
ਹੁਸ਼ਿਆਰਪੁਰ, 5 ਮਾਰਚ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਵੱਲੋੋਂ ਲੋਕਾਂ ਖਾਸਕਰ ਕਿਸਾਨਾਂ ਨੂੰ ਜ਼ਮੀਨੀ ਰਿਕਾਰਡ ਨਾਲ ਸਬੰਧਤ ਇੰਤਕਾਲ, ਗਿਰਦਾਵਰੀ , ਜਮਾਂਬੰਦੀ , ਨਿਸ਼ਾਨਦੇਈ ਦੀਆਂ ਕੰਪਿਊਟਰਾਈਜ਼ਡ ਨਕਲਾਂ ਵਾਜ਼ਿਬ ਕੀਮਤਾਂ ‘ਤੇ ਮੁਹੱਈਆ ਕਰਵਾਉਣ ਲਈ ਚਲਾਏ ਜਾ ਰਹੇ ਫਰਦ ਕੇੇਂਦਰਾਂ ਨੂੰ ਲੋਕਪੱਖੀ ਤੇ ਉਸਾਰੂ ਕਦਮ ਆਖਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਦਾ 100 ਫੀਸਦ ਜ਼ਮੀਨੀ ਰਿਕਾਰਡ ਜਲਦ ਹੀ ਕੰਪਿਊਟਰਾਈਜ਼ਡ ਹੋ ਜਾਵੇਗਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪੈਂਦੇ ਕੁੱਲ 1449 ਪਿੰਡਾਂ ਵਿਚੋਂ 1440 ਪਿੰਡਾਂ ਦੀ ਰਿਕਾਰਡ ਕੰਪਿਊਟਰਰਾਈਜ਼ਡ ਕਰ ਦਿੱਤਾ ਗਿਆ ਹੈ ਅਤੇ ਇਹਨਾਂ ਪਿੰਡਾਂ ਦੇ ਵਾਸੀਆਂ ਨੂੰ ਉਨ੍ਹਾਂ ਦੇ ਜ਼ਮੀਨੀ ਰਿਕਾਰਡ ਦੀਆਂ ਫਰਦਾਂ ਫਰਦ ਸੈਂਟਰਾਂ ਤੇ ਕੰਪਿਊਟਰ ਰਾਹੀਂ ਜਾਰੀ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ 9 ਪਿੰਡਾਂ ਦਾ ਜ਼ਮੀਨੀ ਰਿਕਾਰਕਡ ਵੀ ਕੰਪਿਊਟਰਾਈਜ਼ਡ ਕੀਤਾ ਜਾ ਰਿਹਾ ਹੈ ਜੋ ਜਲਦੀ ਹੀ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਲੇ ਵਿਚ ਹੁਸ਼ਿਆਰਪੁਰ, ਭੁੰਗਾ, ਗੜਸ਼ੰਕਰ, ਮਾਹਿਲਪੁਰ, ਮੁਕੇਰੀਆਂ, ਤਲਵਾੜਾ, ਦਸੂਹਾ, ਟਾਂਡਾ ਅਤੇ ਗੜਦੀਵਾਲਾ ਵਿਖੇ ਫਰਦ ਕੇਦਰ ਖੋਲ੍ਹੇ ਗਏ ਹਨ ।ਉਨ੍ਹਾਂ ਕਿਹਾ ਕਿ ਫਰਦ ਕੇੇਂਦਰਾਂ ਰਾਹੀਂ ਲੋਕਾਂ ਨੂੰ ਵਾਜ਼ਿਬ ਕੀਮਤਾਂ ਉੱਪਰ ਅਤੇ ਬਹੁਤ ਹੀ ਘੱਟ ਸਮੇੇਂ ਵਿੱਚ ਫਰਦਾਂ ਦੀਆਂ ਕੰਪਿਊਟਰਾਈਜ਼ਡ ਕਾਪੀਆਂ ਉਪਲੱਬਧ ਹੋਣ ਸਦਕਾ ਜਿਥੇ ਲੋਕਾਂ ਨੂੰ ਖੱਜਲ ਖੁਆਰੀ ਤੋੋਂ ਨਿਜ਼ਾਤ ਮਿਲੀ ਹੈ ਉਥੇ ਲੋੋਕਾਂ ਲਈ ਸਮੇੇਂ ਦੀ ਬਚਤ ਵੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜ਼ਮੀਨੀ ਰਿਕਾਰਡ ਹਾਸਿਲ ਕਰਨ ਲਈ ਲੋਕਾਂ ਨੂੰ ਪਟਵਾਰ ਖਾਨਿਆਂ ਅਤੇ ਤਹਿਸੀਲਾਂ ‘ਚ ਜਾਣਾ ਪੈਂਦਾ ਸੀ।ਉੁਨਾਂ ਦੱਸਿਆ ਕਿ ਜ਼ਿਲ੍ਹੇ ਵਿਚ 9 ਫਰਦ ਕੇਂਦਰ ਤਹਿਸੀਲ ਵਾਈਜ , ਸਬ ਤਹਿਸੀਲ ਵਾਈਜ ਖੋਲ੍ਹੇ ਗਏ ਹਨ ਇਨ੍ਹਾਂ ਫਰਦ ਕੇਦਰਾਂ ਵਿਚ ਕੋਈ ਵੀ ਵਿਅਕਤੀ ਆਪਣੀ ਜ਼ਮੀਨ ਦੀ ਫਰਦ ਆਪਣਾ ਨਾਮ ਪਿੰਡ ਦਾ ਨਾਂ ਅਤੇ ਨੰਬਰ ਖਸਰਾ ਦੱਸ ਕੇ ਕਢਵਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਫਰਦ ਕੇਦਰਾਂ ਰਾਹੀਂ ਕਿਸੇ ਵੀ ਜ਼ਮੀਨ ਮਾਲਿਕ ਨੂੰ ਕੇਵਲ 10 ਤੋਂ 15 ਮਿੰਟ ਦਾ ਸਮਾਂ ਲੱਗਦਾ ਹੈ ਅਤੇ ਕੇਵਲ 20 ਰੁਪਏ ਪ੍ਰਤੀ ਪੰਨੇ ਦੇ ਹਿਸਾਬ ਨਾਲ ਫੀਸ ਅਦਾ ਕਰਕੇ ਜ਼ਮੀਨੀ ਰਿਕਾਰਡ ਦੀ ਤਸਦੀਕਸ਼ੁਦਾ ਨਕਲ ਪ੍ਰਾਪਤ ਹੋ ਜਾਂਦੀ ਹੈ ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media