵਿਦਵਾਨ ਪੁੱਜੇ

PPN0603201503

ਅੰਮ੍ਰਿਤਸਰ, 6 ਮਾਰਚ (ਰੋਮਿਤ ਸ਼ਰਮਾ) – ਨੈਸ਼ਨਲ ਮੈਗਨੈਟਿਕ ਰੈਜ਼ੋਨੈਂਸ  ਸੋਸਾਇਟੀ ਆਫ ਇੰਡੀਆ ਦੀ 21ਵੀਂ ਕਾਨਫਰੰਸ ਦਾ ਉਦਘਾਟਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਇਥੇ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਹੋਇਆ।
ਨੈਸ਼ਨਲ ਮੈਗਨੈਟਿਕ ਰੈਜ਼ੋਨੈਂਸ ਸੋਸਾਇਟੀ ਆਫ ਇੰਡੀਆ ਦੇ ਪ੍ਰਧਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਇਸ ਕਾਨਫਰੰਸ ਦਾ ਉਦਘਾਟਨ ਕੀਤਾ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਉਨ੍ਹਾਂ ਨੇ ਐਨ.ਐਮ.ਆਰ. ਸਪੈਕਟਰੋਸਕੋਪੀ ਦੀ ਬਹੁਮੁਖੀ ਪ੍ਰਤੀਭਾ ਅਤੇ ਵਰਤੋਂ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਹ ਐਨਾਲੀਟੀਕਲ ਤਕਨੀਕ ਹੈ ਜਿਹੜੀ ਐਮ.ਆਰ.ਆਈ. ਵਿਚ ਬਾਇਓਮੈਡੀਕਲ ਖੋਜ ਲਈ ਜਿਓਲੋਜੀਕਲ ਸਾਇੰਸਜ਼, ਫਾਰਮਾਸਿਊਟੀਕਲ ਸਾਇੰਸਜ਼, ਕੈਮੀਕਲ ਅਤੇ ਬਾਇਓਲੋਜੀਕਲ ਸਾਇੰਸਜ਼ ਵਿਚ ਵਰਤੀ ਜਾਂਦੀ ਹੈ।
ਕੈਨੇਡਾ ਦੀ ਯੂਨੀਵਰਸਿਟੀ ਆਫ ਮੈਨੀਟੋਬਾ ਦੇ ਸੇਂਟ ਬੋਨਫੇਸ ਹਾਸਪੀਟਲ ਰੀਸਰਚ ਸੈਂਟਰ ਦੇ ਇੰਸਟੀਚਿਊਟ ਆਫ ਕਾਰਡੀਓਵਾਸਕੁਲਰ ਦੇ ਕਾਰਡੀਓਵਾਸਕੁਲਰ ਸਾਇੰਸਜ਼ ਦੇ ਡਾਇਰੈਕਰ, ਪ੍ਰੋ. ਨਿਰੰਜਨ ਐਸ. ਢੱਲਾ ਨੇ ਕੁੰਜੀਵਤ ਭਾਸ਼ਣ ਦਿੱਤਾ। ਆਪਣੇ ਭਾਸ਼ਣ ਵਿਚ ਉਨ੍ਹਾਂ ਨੇ ਦਿਲ ਦੀਆਂ ਬੀਮਾਰੀਆਂ ਵਿਚ ਐਨ.ਐਮ.ਆਰ. ਦੀ ਵਰਤੋਂ ‘ਤੇ ਚਾਨਣਾ ਪਾਇਆ। ਆਰ.ਡਬਲਯੂ.ਟੀ.ਐਚ. ਆਖਨ ਯੂਨੀਵਰਸਿਟੀ, ਜਰਮਨੀ ਤੋਂ ਪ੍ਰਮੁੱਖ ਵਿਗਿਆਨੀ ਪ੍ਰੋਫੈਸਰ ਬਰਨ੍ਹਾਡ ਬਲੂਮਿਸ਼ ਨੇ ਉਦਘਾਟਨੀ ਪ੍ਰੈਸੈਂਟੇਸ਼ਨ ਦਿੱਤੀ। ਉਨ੍ਹਾਂ ਨੇ ਐਨ.ਐਮ.ਆਰ. ਇੰਸਟ੍ਰਮੈਂਟੇਸ਼ਨ ਸਬੰਧੀ ਹੋਈਆਂ ਨਵੀਨ ਖੋਜਾਂ ਬਾਰੇ ਚਾਨਣਾ ਪਾਇਆ।
