
ਹੁਸ਼ਿਆਰਪੁਰ, 6 ਮਾਰਚ (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਰਾਮ ਆਸਰਾ, ਬਲਵੀਰ ਸਿੰਘ ਪੁਆਰ ਪੰਜਾਬ ਸਰਕਾਰ ਵਲੋਂ ਸਰਕਾਰੀ ਐਲੀਮੈਂਟਰੀ ਸਕੂਲਾਂ ਵਿਚ ਸਿੰਗਲ ਟੀਚਰ ਦਾ ਕਲਚਰ ਬਣਾ ਕੇ ਰਖੱਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਅਜਿਹੇ ਕਲਚਰ ਨੇ ਜਿਥੇ ਵਿਦਿਆ ਦੇ ਖੇਤਰ ਵਿਚ ਗਿਰਾਵਟ ਲਿਆਂਦੀ ਹੈ ਉਥੇ ਨਾਲ ਨਾਲ ਬੱਚਿਆਂ ਦੇ ਭਵਿੱਖ ਨਾਲ ਤੇ ਰਾਇਟ ਟੂ ਐਜੂਕੇਸ਼ਨ ਐਕਟ 2009 ਦੀ ਵੀ ਸਖਤ ਉਲੰਘਣਾ ਕੀਤੀ ਹੈ। ਧੀਮਾਨ ਨੇ ਪਿੰਡ ਲਸਾੜਾ ਵਿਚ ਸਿੰਗਲ ਟੀਚਰ ਦੁਆਰਾ ਚਲਾਏ ਜਾ ਰਹੇ ਸਕੂਲ ਦਾ ਦੋਰਾ ਕਰਨ ਅਤੇ ਉਥੇ ਦੀਆਂ ਮੁਸ਼ਿਕਲਾਂ ਜਾਨਣ ਤੋਂ ਬਾਦ ਦੱਸਿਆ ਕਿ ਮੌਜੂਦਾ ਹਾਲਤ ਵਿਚ ਸਕੂਲ ਵਿਚ ਕੁੱਲ 17 ਬੱਚੇ ਪੜ੍ਹਦੇ ਹਨ, ਜਿਨ੍ਹਾਂ ਵਿਚ ਪਹਿਲੀ ਕਲਾਸ ਵਿਚ 3, ਦੁਸਰੀ ਕਲਾਸ ਵਿਚ 3, ਤੀਸਰੀ ਕਲਾਸ ਵਿਚ 4, ਚੋਥੀ ਕਲਾਸ ਵਿਚ 4 ਅਤੇ ਪੰਜਵੀਂ ਕਲਾਸ ਵਿਚ 3ਬੱਚੇ ਪੜਦੇ ਹਨ ਤੇ ਸਕੂਲ ਵਿਚ 4 ਟੁਆਲਿਟਾਂ ਹਨ।ਸਿੰਗਲ ਟੀਚਰ ਹੋਣ ਕਰਕੇ ਇਕੋ ਅਧਿਆਪਕ ਨੂੰ ਜਿਥੇ ਬੱਚਿਆਂ ਨੂੰ ਪੜ੍ਹਾਉਣਾ ਪੈਂਦਾ ਹੈ ਨਾਲ ਕਲਾਸਾਂ ਨੂੰ ਛੱਡ ਕੇ ਸਕੂਲ ਵਿਚ ਹੋਰ ਵੀ ਪ੍ਰਬੰਧ ਕਰਨੇ ਪੈਂਦੇ ਹਨ। ਇਕਲਾ ਤਾਂ ਰੁੱਖ ਵੀ ਭੈੜਾ ਹੈ।
ਧੀਮਾਨ ਨੇ ਦੱਸਿਆ ਕਿ ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਅਜ਼ਾਦੀ ਦੇ 68 ਸਾਲ ਬਾਅਦ ਵੀ ਬੱਚੇ ਸਕੂਲ ਵਿਚ ਪੀਣ ਵਾਲਾ ਪਾਣੀ ਕਿਸੇ ਧਾਰਮਿਕ ਸਥਾਨ ਤੋਂ ਲਿਆ ਕੇ ਘੜਿਆਂ ਵਿਚ ਸਟੋਰ ਕਰਕੇ ਰੱਖਦੇ ਹਨ, ਇਸ ਗੱਲ ਦੀ ਕੋਈ ਵੀ ਗਰੰਟੀ ਨਹੀਂ ਕਿ ਬੱਚਿਆਂ ਨੂੰ ਸਾਫ ਤੇ ਸ਼ੁਧ ਪੀਣ ਵਾਲਾ ਪਾਣੀ ਮਿਲ ਰਿਹਾ ਹੈ ਅਤੇ ਨਾ ਹੀ ਬੱਚਿਆਂ ਲਈ ਟੁਆਲਿਟਾਂ ਵਿਚ ਪਾਣੀ ਦਾ ਪ੍ਰਬੰਧ ਹੈ, ਕਿਥੇ ਹੱਥ ਸਾਫ ਕਰਨਗੇ।