ਜਰਮਨੀ ਤੋਂ ਪ੍ਰੋ. ਕ੍ਰਿਸਚੀਅਨ ਗ੍ਰੇਸਿੰਗਰ, ਯੂਨੀਵਰਸਿਟੀ ਆਫ ਬਰਕਲੇਅ, ਅਮਰੀਕਾ ਤੋਂ ਪ੍ਰੋ. ਜੈਫ ਰੇਮਰ, ਸਵਿਟਜ਼ਰਲੈਂਡ ਤੋਂ ਪ੍ਰੋ. ਮੈਥੀਅਸ ਅਰਨਸਟ, ਆਸਟਰੀਆ ਤੋਂ ਪ੍ਰੋ. ਕਲੌਜ਼ ਜ਼ੈਂਗਰ, ਆਈ.ਆਈ.ਟੀ. ਚੇਨਈ ਤੋਂ ਪ੍ਰੋ. ਐਸ. ਸਬਰਾਮਨੀਅਮ, ਸੀ.ਬੀ.ਐਮ.ਆਰ. ਲ਼ਖਨਊ ਤੋਂ ਪ੍ਰੋ. ਸੀ.ਐਲ. ਖੇਤਰਪਾਲ, ਆਈ.ਆਈ.ਐਸ.ਸੀ. ਬੰਗਲੌਰ ਤੋਂ ਪ੍ਰੋ. ਅਨਿਲ ਕੁਮਾਰ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ 250 ਵਿਦਵਾਨ ਇਸ ਕਾਨਫਰੰਸ ਵਿਚ ਭਾਗ ਲੈ ਰਹੇ ਹਨ ਅਤੇ ਆਪਣੇ ਪੇਪਰ ਪੇਸ਼ ਕਰਨਗੇ।
ਕਾਨਫਰੰਸ ਦੇ ਕਨਵੀਨਰ, ਪ੍ਰੋ. ਆਰ.ਕੇ. ਮਹਾਜਨ ਨੇ ਮਹਿਮਾਨਾਂ ਤੇ ਵਿਦਵਾਨਾਂ ਨੂੰ ਜੀ ਆਇਆ ਆਖਿਆ ਅਤੇ ਕਾਨਫਰੰਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਲਗਪਗ 35 ਇਨਵਾਈਟਡ ਟਾਕਸ, ਵਿਦਿਆਰਥੀ ਪੇਸ਼ਕਾਰੀਆਂ ਅਤੇ 100 ਪੋਸਟਰ ਪੇਸ਼ਕਾਰੀ ਇਸ ਕਾਨਫਰੰਸ ਦੌਰਾਨ ਪੇਸ਼ ਕੀਤੀਆਂ ਜਾਣਗੀਆਂ। ਇਥੇ ਇਹ ਦਸਣਾ ਯੋਗ ਹੋਵੇਗਾ ਕਿ ਪਿਛਲੇ ਪੰਜ ਸਾਲਾਂ ਵਿਚ ਇਹ ਮਹੱਤਵਪੂਰਨ ਕਾਨਫਰੰਸ ਦਾ ਇਸ ਯੂਨੀਵਰਸਿਟੀ ਵਿਚ ਹੋਣਾ ਵਾਈਸ-ਚਾਂਸਲਰ ਪ੍ਰੋ. ਬਰਾੜ ਦੀ ਦੂਰਅੰਦੇਸ਼ੀ ਅਤੇ ਮਿਹਨਤ ਦੇ ਸਦਕਾ ਹੈ। ਇਸ ਤੋਂ ਪਹਿਲਾਂ 2011 ਵਿਚ ਐਨ.ਐਮ.ਆਰ.ਐਸ. ‘ਤੇ ਕਰਵਾਈ ਕਾਨਫਰੰਸ ਵਿਚ ਸਵਿਟਜ਼ਰਲੈਂਡ ਅਤੇ ਅਮਰੀਕਾ ਤੋਂ ਦੋ ਮੋਢੀ ਵਿਗਿਆਨੀ ਪ੍ਰੋ. ਰਿਚਰਡ ਆਰ ਅਰਨਸਟ ਅਤੇ ਪ੍ਰੋ. ਅਲੈਗਜ਼ ਪਾਈਨਜ਼ ਨੇ ਭਾਗ ਲਿਆ ਸੀ।ਇਹ ਕਾਨਫਰੰਸ 9 ਮਾਰਚ ਨੂੰ ਸੰਪੰਨ ਹੋਵੇਗੀ।

Check Also

ਖ਼ਾਲਸਾ ਕਾਲਜ ਦੇ ਵਿਦਿਆਰਥੀ ਫ਼ਿਲਮ ਫੈਸਟੀਵਲ ’ਚ ਓਵਰ ਆਲ ਟਰਾਫ਼ੀ ’ਤੇ ਕਾਬਜ਼

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਐਨੀਮੇਸ਼ਨ ਵਿਦਿਆਰਥੀਆਂ ਨੇ ਸੀ.ਟੀ.ਟੀ ਇੰਸਟੀਚਿਊਟ …

Leave a Reply