ਇਕ ਪਾਸੇ ਚਾਇਲਡ ਲੇਬਰ ਬੰਦ ਹੈ ਤੇ ਗੈਰ ਕਾਨੂੰਨੀ ਵੀ ਹੈ ਤੇ ਦੁਸਰੇ ਪਾਸੇ ਸਕੂਲਾਂ ਵਿਚ ਸਫਾਈ ਕਰਮਚਾਰੀ ਨਾ ਹੋਣ ਕਾਰਨ ਬੱਚੇ ਆਪੇ ਹੀ ਸਕੂਲ ਵਿਚ ਝਾੜੂ ਲਗਾਉਾਂਦੇ ਨ ਤੇ ਆਪੇ ਹੀ ਆਪਣੇ ਬੈਂਚ ਸਾਫ ਕਰਦੇ ਹਨ।ਸਿਖਿਆ ਮੰਤਰੀ ਆਪ ਪੀ ਰਹੇ ਨੇ ਬੋਤਲਾਂ ਵਾਲਾ ਸਾਫ ਪਾਣੀ ਅਤੇ ਬੱਚਿਆਂ ਨੂੰ ਗੰਦਾ ਪਾਣੀ ਪਿਲਾ ਕੇ ਉਨ੍ਹਾਂ ਨਾਲ ਵਿਤਕਰਾ ਕਰ ਰਹੇ ਹਨ। ਧੀਮਾਨ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਘਟਣ ਦਾ ਅਸਲ ਕਾਰਨ ਅਧਿਆਪਕਾਂ ਦੀ ਵੱਡੀ ਘਾਟ ਹੈ, ਜਿਹੜੇ ਹੈ ਵੀ ਹਨ ਉਹ ਸਰਵੇ ਕਰਨ ਜਾਂ ਹੋਰ ਕੰਮਾਂ ਵਿਚ ਰੁਝੇ ਰਹਿੰਦੇ ਹਨ।
ਵਿਦਿਆ ਦਾ ਮੂਲ ਕਾਰਨ ਲੋਕਾਂ ਨੂੰ ਹਰ ਤਰ੍ਹਾਂ ਦੇ ਗਿਆਨ ਨਾਲ ਭਰਪੂਰ ਬਨਾਉਣਾ ਤੇ ਸਰਕਾਰ ਦੀ ਇਹ ਮੁਢੱਲੀ ਡਿਊਟੀ ਹੈ।ਧੀਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸਕੂਲਾਂ ਵਿਚ ਤਰੁੱਟੀਆਂ ਖਤਮ ਕਰਵਾਉਣ ਲਈ ਲਾਮਬੰਦ ਹੋਣ ਅਤੇ ਭਾਰਤ ਜਗਾਓ ਅੰਦੋਲਨ ਨੂੰ ਸਹਿਯੋਗ ਕਰਨ ਲਈ ਅੱਗੇ ਆਉਣ ਤਾਂ ਕਿ ਸਕੂਲਾਂ ਵਿਚ ਸਰਕਾਰ ਵਲੋਂ ਕੀਤਾ ਜਾ ਰਿਹਾ ਸੋਸ਼ਣ ਬੰਦ ਹੋਵੇ।ਉਨਾਂ ਕਿਹਾ ਕਿ ਮੁਢੱਲੀ ਸਿੱਖਿਆ ਦਾ ਅਧਿਕਾਰ ਵੀ ਪੈਸੇ ਨਾਲ ਵਿਕਰੀ ਹੋਣ ਲੱਗ ਪਿਆ ਹੈ, ਪੈਸਾ ਹੈ ਤੇ ਅਧਿਕਾਰ ਹੈ। ਧੀਮਾਨ ਮਾਨਯੋਗ ਗਵਰਨਰ ਪੰਜਾਬ ਤੋਂ ਮੰਗ ਕੀਤੀ ਕਿ ਸਿੱਖਿਆ ਦੇ ਅਧਿਕਾਰ ਦੇ ਹੋ ਰਹੇ ਨਿਰਾਦਰ ਨੂੰ ਤਰੁੰਤ ਰੋਕਿਆ ਜਾਵੇ।
Check Also
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ
ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …
Punjab Post Daily Online Newspaper & Print Media